ETV Bharat / bharat

ਕੋਵਿਡ-19: ਸੂਰਤ 'ਚ ਧੋਬੀ ਕਾਰਨ ਘਰਾਂ 'ਚ 54,000 ਲੋਕਾਂ ਨੂੰ ਕੀਤਾ ਗਿਆ ਕੁਆਰੰਟੀਨ

author img

By

Published : Apr 4, 2020, 7:48 PM IST

ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਆਪਣਾ ਕਹਿਰ ਮਚਾ ਰਿਹਾ ਹੈ। ਇਸ ਮਹਾਮਾਰੀ ਨੇ ਗੁਜਰਾਤ ਨੂੰ ਵੀ ਘੇਰ ਲਿਆ ਹੈ। ਕੋਰੋਨਾ ਟੈਸਟ ਦੀ ਰਿਪੋਰਟ ਪੌਜ਼ੀਟਿਵ ਹੋਣ 'ਤੇ ਸ਼ਹਿਰ ਦੇ 16,800 ਘਰਾਂ ਦੇ ਲਗਭਗ 54,000 ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ।

ਫ਼ੋਟੋ
ਫ਼ੋਟੋ

ਨਵੀਂ ਦਿੱਲੀ: ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਆਪਣਾ ਕਹਿਰ ਮਚਾ ਰਿਹਾ ਹੈ। ਇਸ ਮਹਾਮਾਰੀ ਨੇ ਗੁਜਰਾਤ ਨੂੰ ਵੀ ਘੇਰ ਲਿਆ ਹੈ। ਕੋਰੋਨਾ ਟੈਸਟ ਦੀ ਰਿਪੋਰਟ ਪੌਜ਼ੀਟਿਵ ਹੋਣ 'ਤੇ ਸ਼ਹਿਰ ਦੇ 16,800 ਘਰਾਂ ਦੇ ਲਗਭਗ 54,000 ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ।

ਮੀਡੀਆ ਰਿਪੋਰਟਾਂ ਦੇ ਅਨੁਸਾਰ, ਅਧਿਕਾਰੀਆਂ ਨੇ ਇਲਾਕੇ ਵਿੱਚ 12 ਹਸਪਤਾਲਾਂ, 23 ਮਸਜਿਦਾਂ, 22 ਮੁੱਖ ਸੜਕਾਂ ਅਤੇ 82 ਸੜਕਾਂ ਨੂੰ ਸੈਨੇਟਾਈਜ਼ ਕਰ ਦਿੱਤਾ ਹੈ। ਇਸ ਤੋਂ ਇਲਾਵਾ ਨਗਰ ਨਿਗਮ ਵੱਲੋਂ 16,785 ਘਰਾਂ ਨੂੰ ਵੀ ਸੈਨੇਟਾਈਜ਼ ਕੀਤਾ ਗਿਆ ਹੈ। 54,003 ਲੋਕਾਂ ਨੂੰ ਹੋਮ ਕੁਆਰੰਟੀਨ ਕਰਨ ਲਈ 55 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।

ਧੋਬੀਘਾਟ ਚਲਾਉਣ ਵਾਲੇ 67 ਸਾਲਾ ਵਿਅਕਤੀ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਣ ਤੋਂ ਬਾਅਦ ਉਸ ਦੀ ਪਤਨੀ, ਬੱਚਿਆਂ, ਭਰਜਾਈ ਅਤੇ ਧੋਬੀਘਾਟ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਕੋਰੋਨਾ ਵਾਇਰਸ ਦੀ ਲਾਗ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਕੁਆਰੰਟੀਨ ਕੀਤਾ ਗਿਆ।

ਅਹਿਮਦਾਬਾਦ 'ਚ ਕੋਰੋਨਾ ਦੇ 7 ਨਵੇਂ ਮਾਮਲੇ ਸਾਹਮਣੇ ਆਏ
ਗੁਜਰਾਤ ਦੇ ਅਹਿਮਦਾਬਾਦ ਵਿੱਚ ਕੋਰੋਨਾ ਵਾਇਰਸ ਦੇ ਸੱਤ ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਰਾਜ ਵਿੱਚ ਕੋਰੋਨਾ ਦੀ ਲਾਗ ਦੀ ਗਿਣਤੀ 95 ਹੋ ਗਈ ਹੈ। ਇਸ ਤੋਂ ਇਲਾਵਾ ਰਾਜ ਵਿੱਚ ਇੱਕ ਹੋਰ ਕੋਰੋਨਾ ਵਾਇਰਸ ਪੀੜਤ ਵਿਅਕਤੀ ਦੀ ਮੌਤ ਹੋਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਅੱਠ ਹੋ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.