ETV Bharat / bharat

ਕੇਰਲ ਦਾ ਫ਼ਿਲਮ ਡਾਇਰੈਕਟਰ ਬਣਿਆ ਕਿਸਾਨ

author img

By

Published : Aug 20, 2019, 1:21 PM IST

ਫੋਟੋ

ਵਿਜੈਯਨ ਪਿਲਈ, ਜਿਨ੍ਹਾਂ ਨੇ ਮਲਯਾਲਮ ਫਿਲਮਾਂ 'ਚ ਬਤੌਰ ਡਾਇਰੈਕਟਰ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਹੁਣ ਉਹ ਜੈਵਿਕ ਖੇਤੀ ਕਰਨ ਵਾਲੇ ਕਿਸਾਨ ਬਣ ਗਏ ਹਨ। ਵਿਜੈਯਨ ਨੇ ਕੇਰਲ ਦੇ ਕੋਲਮ 'ਚ ਸਥਿਤ ਆਪਣੇ ਘਰ ਦੇ ਵਿਹੜੇ ਨੂੰ ਇੱਕ ਖ਼ੂਬਸੂਰਤ ਜੈਵਿਕ ਸਬਜ਼ੀਆਂ ਦੇ ਬਾਗ਼ ਵਿੱਚ ਬਦਲ ਦਿੱਤਾ ਹੈ।

ਕੋਲਮ : ਮਲਯਾਲਮ ਫਿਲਮ ਇੰਡਸਟਰੀ ਵਿੱਚ ਪ੍ਰਸਿੱਧੀ ਹਾਸਲ ਕਰਨ ਵਾਲੇ ਡਾਇਰੈਕਟਰ ਵਿਜੈਯਨ ਪਿਲਈ ਹੁਣ ਪੂਰੇ ਸਮੇਂ ਕਿਸਾਨ ਵਾਂਗ ਖੇਤੀ ਦਾ ਕੰਮ ਕਰਦੇ ਹਨ। ਉਨ੍ਹਾਂ ਦਾ ਘਰ ਕੇਰਲਾ ਦੇ ਕੋਲਮ ਜ਼ਿਲ੍ਹੇ ਦੇ ਪੱਛਮੀ ਕਲੈਦਾ ਨਾਮ ਦੇ ਇੱਕ ਛੋਟੇ ਜਿਹੇ ਖੇਤਰ ਵਿੱਚ ਹੈ। ਵਿਜੈਯਨ ਨੇ ਆਪਣੇ ਹੀ ਘਰ ਦੇ ਪਿਛਲੇ ਵਿਹੜੇ ਨੂੰ ਪੂਰੀ ਤਰ੍ਹਾਂ ਇੱਕ ਜੈਵਿਕ ਸਬਜ਼ੀਆਂ ਦੇ ਬਾਗ਼ ਵਿੱਚ ਤਬਦੀਲ ਕਰ ਦਿੱਤਾ ਹੈ। ਵਿਜੈਯਨ ਦੇ ਇਸ ਬਾਗ ਵਿੱਚ ਕਈ ਕਿਸਮ ਦੀ ਸਬਜ਼ੀਆਂ ਹਨ।

ਇਨ੍ਹਾਂ 'ਚ ਸੇਮ, ਕੱਦੂ, ਗਾਜਰ, ਭਿੰਡੀ, ਟਮਾਟਰ ਅਤੇ ਹੋਰ ਕਈ ਸਬਜ਼ੀਆਂ ਸ਼ਾਮਲ ਹਨ। ਇਨ੍ਹਾਂ 'ਚੋਂ ਕਈ ਸਬਜੀਆਂ ਦੀ ਖੇਤੀ ਰਵਾਇਤੀ ਤੌਰ 'ਤੇ ਕੀਤੀ ਜਾਂਦੀ ਹੈ ਅਤੇ ਕੁਝ ਸਬਜੀਆਂ ਨੂੰ ਹਾਈਡ੍ਰੋਪੋਨਿਕ ਦੀ ਤਕਨੀਕ ਨਾਲ ਤਿਆਰ ਕੀਤਾ ਜਾਂਦਾ ਹੈ। ਇਸ ਤਕਨੀਕ ਵਿੱਚ ਮਿੱਟੀ ਦੇ ਕੁਝ ਹਿੱਸੇ ਦੇ ਨਾਲ ਖਣਿਜ ਪਦਾਰਥਾਂ ਅਤੇ ਜੈਵਿਕ ਖਾਦਾਂ ਦੀ ਵਰਤੋਂ ਕਰਕੇ ਬੈਗ ਵਿੱਚ ਉਗਾਇਆ ਜਾਂਦਾ ਹੈ। ਇਸ ਤਕਨੀਕ ਰਾਹੀਂ ਉਗਾਈ ਜਾਣ ਵਾਲੀ ਸਬਜੀਆਂ ਵਿੱਚ ਕੁਦਰਤੀ ਖਣਿਜ ਪਦਾਰਥਾਂ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ ਜੋ ਕਿ ਮਨੁੱਖੀ ਸਿਹਤ ਲਈ ਲਾਹੇਵੰਦ ਹੁੰਦੀ ਹੈ।

ਵੀਡੀਓ ਵੇਖਣ ਲਈ ਕਲਿੱਕ ਕਰੋ

ਵਿਜੈਯਨ ਨੇ ਇਸ ਬਾਗ ਤੋਂ ਇਲਾਵਾ ਇੱਕ ਪੌਲੀਹਾਊਸ ਤਿਆਰ ਕੀਤਾ ਹੈ ਜਿਸ ਨੂੰ ਗ੍ਰੀਨ ਹਾਊਸ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਨੂੰ ਪਾਰਦਰਸ਼ੀ ਪਦਾਰਥਾਂ ਅਤੇ ਪੌਲੀਥੀਨ ਦੀ ਮਦਦ ਨਾਲ ਤਿਆਰ ਕੀਤਾ ਜਾਂਦਾ ਹੈ। ਇਸ ਗ੍ਰੀਨ ਹਾਊਸ ਵਿੱਚ ਮੌਸਮ ਦੇ ਅਧੀਨ ਵਿਕਾਸ ਕਰਕੇ ਪੌਦੇ ਲਗਾਏ ਜਾਂਦੇ ਹਨ। ਵਿਜੈਯਨ ਇਥੇ ਹਰੀ ਮਿਰਚਾਂ ਅਤੇ ਕੁਝ ਜੈਵਿਕ ਸਬਜੀਆਂ ਉਗਾਂਦੇ ਹਨ। ਉਨ੍ਹਾਂ ਦੇ ਇਸ ਗ੍ਰੀਨ ਹਾਊਸ ਦੀ ਇੱਕ ਝੱਲਕ ਹਾਸਲ ਕਰਨ ਲਈ ਬਹੁਤ ਸਾਰੇ ਪ੍ਰਸ਼ੰਸਕ ਉਨ੍ਹਾਂ ਦੇ ਘਰ ਆਉਂਦੇ ਹਨ ਅਤੇ ਵਿਜੈਯਨ ਇੱਕ ਚੰਗੇ ਮੇਜ਼ਬਾਨ ਵਾਂਗ੍ਹ ਬਗੀਚਾ ਵੇਖਣ ਆਏ ਲੋਕਾਂ ਨੂੰ ਇਸ ਦੀ ਜਾਣਕਾਰੀ ਦਿੰਦੇ ਹਨ।

Intro:Body:

Kerala film producer turns organic farmer


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.