ETV Bharat / bharat

ਸ਼ਾਂਤੀ ਜੈਨ ਦਾ ਸਫ਼ਰ: ਬਿਹਾਰ ਦੀ ਲੋਕਸਾਹਿਤ ਦੀ ਰਾਣੀ

author img

By

Published : Mar 6, 2020, 3:12 PM IST

ਬਿਹਾਰ ਦੀ ਵਸਨੀਕ ਸ਼ਾਂਤੀ ਜੈਨ ਪਿਛਲੇ ਕਈ ਸਾਲਾਂ ਤੋਂ ਲੋਕ ਗੀਤਾਂ ਅਤੇ ਲੋਕ ਸਾਹਿਤ ਦੇ ਖੇਤਰ ਵਿੱਚ ਕੰਮ ਕਰ ਰਹੀ ਹੈ। ਸ਼ਾਂਤੀ ਨੂੰ ਛੱਠ ਮਹਾਂਪ੍ਰਵ 'ਤੇ ਇਕ ਕਿਤਾਬ ਲਿਖਣ ਵਾਲੀ ਪਹਿਲੀ ਮਹਿਲਾ ਲੇਖਿਕਾ ਮੰਨਿਆ ਜਾਂਦਾ ਹੈ। ਜਾਣੋ ਇਸ ਮਹਿਲਾ ਦਿਵਸ 'ਤੇ ਪਦਮ-ਸ਼੍ਰੀ ਸ਼ਾਂਤੀ ਜੈਨ ਦੀ ਜੀਵਨੀ..

Women that inspire others
ਫ਼ੋਟੋ

ਪਟਨਾ: ਕਲਾ ਦੇ ਖੇਤਰ 'ਚ ਵੱਡਮੁੱਲਾ ਯੋਗਦਾਨ ਦੇ ਲਈ ਬਿਹਾਰ ਦੀ ਸ਼ਾਂਤੀ ਜੈਨ ਨੂੰ ਭਾਰਤ ਸਰਕਾਰ ਨੇ ਪਦਮ ਪੁਰਸਕਾਰ ਲਈ ਚੁਣਿਆ ਹੈ। ਸ਼ਾਂਤੀ ਲੋਕ ਗੀਤ ਅਤੇ ਲੋਕ ਸਾਹਿਤ ਖੇਤਰ ਵਿੱਚ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੀ ਹੈ। ਸ਼ਾਂਤੀ ਜੈਨ ਨੂੰ ਛੱਠ ਦੇ ਤਿਉਹਾਰ 'ਤੇ ਕਿਤਾਬ ਲਿਖਣ ਵਾਲੀ ਪਹਿਲੀ ਮਹਿਲਾ ਲੇਖਕ ਮੰਨਿਆ ਜਾਂਦਾ ਹੈ। ਇੰਨਾ ਹੀ ਨਹੀਂ ਇਹ ਵੀ ਕਿਹਾ ਜਾਂਦਾ ਹੈ ਕਿ ਆਪਣੇ ਆਖ਼ਰੀ ਦਿਨਾਂ 'ਚ ਲੋਕਨਾਇਕ ਜੈਪ੍ਰਕਾਸ਼ ਨਾਰਾਯਨ, ਇਨ੍ਹਾਂ ਦੇ ਭਜਨ ਸੁਣ ਕੇ ਸੌਂਦੇ ਸਨ। ਇਨ੍ਹਾਂ ਦੇ ਭਜਨ ਸੁਣੇ ਬਿਨਾਂ ਉਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਸੀ।

ਵੇਖੋ ਵੀਡੀਓ

ਲੋਕ ਸਾਹਿਤ ਅਤੇ ਲੋਕ ਸੰਗੀਤ ਦੇ ਖੇਤਰ 'ਚ ਸ਼ਾਂਤੀ ਜੈਨ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਕਵਿਤਾਵਾਂ 'ਤੇ ਜ਼ਿਆਦਾ ਕੰਮ ਕੀਤਾ। ਕਵਿਤਾਵਾਂ 'ਤੇ ਉਨ੍ਹਾਂ ਦੀਆਂ 12 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਲੋਕ ਸਾਹਿਤ 'ਤੇ ਉਨ੍ਹਾਂ ਦੀਆਂ 14 ਕਿਤਾਬਾਂ ਪ੍ਰਕਾਸ਼ਿਤ ਹੋਈਆਂ ਹਨ। ਉਹ ਆਖਦੇ ਹਨ ਕਿ ਜਿੰਨੇ ਹੇ ਵੀ ਪੁਰਸਕਾਰ ਮਿਲੇ ਹਨ ਉਹ ਲੋਕ ਸੰਗੀਤ ਅਤੇ ਲੋਕ ਸਾਹਿਤ 'ਤੇ ਹੀ ਮਿਲੇ ਹਨ। ਸ਼ਾਂਤੀ ਕਹਿੰਦੀ ਹੈ ਕਿ ਸਨਮਾਨ ਮਿਲਣ ਨਾਲ ਉਤਸ਼ਾਹ ਵਧਦਾ ਹੈ ਤੇ ਹੋਰ ਅੱਗੇ ਵਧੀਆ ਕਰਨ ਦੀ ਊਰਜ਼ਾ ਮਿਲਦੀ ਹੈ।

ਇਹ ਵੀ ਪੜ੍ਹੋ: ਮਹਿਲਾ ਦਿਵਸ ਵਿਸ਼ੇਸ਼: ਡਾਕਟਰ ਅਤੇ ਦੋਸਤ ਦੋਹਾਂ ਦਾ ਕਿਰਦਾਰ ਨਿਭਾਉਂਦੀ ਹੈ ਡਾਕਟਰ ਸ਼ਾਂਤੀ

6 ਸਾਲ ਦੀ ਉਮਰ 'ਚ ਸ਼ੁਰੂ ਕੀਤਾ ਸੀ ਲਿਖਣਾ

ਸ਼ਾਂਤੀ ਕਹਿੰਦੀ ਹੈ ਕਿ ਜਦੋਂ ਉਹ 6 ਸਾਲ ਦੀ ਸੀ, ਉਦੋਂ ਉਹ ਫ਼ਿਲਮਾਂ ਦੇ ਗੀਤਾਂ 'ਤੇ ਆਪਣੇ ਸ਼ਬਦ ਜੋੜਿਆ ਕਰਦੀ ਸੀ। ਕਵਿਤਾ ਲਿਖਣਾ ਉਨ੍ਹਾਂ ਨੂੰ ਉਸ ਵੇਲੇ ਤੋਂ ਹੀ ਆਉਂਦਾ ਸੀ। ਉਹ ਆਖਦੇ ਨੇ ਕਿ ਜਦੋਂ ਉਹ ਕਰੀਬ 9 ਸਾਲ ਦੀ ਸੀ ਤਾਂ ਉਨ੍ਹਾਂ ਦੀ ਪਹਿਲੀ ਕਹਾਣੀ ਸੂਰਤ ਤੋਂ ਨਿਕਲਣ ਵਾਲੀ ਪਤ੍ਰੀਕਾ ਵਿੱਚ ਪ੍ਰਕਾਸ਼ਿਤ ਹੋਈ। 1977 ਤੋਂ ਉਨ੍ਹਾਂ ਦੀਆਂ ਕਿਤਾਬਾਂ ਛੱਪਣ ਲਗੀਆਂ। ਪਹਿਲੀ ਕਿਤਾਬ ਉਨ੍ਹਾਂ ਦੀ ਕਵੀਤਾ ਦੀ ਸੀ। ਉਨ੍ਹਾਂ ਦੇ ਗੀਤ ਆਕਾਸ਼ਵਾਣੀ ਤੋਂ ਮੰਨਜ਼ੂਰ ਹੋਏ ਹਨ ਅਤੇ ਸਟੇਸ਼ਨ 'ਤੇ ਚੱਲ ਰਹੇ ਹਨ।

ਪਹਿਲੀ ਪੁਸਤਕ ਲਈ ਮਿਲਿਆ ਰਾਜਭਾਸ਼ਾ ਪੁਰਸਕਾਰ

ਸ਼ਾਂਤੀ ਜੈਨ ਦੱਸਦੀ ਹੈ ਕਿ ਪਹਿਲੀ ਪੁਸਤਕ ਦੇ ਲਈ ਉਨ੍ਹਾਂ ਨੂੰ ਲਖਨਊ ਸੰਗੀਤ ਨਾਟਕ ਅਕਾਦਮੀ ਤੋਂ ਚੈਟੀ 'ਤੇ ਕਿਤਾਬ ਲਿਖਣ ਨੂੰ ਕਿਹਾ ਗਿਆ। ਚੈਟੀ ਵਿਸ਼ੇ 'ਤੇ ਉਨ੍ਹਾਂ ਨੂੰ ਕੀਤੇ ਵੀ ਕੋਈ ਮੈਟੇਰਿਯਲ ਨਹੀਂ ਮਿਲਿਆ ਪਰ ਉਨ੍ਹਾਂ 150 ਪੇਜਾਂ ਦੀ ਕਿਤਾਬ ਲਿਖਣੀ ਸੀ। ਇਸ ਕਿਤਾਬ 'ਤੇ ਉਨ੍ਹਾਂ ਨੂੰ ਰਾਜਭਾਸ਼ਾ ਪੁਰਸਕਾਰ ਮਿਲਿਆ। ਸ਼ਾਂਤੀ ਕਹਿੰਦੀ ਹੈ ਇਸ ਤੋਂ ਬਾਅਦ ਉਨ੍ਹਾਂ ਨੂੰ ਰਾਜਭਾਸ਼ਾ ਪੁਰਸਕਾਰ ਮਿਲਿਆ। ਸ਼ਾਂਤੀ ਕਹਿੰਦੀ ਹੈ ਇਸ ਤੋਂ ਬਾਅਦ ਉਨ੍ਹਾਂ ਦੇ ਦਿਲ 'ਚ ਲੋਕਭਾਸ਼ਾ 'ਤੇ ਲਿਖਣ ਦੀ ਰੁਚੀ ਜਾਗ ਗਈ।

ਲਿਖਣ 'ਚ ਮਸ਼ਰੂਫ਼ ਰਹਿੰਦੀ ਹੈ ਸ਼ਾਂਤੀ

ਸ਼ਾਂਤੀ ਜੈਨ ਐਚਡੀ ਜੈਨ ਕਾਲੇਜ ਆਰਾ ਤੋਂ ਸੰਸਕ੍ਰਿਤ ਵਿਭਾਗ ਦੇ ਮੁੱਖੀ ਵੱਜੋਂ ਸੇਵਾਮੁਕਤ ਹੋਏ ਹਨ ਅਤੇ ਇਨ੍ਹੀਂ ਦਿਨੀਂ ਸਾਹਿਤ ਦੀਆਂ ਕਿਤਾਬਾਂ ਲਿਖਣ ਵਿੱਚ ਰੁੱਝੇ ਹੋਏ ਹਨ। ਉਹ ਕਹਿੰਦੇ ਹਨ ਕਿ ਸਨਮਾਨ ਅਤੇ ਪੁਰਸਕਾਰ ਸਮੇਂ ਸਿਰ ਮਿਲਣੇ ਚਾਹੀਦੇ ਹਨ। ਇਸ ਨਾਲ ਹੌਂਸਲਾ ਵੱਧਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.