ETV Bharat / bharat

ਪਾਕਿ ਵੱਲੋਂ ਘੁਸਪੈਠ ਦੀ ਕੋਸ਼ਿਸ਼ ਨੂੰ ਭਾਰਤ ਨੇ ਕੀਤਾ ਨਾਕਾਮ, 5-7 ਅੱਤਵਾਦੀ ਢੇਰ

author img

By

Published : Aug 3, 2019, 11:45 PM IST

ਫ਼ੋਟੋ

ਭਾਰਤੀ ਫ਼ੌਜ ਨੇ ਕਸ਼ਮੀਰ ਦੇ ਕੇਰਨ ਸੈਕਟਰ ਵਿੱਚ ਪਾਕਿਸਤਨੀ ਫ਼ੌਜ ਦੀ ਬੈਟ (ਬਾਰਡਰ ਐਕਸ਼ਨ ਟੀਮ) ਅਤੇ ਅੱਤਵਾਦੀਆਂ ਦੀ ਘੁਸਪੈਠ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਭਾਰਤੀ ਫ਼ੌਜ ਨੇ 5 ਤੋਂ 7 ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ।

ਨਵੀਂ ਦਿੱਲੀ: ਕਸ਼ਮੀਰ ਦੇ ਕੇਰਨ ਸੈਕਟਰ ਵਿੱਚ ਪਾਕਿਸਤਨ ਫ਼ੌਜ ਦੀ ਬੈਟ (ਬਾਰਡਰ ਐਕਸ਼ਨ ਟੀਮ) ਅਤੇ ਅੱਤਵਾਦੀਆਂ ਦੀ ਘੁਸਪੈਠ ਕਰਨ ਦੀ ਕੋਸ਼ਿਸ਼ ਨੂੰ ਭਾਰਤੀ ਫ਼ੌਜ ਨੇ ਨਾਕਾਮ ਕਰ ਦਿੱਤਾ ਹੈ। ਇਸ ਕਾਰਵਾਈ ਵਿੱਚ ਭਾਰਤੀ ਫ਼ੌਜ ਨੇ 5 ਤੋਂ 7 ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ।

  • In the last 36 hours, Indian Army has foiled an infiltration attempt by a Pakistani BAT (Border Action Team) squad in Keran Sector. 5-7 Pakistani army regulars/terrorists eliminated, their bodies are lying on the LoC, not retrieved yet due to heavy firing. (Source: Indian Army) pic.twitter.com/gBa89BuQ0M

    — ANI (@ANI) August 3, 2019 " class="align-text-top noRightClick twitterSection" data=" ">

ਫ਼ੌਜ ਮੁਤਾਬਕ ਪਿਛਲੇ 36 ਘੰਟਿਆਂ ਵਿੱਚ ਜੈਸ਼ ਦੇ 4 ਅੱਤਵਾਦੀ ਵੀ ਮਾਰੇ ਗਏ ਹਨ। ਅੱਤਵਾਦੀਆਂ ਕੋਲੋਂ ਸਨਾਈਪਰ ਰਾਈਫਲਾਂ, ਆਈਈਡੀ ਬਰਾਮਦ ਹੋਏ ਹਨ। ਫ਼ੌਜ ਮੁਤਾਬਕ ਪਾਕਿ ਸੈਨਾ ਨਾ ਸਿਰਫ ਅੱਤਵਾਦੀਆਂ ਨੂੰ ਘੁਸਪੈਠ ਕਰਵਾਉਣ ਵਿੱਚ ਲੱਗੀ ਹੋਈ ਹੈ, ਬਲਕਿ ਉਨ੍ਹਾਂ ਨੂੰ ਹਥਿਆਰ ਵੀ ਮੁਹੱਈਆ ਕਰਵਾਉਂਦੀ ਹੈ। ਡੀਜੀਐਮਓ ਪੱਧਰ ਦੀ ਗੱਲਬਾਤ ਵਿੱਚ ਭਾਰਤੀ ਫ਼ੌਜ ਹਮੇਸ਼ਾਂ ਹੀ ਇਹ ਮੁੱਦਾ ਚੁੱਕਦੀ ਰਹੀ ਹੈ। ਫ਼ੌਜ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਅਜਿਹੀਆਂ ਹਰਕਤਾਂ ਵਿਰੁੱਧ ਜਵਾਬੀ ਕਾਰਵਾਈ ਜਾਰੀ ਰੱਖੇਗੀ। ਕੰਟਰੋਲ ਰੇਖਾ ਦੇ ਨਾਲ-ਨਾਲ ਕਸ਼ਮੀਰ ਵਿੱਚ ਵੀ ਅੱਤਵਾਦੀਆਂ ਦੀ ਹਰਕਤਾਂ 'ਤੇ ਜਵਾਬੀ ਕਾਰਵਾਈ ਕੀਤੀ ਜਾਵੇਗੀ।

ਹਸਪਤਾਲ 'ਚ ਕੁੜੀ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼, ਸਿੱਖ ਨੌਜਵਾਨ ਨੇ ਬਚਾਈ ਜਾਨ

ਦੱਸਣਯੋਗ ਹੈ ਕਿ ਫ਼ੌਜ ਨੂੰ ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਹਮਲੇ ਦਾ ਪਹਿਲਾਂ ਹੀ ਡਰ ਹੈ। ਇਸ ਦੇ ਮੱਦੇਨਜ਼ਰ ਜੰਮੂ-ਕਸ਼ਮੀਰ ਸਰਕਾਰ ਨੇ ਕੁਝ ਨਿਰਦੇਸ਼ ਵੀ ਜਾਰੀ ਕੀਤੇ ਹਨ। ਅਮਰਨਾਥ ਯਾਤਰੀਆਂ ਅਤੇ ਸੈਲਾਨੀਆਂ ਨੂੰ ਜਲਦੀ ਤੋਂ ਜਲਦੀ ਘਾਟੀ ਛੱਡਣ ਲਈ ਕਿਹਾ ਗਿਆ ਹੈ। ਸਰਕਾਰ ਦੀ ਸਲਾਹ ਤੋਂ ਬਾਅਦ ਲੋਕ ਜੰਮੂ-ਕਸ਼ਮੀਰ ਤੋਂ ਬਾਹਰ ਆਉਣੇ ਸ਼ੁਰੂ ਹੋ ਗਏ ਹਨ। ਲੋਕਾਂ ਨੂੰ ਘਾਟੀ ਤੋਂ ਬਾਹਰ ਕੱਢਣ ਲਈ ਏਅਰ ਫ਼ੋਰਸ ਦੇ ਜਹਾਜ਼ਾਂ ਦੀ ਵੀ ਮਦਦ ਲਈ ਜਾ ਰਹੀ ਹੈ।

Intro:Body:Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.