ਵਾਸ਼ਿੰਗਟਨ: ਭਾਰਤੀ ਅਮਰੀਕੀ ਸਮਾਜ ਦੇ ਲੋਕਾਂ ਨੇ ਕੋਰੋਨਾ ਵਾਇਰਸ ਮਹਾਮਾਰੀ, ਜਿਸ ਨੇ ਅਮਰੀਕਾ ਨੂੰ ਅਸਾਧਾਰਣ ਤਰੀਕਿਆਂ ਨਾਲ ਝੰਜੋੜਿਆ ਹੈ, ਦੀ ਚੁਣੌਤੀ ਨੂੰ ਸਵੀਕਾਰ ਕਰਦਿਆਂ ਆਪਣੇ ਸਥਾਨਕ ਸਮਾਜ ਅਤੇ ਭਾਰਤੀ ਵਿਦਿਆਰਥੀਆਂ ਅਤੇ ਸੈਲਾਨੀਆਂ ਦੀ ਮਦਦ ਕਰ ਰਹੇ ਹਨ ਜੋ ਕਿ ਆਪਣੇ ਘਰ ਨਹੀਂ ਪਹੁੰਚ ਸਕੇ।
ਭਾਰਤੀ ਅਮਰੀਕੀ ਡਾਕਟਰਾਂ ਅਤੇ ਹੋਟਲ ਵਾਲਿਆਂ ਨੇ ਮੁਫਤ ਡਾਕਟਰੀ ਸਲਾਹ ਅਤੇ ਕਮਰਿਆਂ ਦੀ ਪੇਸ਼ਕਸ਼ ਕੀਤੀ ਹੈ। ਸਮਾਜਿਕ ਸੰਸਥਾਵਾਂ ਕਿਤੇ-ਕਿਤੇ ਵਿਦਿਆਰਥੀਆਂ ਦੇ ਘਰ ਤੱਕ ਰਾਸ਼ਨ ਭੇਜ ਰਹੇ ਹਨ ਅਤੇ ਜਿਨ੍ਹਾਂ ਕੋਲ ਕੋਈ ਸਾਧਨ ਨਹੀਂ ਹੈ ਉਨ੍ਹਾਂ ਲਈ ਆਪਣੇ ਘਰਾਂ ਵਿੱਚ ਪਨਾਹ ਦੀ ਪੇਸ਼ਕਸ਼ ਵੀ ਕੀਤੀ ਹੈ।
ਭਾਰਤ ਵਿੱਚ ਬੈਠੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਉਹ ਰੋਜ਼ਾਨਾ ਸੁਰਖੀਆਂ ਵਿੱਚ ਵੇਖਦੇ ਹਨ ਕਿ ਸੰਯੁਕਤ ਰਾਜ ਮੌਜੂਦਾ ਸਮੇਂ ਵਿੱਚ ਦੁਨੀਆਂ ਦਾ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ। ਨਿਯੂ-ਯਾਰਕ ਨੂੰ ਇਸ ਸੰਕਟ ਦਾ ਕੇਂਦਰ ਮੰਨਦੇ ਹੋਏ ਸਾਰੇ 50 ਰਾਜ ਹੁਣ ਕੋਰੋਨਾ ਨਾਲ ਪ੍ਰਭਾਵਿਤ ਹਨ। ਹੁਣ ਤੱਕ ਕੁੱਲ 216,768 ਕੇਸਾਂ ਵਿੱਚੋਂ 5,137 ਮੌਤਾਂ ਹੋਈਆਂ ਹਨ।
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਅੰਕੜੇ ਗੰਭੀਰ ਹਨ ਅਤੇ ਸੰਭਾਵਿਤ ਹੈ ਕਿ ਇਸ ਨਾਲ ਉਨ੍ਹਾਂ ਪਰਿਵਾਰਕ ਮੈਂਬਰਾਂ ਵਿੱਚ ਚਿੰਤਾ ਪੈਦਾ ਹੋ ਜਾਂਦੀ ਹੈ ਜਿਹੜੇ ਹਜ਼ਾਰਾਂ ਮੀਲ ਦੂਰ ਹਨ। ਪਰ ਇਸ ਅਸਾਧਾਰਣ ਸਥਿਤੀ ਦਾ ਸਾਹਮਣਾ ਕਰਨ ਲਈ ਕਈ ਸੰਸਥਾਵਾਂ ਰਾਤੋ-ਰਾਤ ਆਪਣੇ ਨਿਯਮਾਂ ਨੂੰ ਬਦਲ ਰਹੀਆਂ ਹਨ।
ਅਜੇ ਸੰਚਾਲਣ ਅਤੇ ਸਿਹਤ ਸੰਬੰਧੀ ਦਿਸ਼ਾ-ਨਿਰਦੇਸ਼ ਉਨਾਂ "ਨਿਕਾਸੀ" ਦੀ ਆਗਿਆ ਨਹੀਂ ਦਿੰਦੇ ਜਿਸ ਬਾਰੇ ਬਹੁਤ ਮੰਗ ਹੈ। ਕੋਰੋਨਾ ਵਾਇਰਸ ਕੁੱਝ ਖਾਸ ਨਾਗਰਿਕਾਂ ਲਈ ਵਿਸ਼ੇਸ਼ ਵੰਡ ਦੀ ਆਗਿਆ ਨਹੀਂ ਦਿੰਦਾ ਜੋ ਅਜਿਹਾ ਚਾਹੁੰਦੇ ਹਨ।
ਆਖਿਰਕਾਰ, ਅਫਵਾਹਾਂ ਅਤੇ ਵ੍ਹਟਸਐਪ ਸੰਦੇਸ਼ਾਂ ਨੂੰ ਮੰਨਣ ਦੀ ਬਜਾਏ ਯੂ.ਐਸ. ਸਰਕਾਰ ਦੀਆਂ ਨਿਰਧਾਰਤ ਵੈਬਸਾਈਟਾਂ 'ਤੇ ਰੋਜ਼ਾਨਾ ਅਪਡੇਟ ਕੀਤੇ ਗਏ ਅਧਿਕਾਰਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨਾ ਬਿਹਤਰ ਹੈ। ਦਰਅਸਲ, ਅਫਵਾਹ ਕੇਂਦਰਾਂ ਨੇ ਸੀਮਤ ਸਰੋਤਾਂ ਅਤੇ ਕਾਮਿਆਂ ਦੇ ਬਾਵਜੂਦ ਭਾਰਤੀ ਨਾਗਰਿਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਭਾਰਤੀ ਅਧਿਕਾਰੀਆਂ ਲਈ ਵਾਧੂ ਸਿਰਦਰਦੀ ਪੈਦਾ ਕੀਤੀ ਹੈ।
ਟਵਿੱਟਰ ਅਕਾਉਂਟ ਖੋਲ੍ਹਣਾ ਅਤੇ ਲੋਕਾਂ ਦਾ ਧਿਆਨ ਖਿੱਚਣ ਲਈ ਨੁਕਤਾਚੀਨੀ ਕਰਨਾ ਮਦਦਗਾਰ ਨਹੀਂ ਹੈ। ਸਿਆਸਤਦਾਨਾਂ ਲਈ ਵੀ ਆਪਣੇ ਵੋਟਰਾਂ ਦੀ ਤਰਫੋਂ ਕਿਸੇ ਦੇ ਧੀ-ਪੁੱਤ ਨੂੰ ਏਅਰਲਿਫਟ ਕੀਤੇ ਜਾਣ ਦੀ ਲੋੜ ਬਾਰੇ ਪੱਤਰ ਲਿਖ ਕੇ ਬੋਝ ਨੂੰ ਵਧਾਉਣਾ ਲਾਭਦਾਇਕ ਨਹੀਂ ਹੁੰਦਾ। ਇਹ ਖਾਸ ਤੌਰ 'ਤੇ ਉਨ੍ਹਾਂ ਭਾਰਤੀ ਪ੍ਰਵਾਸੀ ਕਾਮਿਆਂ ਦੀਆਂ ਤਸਵੀਰਾਂ ਦੀ ਵਰਤੋਂ ਕਰਕੇ ਅਜਿਹਾ ਕਰਨਾ ਮਾੜੀ ਗੱਲ ਹੈ, ਜੋ ਕਿ ਸੈਂਕੜੇ ਕਿਲੋਮੀਟਰ ਦੂਰ ਆਪਣੇ ਘਰਾਂ ਨੂੰ ਜਾ ਰਹੇ ਹਨ, ਕਿਉਂਕਿ ਉਨ੍ਹਾਂ ਕੋਲ ਟਵਿੱਟਰ ਅਕਾਉਂਟ ਨਹੀਂ ਹੈ।
ਇੱਕ ਮੌਜੂਦਾ ਵਟਸਐਪ ਸੰਦੇਸ਼ ਅਨੁਸਾਰ ਏਅਰ ਇੰਡੀਆ ਅਮਰੀਕੀ ਨਾਗਰਿਕਾਂ ਨੂੰ ਘਰ ਵਾਪਸ ਭੇਜ ਰਹੀ ਹੈ ਅਤੇ ਵਾਪਸੀ ਵਾਲੀਆਂ ਉਡਾਣਾਂ ਵਿੱਚ ਭਾਰਤੀ ਨਾਗਰਿਕਾਂ ਨੂੰ ਵਾਪਸ ਲੈ ਕੇ ਆ ਸਕਦੀ ਹੈ ਇਸ ਵਿੱਚ ਕੋਈ ਸੱਚ ਨਹੀ ਹੈ ਅਤੇ ਇਹ ਇੱਕ ਅਫਵਾਹ ਹੈ। ਯੂ.ਐਸ .ਅੰਬੈਸੀ ਆਪਣੇ ਨਾਗਰਿਕਾਂ ਨੂੰ ਭਾਰਤ ਤੋਂ ਵਾਪਸ ਲਿਆਉਣ ਲਈ ਆਪਣੇ ਸਰੋਤਾਂ ਅਤੇ ਅਮਰੀਕੀ ਵਾਹਕ ਖੋਜ ਰਹੀ ਹੈ। ਇਹ ‘ਡੈਲਟਾ ਏਅਰਲਾਇੰਸ’ ਦੀ ਵਰਤੋਂ ਕਰ ਰਹੀ ਹੈ, ਨਾਂ ਕਿ ਏਅਰ ਇੰਡੀਆ ਦੀ।
ਵ੍ਹਟਸਐਪ ਸੰਦੇਸ਼ਾਂ ਦੇ ਅਧਾਰ ‘ਤੇ ਗਲਤ ਜਾਣਕਾਰੀ ਅਤੇ ਬੇਨਤੀਆਂ, ਸਿਰਫ ਉਲਝਣ ਪੈਦਾ ਕਰ ਰਹੀਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਤੱਥਾਂ 'ਤੇ ਭਰੋਸਾ ਕਰਨਾ ਚਾਹੀਦਾ ਹੈ।
ਇਸ ਸਮੇਂ, ਜਿੱਥੇ ਤੁਸੀਂ ਹੋ ਉਨ੍ਹਾਂ ਥਾਂਵਾ ‘ਤੇ ਰਹਿਣਾ ਸਭ ਤੋਂ ਵਧੀਆ ਹੈ। ਇੰਡੀਅਨ ਅੰਬੈਸੀ ਘੱਟ ਸਟਾਫ ਅਤੇ “ਵਧੇਰੇ ਸਾਵਧਾਨੀ” ਨਾਲ ਕੰਮ ਕਰ ਰਹੀ ਹੈ। ਸਿਰਫ ਇੱਕ ਤਿਹਾਈ ਅਧਿਕਾਰੀ ਦਫਤਰ ਆ ਰਹੇ ਹਨ ਅਤੇ ਬਾਕੀ "ਸਮਾਜਕ ਦੂਰੀਆਂ" ਦੀ ਪਾਲਣਾ ਕਰਨ ਅਤੇ ਅਮਲੇ ਨੂੰ ਹੋਣ ਵਾਲੇ ਬੇਲੋੜੇ ਜੋਖਮ ਤੋਂ ਬਚਾਉਣ ਲਈ ਘਰ ਤੋਂ ਹੀ ਕੰਮ ਕਰ ਰਹੇ ਹਨ।
ਅੰਬੈਸੀ ਅਤੇ ਇਸ ਦੇ ਪੰਜ ਕੌਂਸਲੇਟ ਡਟੇ ਹੋਏ ਹਨ ਅਤੇ ਸੰਕਟ ਦੀ ਇਸ ਸਥਿਤੀ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਉਨ੍ਹਾਂ ਭਾਰਤੀਆਂ, ਜੋ ਮਦਦ ਦੀ ਮੰਗ ਕਰ ਰਹੇ ਹਨ, ਅਤੇ ਅਮਰੀਕੀ ਸਰਕਾਰ ਦੀਆਂ ਵੱਖ ਵੱਖ ਏਜੰਸੀਆਂ, ਜੋ ਕਿ ਖੁਦ ਹੀ ਬਹੁਤ ਤਣਾਅ ਵਿੱਚ ਹਨ, ਦੇ ਲਗਾਤਾਰ ਸੰਪਰਕ ਵਿੱਚ ਹਨ।
ਅਮਰੀਕੀ ਸਰਕਾਰ ਦੇ ਸਬੰਧਤ ਵਿਭਾਗ- ਵਿਦੇਸ਼ ਵਿਭਾਗ, ਹੋਮਲੈਂਡ ਸਿਕਿਓਰਿਟੀ ਵਿਭਾਗ (ਡੀ.ਐਚ.ਐਸ.) ਅਤੇ ਯੂ.ਐਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂ.ਐਸ.ਸੀ.ਆਈ.ਐਸ) ਨੇ ਭਾਰਤੀ ਦੂਤਾਵਾਸ ਨੂੰ ਭਰੋਸਾ ਦਿੱਤਾ ਹੈ ਕਿ ਉਹ ਭਾਰਤੀ ਵਿਦਿਆਰਥੀਆਂ, ਐਚ -1 ਬੀ. ਵੀਜ਼ਾ ਧਾਰਕ ਜਿਨ੍ਹਾਂ ਦੇ ਵੀਜ਼ਾ ਦੀ ਮਿਆਦ ਖਤਮ ਹੋ ਰਹੀ ਹੈ ਅਤੇ ਦੋਰੇ ਤੇ ਆਏ ਪਰਿਵਾਰਕ ਮੈਂਬਰਾਂ, ਨੂੰ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਹਨ।
ਹੋਰ ਸਾਰੇ ਦੇਸ਼ਾਂ ਵਿੱਚ ਵੀ ਇਹੀ ਸਥਿਤੀ ਹੈ। ਯੂ.ਐਸ.ਸੀ.ਆਈ.ਐਸ. ਤੋਂ ਉਮੀਦ ਹੈ ਕਿ ਮਹਾਂਮਾਰੀ ਦੁਆਰਾ ਪੈਦਾ ਕੀਤੀਆਂ ਅਸਧਾਰਨ ਸਥਿਤੀਆਂ ਨੂੰ ਧਿਆਨ ਵਿੱਚ ਰੱਖੇਗਾ ਅਤੇ ਉਹਨਾਂ ਲੋਕਾਂ ਨਾਲ ਨਜਿੱਠਣ ਵੇਲੇ ਦਿਆਲੂ ਹੋਵੇਗਾ ਜਿਨ੍ਹਾਂ ਦੇ ਵੀਜ਼ਾ ਦੀ ਮਿਆਦ ਖਤਮ ਹੋ ਰਹੀ ਹੈ ਜਾਂ ਅੱਗੇ ਨਹੀ ਵਧਾਈ ਜਾ ਸਕਦੀ। ਫਿਰ ਵੀ ਭਾਰਤੀ ਨਾਗਰਿਕਾਂ ਵੱਲੋਂ ਰਿਕਾਰਡ ਬਣਾਉਣ ਲਈ ਆਪਣੇ ਵੀਜ਼ਾ ਵਧਾਉਣ ਲਈ ਆਨ ਲਾਈਨ ਬੇਨਤੀ ਕੀਤੀ ਜਾਣੀ ਚਾਹੀਦੀ ਹੈ।
ਯੂ.ਐਸ. ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਨੇ ਘੱਟੋ ਘੱਟ ਇਕ ਹੋਸਟਲ ਨੂੰ ਖੁੱਲ੍ਹਾ ਰੱਖਿਆ ਹੋਇਆ ਹੈ ਅਤੇ ਬਹੁਤ ਸਾਰੇ ਭਾਰਤੀ ਵਿਦਿਆਰਥੀ ਆਪਣੇ ਕਮਰੇ ਵਿੱਚ ਹੀ ਰਹਿ ਰਹੇ ਹਨ। ਇਹ ਇਸ ਸੰਕਟ ਦੇ ਸਮੇਂ ਇੱਕ ਸਲਾਘਾਯੋਗ ਕਦਮ ਹੈ ਕਿਉਂਕਿ ਸਾਫ-ਸਫਾਈ ਅਤੇ ਸਾਂਭ-ਸੰਭਾਲ ਵਾਲੇ ਕਰਮਚਾਰੀਆਂ ਨੂੰ ਵੀ ਡਿਊਟੀ ਤੇ ਆਉਣਾ ਪੈਦਾ ਹੈ। ਕੁੱਝ ਯੂਨੀਵਰਸਿਟੀਆਂ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਥੋੜੇ-ਬਹੁਤ ਵਜ਼ੀਫ਼ੇ ਵੀ ਦਿੱਤੇ ਹਨ, ਕਿਉਂਕਿ ਉਨ੍ਹਾਂ ਲਈ ਅਜਿਹੇ ਸਮੇਂ ਪੜ੍ਰਾਈ ਦੋਰਾਨ ਖਰਚੇ ਦੀ ਪ੍ਰਤੀ-ਪੂਰਤੀ ਲਈ ਕੰਮ ਕਰਨਾ ਸੰਭਵ ਨਹੀ ਹੈ।
ਬਹੁਤ ਸਾਰੇ ਭਾਰਤੀ ਵਿਦਿਆਰਥੀਆਂ ਸੁਰੂਆਤੀ ਪੜਾਅ ਵਿੱਚ ਭਾਰਤ ਵੱਲੋਂ ਅੰਤਰਰਾਸ਼ਟਰੀ ਉਡਾਣਾਂ ਬੰਦ ਕਰਨ ਤੋਂ ਪਹਿਲਾਂ ਹੀ ਅਮਰੀਕਾ ਤੋਂ ਵਾਪਿਸ ਆ ਗਏ ਸੀ। ਅੰਬੈਸੀ ਦੇ ਅਧਿਕਾਰੀਆਂ ਨੇ ਓ.ਸੀ.ਆਈ. ਕਾਰਡਧਾਰਕ, ਜੋ ਭਾਰਤ ਵਾਪਸ ਜਾਣਾ ਚਾਹੁੰਦੇ ਹਨ, ਉਨ੍ਹਾਂ ਲਈ ਇੱਕ ਨਵੀਂ ਪ੍ਰਕਿਰਿਆ ਵੀ ਬਣਾਈ। ਇੱਥੇ ਵੀ ਉਲਝਣ ਕਾਰਨ ਬਹੁਤ ਸਾਰੇ ਭਾਰਤੀ ਦੁਬਈ ਅਤੇ ਅਬੂ ਧਾਬੀ ਵਿਚ ਫਸ ਗਏ ਕਿਉਂਕਿ ਵਿਦੇਸ਼ੀ ਏਅਰਲਾਈਨਾਂ ਨੇ ਭਾਰਤ ਦੇ ਬੰਦ ਹੋਣ ਦੇ ਨਿਰਧਾਰਿਤ ਸਮੇਂ ਨੂੰ ਗਲਤ ਸਮਝਿਆ ਅਤੇ ਕੁੱਝ ਯਾਤਰੀਆਂ ਨੂੰ ਸਵਾਰ ਹੋਣ ਤੋਂ ਇਨਕਾਰ ਕਰ ਦਿੱਤਾ।
ਇਸ ਸਮੇਂ 200,000 ਤੋਂ ਵੱਧ ਭਾਰਤੀ ਵਿਦਿਆਰਥੀ ਵੱਖ-ਵੱਖ ਅਮਰੀਕੀ ਯੂਨੀਵਰਸਿਟੀਆਂ ਵਿੱਚ ਦਾਖਲ ਹਨ ਅਤੇ ਜ਼ਿਆਦਾਤਰ ਉੱਥੇ ਹੀ ਹਨ। ਭਾਰਤੀ ਦੂਤਾਵਾਸ ਦੁਆਰਾ ਵਿਦਿਆਰਥੀਆਂ ਲਈ ਬਣਾਈ ਗਈ 24x7 ਹੈਲਪਲਾਈਨ ਕੋਰੋਨਾ ਵਾਇਰਸ ਫੈਲਣ ਤੋਂ ਕੁੱਝ ਦਿਨਾਂ ਬਾਅਦ ਤੋਂ ਹੀ ਕੰਮ ਕਰ ਰਹੀ ਹੈ। ਪਹਿਲੇ ਹੀ ਹਫ਼ਤੇ ਵਿੱਚ, ਸਿਖਿਅਤ ਵਿਦਿਆਰਥੀ ਵਾਲੰਟੀਅਰਾਂ ਨੇ ਸਾਥੀ ਵਿਦਿਆਰਥੀਆਂ ਦੀਆਂ 200 ਕਾਲਾਂ ਆਈਆਂ ਜਿਨ੍ਹਾਂ ਵਿੱਚੋਂ 75% ਨਿਕਾਸੀ ਅਤੇ ਵੀਜ਼ਾ ਦੇ ਮੁੱਦਿਆਂ ਬਾਰੇ ਜਾਣਕਾਰੀ ਬਾਰੇ ਸਨ।
ਅਧਿਕਾਰੀਆਂ ਦਾ ਅਨੁਮਾਨ ਹੈ ਕਿ ਸਟੂਡੈਂਟ ਹੱਬ ਕੈਂਪਸ ਲੀਡਜ਼, 45 “ਵਿਦਿਆਰਥੀ ਰਾਜਦੂਤਾਂ” ਅਤੇ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਵਿਦਿਆਰਥੀ ਦਫਤਰਾਂ ਰਾਹੀਂ, ਭਾਰਤੀ ਦੂਤਾਵਾਸ ਭਾਰਤੀ ਮੂਲ ਦੇ 50,000 ਤੋਂ ਵੱਧ ਵਿਦਿਆਰਥੀਆਂ ਨੂੰ ਸੁਚੇਤ ਰੱਖਣ ਅਤੇ ਵਿਸ਼ੇਸ਼ ਤੋਰ ਤੇ ਇਸ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਦੇ ਮਨੋਬਲ ਨੂੰ ਵਧਾਉਣ ਦਾ ਕੰਮ ਕੀਤਾ ਹੈ।
ਵਿਦਿਆਰਥੀ ਵਲੰਟੀਅਰਾਂ ਨੇ ਵੀਜ਼ਾ, ਅਸਥਾਈ ਵਿਦਿਆਰਥੀ ਵੀਜ਼ਾ ਦੋਰਾਨ ਪ੍ਰੈਕਟੀਕਲ ਸਿਖਲਾਈ ਦੇ ਵਿਕਲਪਿਕ ਅਤੇ ਹੋਰ ਚਿੰਤਾਵਾਂ ਬਾਰੇ ਬੁਨਿਆਦੀ ਪ੍ਰਸ਼ਨਾਂ ਦੇ ਜਵਾਬ ਦਿੱਤੇ। ਅਧਿਕਾਰੀਆਂ ਨੇ ਕਿਹਾ ਕਿ ਵਲੰਟੀਅਰਾਂ ਦੇ ਇੱਕੋ ਸੰਕਟ ਦੀ ਸਥਿਤੀ ਵਿੱਚ ਹੋਂਣ ਕਾਰਨ ਦੂਰ-ਦੂਰ ਤੱਕ ਸੰਦੇਸ਼ ਪਹੁੰਚਾਉਣਾ ਸੋਖਾ ਰਿਹਾ ਹੈ।
ਭਾਰਤੀ ਮੂਲ ਦੇ ਅਮਰੀਕੀ ਵੈਦ ਸੰਗਠਨ-ਅਮਰੀਕੀ ਐਸੋਸੀਏਸ਼ਨ ਆਫ ਫਿਜ਼ੀਸ਼ੀਅਨ ਆਫ ਇੰਡੀਅਨ ਓਰੀਜ਼ਿਨ ਜਾਂ ਏ.ਏ.ਪੀ.ਆਈ. ਦੇ ਡਾਕਟਰ - ਜੋ ਇਸ ਕੋਸ਼ਿਸ਼ ਦਾ ਅਟੁੱਟ ਅੰਗ ਹਨ -ਉਨ੍ਹਾਂ ਨੇ ਇਸ ਸੰਕਟ ਦੀ ਘੜੀ ਵਿੱਚ ਅਮਰੀਕਾ ਵਿੱਚ ਫਸੇ ਭਾਰਤੀ ਯਾਤਰੀਆਂ ਅਤੇ ਜਿਨ੍ਹਾਂ ਕੋਲ ਆਪਣੀਆਂ ਦਵਾਈਆਂ ਖ਼ਤਮ ਹੋ ਗਈਆਂ ਹਨ ਉਨ੍ਹਾਂ ਲੋਕਾਂ ਲਈ ਮੁਫਤ ਡਾਕਟਰੀ ਸਲਾਹ ਅਤੇ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ।
ਏਸ਼ੀਅਨ ਅਮੈਰੀਕਨ ਹੋਟਲ ਓਨਰਜ਼ ਐਸੋਸੀਏਸ਼ਨ ਜਾਂ ਏ.ਏ.ਐਚ.ਓ.ਏ. ਦੇ ਹੋਟਲ ਮਾਲਕ ਉਨ੍ਹਾਂ ਭਾਰਤੀ ਵਿਦਿਆਰਥੀਆਂ ਨੂੰ ਮੁਫਤ ਕਮਰਾ ਪ੍ਰਦਾਨ ਕਰ ਰਹੇ ਹਨ, ਜਿਨ੍ਹਾਂ ਦੇ ਕੈਂਪਸ ਪੂਰੀ ਤਰ੍ਹਾਂ ਬੰਦ ਹੋ ਚੁੱਕੇ ਹਨ। ਕਈ ਉਨ੍ਹਾਂ ਨੂੰ ਖਾਣਾ ਵੀ ਪ੍ਰਦਾਨ ਕਰ ਰਹੇ ਹਨ।
ਇਸ ਸੰਕਟ, ਜਿਸ ਨੇ ਅਮਰੀਕਾ ਅਤੇ ਭਾਰਤ ਸਮੇਤ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ, ਹਰ ਇੱਕ ਨੂੰ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਅਤੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਹ ਅੰਤ ਦਾ ਵੇਲਾ ਹੈ।
ਲੇਖਕ, ‘ਸੀਮਾ ਸਿਰੋਹੀ’, ਯੂਐਸ-ਅਧਾਰਤ ਸੀਨੀਅਰ ਪੱਤਰਕਾਰ ਅਤੇ ਕਾਲਮ ਲੇਖਕ