ETV Bharat / bharat

ਗਲੋਬਲ ਇਨੋਵੇਸ਼ਨ ਇੰਡੈਕਸ 2020 ਵਿੱਚ ਭਾਰਤ ਚੋਟੀ ਦੇ 50 ਦੇਸ਼ਾਂ 'ਚ ਸ਼ਾਮਲ

author img

By

Published : Sep 3, 2020, 7:11 AM IST

ਫ਼ੋਟੋ।
ਫ਼ੋਟੋ।

ਭਾਰਤ ਪਹਿਲੀ ਵਾਰ ਗਲੋਬਲ ਇਨੋਵੇਸ਼ਨ ਇੰਡੈਕਸ 2020 ਵਿੱਚ ਚੋਟੀ ਦੇ 50 ਦੇਸ਼ਾਂ ਦੇ ਸਮੂਹ ਵਿਚ ਸ਼ਾਮਲ ਹੋਇਆ ਹੈ। ਸੂਚੀ ਤੋਂ ਪਤਾ ਲੱਗਦਾ ਹੈ ਕਿ ਚੋਟੀ ਦੇ ਕ੍ਰਮ ਵਿੱਚ ਕੋਈ ਬਦਲਾਅ ਨਹੀਂ ਹੈ। ਇਸ ਵਿਚ ਉਹ ਦੇਸ਼ ਬਰਕਰਾਰ ਹਨ, ਜੋ ਇਸ ਮਾਮਲੇ ਵਿਚ ਪਹਿਲਾਂ ਹੀ ਮੋਹਰੀ ਹਨ।

ਨਵੀਂ ਦਿੱਲੀ: ਗਲੋਬਲ ਇਨੋਵੇਸ਼ਨ ਇੰਡੈਕਸ 2020 ਵਿੱਚ ਭਾਰਤ ਪਹਿਲੀ ਵਾਰ ਚੋਟੀ ਦੇ 50 ਦੇਸ਼ਾਂ ਦੇ ਸਮੂਹ ਵਿਚ ਸ਼ਾਮਲ ਹੋਇਆ ਹੈ। ਇਸ ਸੂਚੀ ਵਿਚ 48ਵੇਂ ਨੰਬਰ 'ਤੇ ਹੈ ਅਤੇ ਮੱਧ ਅਤੇ ਦੱਖਣੀ ਪੂਰਬੀ ਏਸ਼ੀਆ ਵਿੱਚ ਚੋਟੀ ਦਾ ਸਥਾਨ ਬਰਕਰਾਰ ਰੱਖਿਆ ਹੈ।

ਵਰਲਡ ਇੰਟੈਲੈੀਕਚੁਅਲ ਪ੍ਰਾਪਰਟੀ ਆਰਗੇਨਾਈਜ਼ੇਸ਼ਨ (ਡਬਲਿਊਆਈਪੀਓ), ਕੌਰਨਲ ਯੂਨੀਵਰਸਿਟੀ ਅਤੇ ਇਨਸੈਡ ਬਿਜ਼ਨਸ ਸਕੂਲ ਨੇ ਸਾਂਝੇ ਤੌਰ 'ਤੇ ਗਲੋਬਲ ਇਨੋਵੇਸ਼ਨ ਇੰਡੈਕਸ (ਜੀਆਈਆਈ) ਦੀ ਸੂਚੀ ਬੁੱਧਵਾਰ ਨੂੰ ਜਾਰੀ ਕੀਤੀ।

ਸੂਚੀ ਤੋਂ ਪਤਾ ਲੱਗਦਾ ਹੈ ਕਿ ਚੋਟੀ ਦੇ ਕ੍ਰਮ ਵਿੱਚ ਕੋਈ ਬਦਲਾਅ ਨਹੀਂ ਹੈ। ਇਸ ਵਿਚ ਉਹ ਦੇਸ਼ ਬਰਕਰਾਰ ਹਨ, ਜੋ ਇਸ ਮਾਮਲੇ ਵਿਚ ਪਹਿਲਾਂ ਹੀ ਮੋਹਰੀ ਹਨ ਪਰ ਕੁਝ ਤਬਦੀਲੀਆਂ ਵੀ ਹੋ ਰਹੀਆਂ ਹਨ ਅਤੇ ਇਹ ਪੂਰਬ ਵੱਲ ਹਨ। ਚੀਨ, ਭਾਰਤ, ਫਿਲੀਪੀਨਜ਼ ਅਤੇ ਵੀਅਤਨਾਮ ਵਰਗੀਆਂ ਏਸ਼ੀਆਈ ਅਰਥ ਵਿਵਸਥਾਵਾਂ ਹਰ ਸਾਲ ਨਵੀਨਤਾ ਦੇ ਮਾਮਲੇ ਵਿੱਚ ਅੱਗੇ ਆ ਰਹੀਆਂ ਹਨ।

ਡਬਲਿਊਆਈਪੀਓ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਨਵੀਨਤਾ ਰੈਂਕਿੰਗ ਵਿੱਚ ਸਵਿਟਜ਼ਰਲੈਂਡ, ਸਵੀਡਨ, ਸੰਯੁਕਤ ਰਾਜ ਅਮਰੀਕਾ, ਬ੍ਰਿਟੇਨ ਅਤੇ ਨੀਦਰਲੈਂਡ ਸਭ ਤੋਂ ਉੱਪਰ ਹਨ। ਚੋਟੀ ਦੇ 10 ਸਥਾਨਾਂ 'ਤੇ ਉੱਚ ਆਮਦਨੀ ਵਾਲੇ ਦੇਸ਼ਾਂ ਦਾ ਦਬਦਬਾ ਹੈ।

ਭਾਰਤ ਸੂਚਨਾ ਅਤੇ ਸੰਚਾਰ ਟੈਕਨਾਲੋਜੀ, ਸੇਵਾ ਨਿਰਯਾਤ, ਸਰਕਾਰੀ ਆਨਲਾਈਨ ਸੇਵਾਵਾਂ, ਵਿਗਿਆਨ ਅਤੇ ਇੰਜੀਨੀਅਰਿੰਗ ਦੇ ਗ੍ਰੈਜੂਏਟ ਅਤੇ ਆਰ ਐਂਡ ਡੀ ਇੰਟੈਸਿਵ ਗਲੋਬਲ ਕੰਪਨੀਆਂ ਵਰਗੇ ਸੂਚਕਾਂਕ ਵਿੱਚ ਚੋਟੀ ਦੇ 15 ਦੇਸ਼ਾਂ ਵਿੱਚ ਸ਼ਾਮਲ ਹੈ।

ਬਿਆਨ ਦੇ ਅਨੁਸਾਰ, ਇਸ ਦਾ ਸਿਹਰਾ ਮੁੰਬਈ ਅਤੇ ਦਿੱਲੀ ਵਿੱਚ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੌਜੀ, ਬੰਗਲੌਰ ਵਿੱਚ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਅਤੇ ਇਸ ਦੇ ਚੋਟੀ ਦੇ ਵਿਗਿਆਨਕ ਪ੍ਰਕਾਸ਼ਨਾਂ ਨੂੰ ਜਾਂਦਾ ਹੈ।

ਭਾਰਤ ਉੱਚ-ਅਵਿਸ਼ਕਾਰ ਗੁਣਵੱਤਾ ਵਾਲੀ ਇੱਕ ਘੱਟ ਮੱਧਮ ਆਮਦਨੀ ਵਾਲੀ ਆਰਥਿਕਤਾ ਹੈ। ਰੈਂਕਿੰਗ ਬਣਾਉਣ ਲਈ ਕੁੱਲ 131 ਦੇਸ਼ਾਂ ਵਿੱਚ ਨਵੀਨਤਾ ਦੀ ਸਥਿਤੀ ਦਾ ਵਿਸ਼ਲੇਸ਼ਣ ਕੀਤਾ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.