ETV Bharat / bharat

ਲੱਦਾਖ:ਭਾਰਤੀ ਫੌਜ ਨੇ ਫਿੰਗਰ 4 ਦੀਆਂ ਉੱਚੀਆਂ ਚੋਟੀਆਂ 'ਤੇ ਕੀਤਾ ਕਬਜ਼ਾ

author img

By

Published : Sep 11, 2020, 6:51 AM IST

ਸੂਤਰਾਂ ਨੇ ਦੱਸਿਆ ਕਿ ਚੀਨੀ ਫੌਜ ਨੇ ਫਿੰਗਰ 4 ਦੇ ਨੇੜੇ ਉਚਾਈਆਂ 'ਤੇ ਕਬਜ਼ਾ ਕਰ ਲਿਆ ਸੀ, ਪਰ ਭਾਰਤੀ ਫੌਜ ਨੇ ਹੁਣ ਉਨ੍ਹਾਂ ਉਚਾਈਆਂ ਦੇ ਨਾਲ ਖੇਤਰਾਂ 'ਤੇ ਕਬਜ਼ਾ ਕਰ ਲਿਆ ਹੈ। ਭਾਰਤ ਨੇ ਇਹ ਗਤੀਵਿਧੀ ਅਗਸਤ ਦੇ ਆਖ਼ੀਰ ਵਿੱਚ ਉਚਾਈ ਵਾਲੇ ਖੇਤਰਾਂ ਉੱਤੇ ਕਬਜ਼ਾ ਕਰਨ ਲਈ ਝੀਲ ਦੇ ਦੱਖਣੀ ਕੰਢੇ ਤੋਂ ਅਪ੍ਰੇਸ਼ਨ ਸ਼ੁਰੂ ਕੀਤਾ ਸੀ।

ਲੱਦਾਖ:ਭਾਰਤੀ ਫੌਜ ਨੇ ਫਿੰਗਰ 4 ਦੀਆਂ ਉੱਚੀਆਂ ਚੋਟੀਆਂ 'ਤੇ ਕੀਤਾ ਕਬਜ਼ਾ
ਲੱਦਾਖ:ਭਾਰਤੀ ਫੌਜ ਨੇ ਫਿੰਗਰ 4 ਦੀਆਂ ਉੱਚੀਆਂ ਚੋਟੀਆਂ 'ਤੇ ਕੀਤਾ ਕਬਜ਼ਾ

ਨਵੀਂ ਦਿੱਲੀ: ਭਾਰਤੀ ਫੌਜ ਨੇ ਪੈਨਗੋਂਗ ਝੀਲ ਨੇੜੇ ਸਥਿਤ ਫਿੰਗਰ 4 ਦੀਆਂ ਕਈ ਚੋਟੀਆਂ 'ਤੇ ਕਬਜ਼ਾ ਕਰ ਲਿਆ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਦੱਸ ਦਈਏ ਕਿ ਇਸ ਸਮੇਂ ਦੋਵਾਂ ਦੇਸ਼ਾਂ ਦਰਮਿਆਨ ਸਥਿਤੀ ਅਸਲ ਕੰਟਰੋਲ ਰੇਖਾ (ਐਲਏਸੀ) ਨੂੰ ਲੈ ਕੇ ਕਾਫ਼ੀ ਤਣਾਅ ਵਾਲੀ ਹੈ।

ਸੂਤਰਾਂ ਨੇ ਦੱਸਿਆ ਕਿ ਭਾਰਤ ਨੇ ਇਹ ਗਤੀਵਿਧੀ ਅਗਸਤ ਦੇ ਆਖਿਰ ਵਿੱਚ ਉਚਾਈ ਵਾਲੇ ਖੇਤਰਾਂ ਉੱਤੇ ਕਬਜ਼ਾ ਕਰਨ ਲਈ ਝੀਲ ਦੇ ਦੱਖਣੀ ਕੰਢੇ ਤੋਂ ਅਪ੍ਰੇਸ਼ਨ ਸ਼ੁਰੂ ਕੀਤਾ ਸੀ। ਸੂਤਰਾਂ ਨੇ ਦੱਸਿਆ ਕਿ ਚੀਨੀ ਫੌਜ ਨੇ ਫਿੰਗਰ 4 ਦੇ ਨੇੜੇ ਉਚਾਈਆਂ 'ਤੇ ਕਬਜ਼ਾ ਕਰ ਲਿਆ ਸੀ, ਪਰ ਭਾਰਤੀ ਫੌਜ ਨੇ ਹੁਣ ਉਨ੍ਹਾਂ ਉਚਾਈਆਂ ਦੇ ਨਾਲ ਖੇਤਰਾਂ 'ਤੇ ਕਬਜ਼ਾ ਕਰ ਲਿਆ ਹੈ।

ਇਹ ਉਹ ਇਲਾਕਾ ਹੈ ਜਿਥੇ ਅਪ੍ਰੈਲ-ਮਈ ਵਿੱਚ ਚੀਨੀ ਫੌਜ ਨੇ ਕਬਜ਼ਾ ਕਰ ਲਿਆ ਸੀ ਅਤੇ ਚੀਨੀ ਫੌਜੀ ਫਿੰਗਰ 4 ਅਤੇ ਲੱਦਾਖ ਦੇ ਹੋਰ ਇਲਾਕਿਆਂ ਤੋਂ ਪਿੱਛੇ ਹਟਣ ਤੋਂ ਇਨਕਾਰ ਕਰ ਰਹੇ ਸਨ।

ਚੀਨ ਨੇ ਘੁਸਪੈਠ ਕਰਨ ਦੀ ਕੀਤੀ ਸੀ ਕੋਸ਼ਿਸ਼

ਉਸ ਤੋਂ ਪਹਿਲਾਂ ਚੀਨੀ ਫੌਜਾ ਨੇ 29 ਅਤੇ 30 ਅਗਸਤ ਨੂੰ ਅਸਲ ਕੰਟਰੋਲ ਸੀਮਾ 'ਤੇ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਨੂੰ ਲੈ ਕੇ ਟਕਰਾਅ ਹੋਣ ਦੀ ਖ਼ਬਰ ਵੀ ਆਈ ਸੀ। ਭਾਰਤੀ ਫੌਜ ਨੇ ਇਸ ਦਾ ਢੁਕਵਾਂ ਜਵਾਬ ਦਿੱਤਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਫੌਜ ਨੇ ਕਿਹਾ ਕਿ ਉਨ੍ਹਾਂ ਨੂੰ ਸਹੀ ਜਵਾਬ ਦਿੱਤਾ ਗਿਆ।

ਸਰਹੱਦੀ ਵਿਵਾਦ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਚੀਨ ਅਤੇ ਭਾਰਤ ਵਿਚਾਲੇ ਸਬੰਧ ਚੰਗੇ ਨਹੀਂ ਰਹੇ ਅਤੇ ਪੂਰਬੀ ਲੱਦਾਖ ਵਿੱਚ ਦੋਵਾਂ ਦੇਸ਼ਾਂ ਦੇ ਫੌਜਾ ਵਿਚਾਲੇ ਤਣਾਅ ਜਾਰੀ ਹੈ। ਵਿਗੜੇ ਰਿਸ਼ਤਿਆਂ ਦੇ ਬਾਵਜੂਦ, ਭਾਰਤੀ ਫੌਜ ਨੇ ਸ਼ਾਂਤੀ, ਸਦਭਾਵਨਾ ਅਤੇ ਮਨੁੱਖਤਾ ਦੀ ਪੇਸ਼ਕਾਰੀ ਕੀਤੀ।

ਭਾਰਤ-ਚੀਨੀ ਫੌਜੀਆਂ ਦਰਮਿਆਨ ਹੋਇਆ ਸੀ ਝਗੜਾ

15-16 ਜੂਨ ਨੂੰ ਲੱਦਾਖ ਦੀ ਗਲਵਾਨ ਘਾਟੀ ਵਿੱਚ ਐਲਏਸੀ ਉੱਤੇ ਭਾਰਤ ਅਤੇ ਚੀਨ ਦੇ ਫੌਜੀਆਂ ਵਿਚਕਾਰ ਖੂਨੀ ਸੰਘਰਸ਼ ਹੋਇਆ ਸੀ। ਇਸ ਵਿੱਚ ਭਾਰਤੀ ਫੌਜ ਦੇ ਇੱਕ ਕਰਨਲ ਸਣੇ 20 ਜਵਾਨ ਮਾਰੇ ਗਏ ਸਨ। ਭਾਰਤ ਨੇ ਦਾਅਵਾ ਕੀਤਾ ਕਿ ਇਸ ਘਟਨਾ ਵਿੱਚ ਬਹੁਤ ਸਾਰੇ ਚੀਨੀ ਫੌਜੀ ਵੀ ਮਾਰੇ ਗਏ ਹਨ, ਹਾਲਾਂਕਿ ਚੀਨ ਨੇ ਕਦੇ ਵੀ ਅਧਿਕਾਰਤ ਤੌਰ ‘ਤੇ ਇਸ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਕੀਤੀ।

ਪੈਂਨਗੋਂਗ ਖੇਤਰ ਬਾਰੇ ਕੀ ਹੈ ਵਿਵਾਦ

ਲੱਦਾਖ ਦੀ 134 ਕਿਲੋਮੀਟਰ ਲੰਬੀ ਪੈਂਨਗੋਂਗ ਝੀਲ ਹਿਮਾਲਿਆ ਵਿੱਚ ਲਗਭਗ 14,000 ਫੁੱਟ ਤੋਂ ਵੀ ਉੱਚਾਈ 'ਤੇ ਸਥਿਤ ਹੈ। ਇਸ ਝੀਲ ਦਾ 45 ਕਿਲੋਮੀਟਰ ਖੇਤਰ ਭਾਰਤ ਵਿੱਚ ਪੈਂਦਾ ਹੈ, ਜਦੋਂ ਕਿ 90 ਕਿਲੋਮੀਟਰ ਚੀਨ ਦੇ ਖੇਤਰ ਵਿੱਚ ਪੈਂਦਾ ਹੈ। ਅਸਲ ਕੰਟਰੋਲ ਰੇਖਾ ਇਸ ਝੀਲ ਵਿਚੋਂ ਲੰਘਦੀ ਹੈ, ਪਰ ਚੀਨ ਦਾ ਮੰਨਣਾ ਹੈ ਕਿ ਪੂਰੀ ਝੀਲ ਚੀਨ ਦੇ ਅਧਿਕਾਰ ਖੇਤਰ ਵਿੱਚ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.