ETV Bharat / bharat

ਕੋਵਿਡ-19: ਭਾਰਤ 1 ਲੱਖ ਤੋਂ ਪਾਰ ਹੋਏ ਮਾਮਲੇ, 3156 ਮੌਤਾਂ

author img

By

Published : May 19, 2020, 7:52 AM IST

ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 1 ਲੱਖ ਨੂੰ ਪਾਰ ਕਰ ਗਈ ਹੈ ਅਤੇ 3156 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੋਮਵਾਰ ਨੂੰ 4627 ਨਵੇਂ ਮਾਮਲੇ ਸਾਹਮਣੇ ਆਏ। ਹੁਣ ਤੱਕ 39 ਹਜ਼ਾਰ 233 ਮਰੀਜ਼ ਵੀ ਠੀਕ ਹੋ ਚੁੱਕੇ ਹਨ।

india corona tracker
ਭਾਰਤ 1 ਲੱਖ ਤੋਂ ਪਾਰ ਹੋਏ ਮਾਮਲੇ

ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 1 ਲੱਖ ਨੂੰ ਪਾਰ ਕਰ ਗਈ ਹੈ ਅਤੇ 3156 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੋਮਵਾਰ ਨੂੰ 4627 ਨਵੇਂ ਮਾਮਲੇ ਸਾਹਮਣੇ ਆਏ। ਹੁਣ ਤੱਕ 39 ਹਜ਼ਾਰ 233 ਮਰੀਜ਼ ਵੀ ਠੀਕ ਹੋ ਚੁੱਕੇ ਹਨ। ਮਹਾਰਾਸ਼ਟਰ ਵਿੱਚ ਮਰੀਜ਼ਾਂ ਦੀ ਗਿਣਤੀ 35 ਹਜ਼ਾਰ ਨੂੰ ਪਾਰ ਕਰ ਗਈ ਹੈ। ਲਗਾਤਾਰ ਦੂਜੇ ਦਿਨ ਰਾਜ ਵਿੱਚ 2 ਹਜ਼ਾਰ ਤੋਂ ਵੱਧ ਰਿਪੋਰਟਾਂ ਪੌਜ਼ੀਟਿਵ ਆਈਆਂ।

ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਮਰੀਜ਼ਾਂ ਦੀ ਰਿਕਵਰੀ ਰੇਟ ਵਧ ਕੇ 38.29% ਹੋ ਗਈ ਹੈ। ਦੇਸ਼ ਵਿੱਚ ਪ੍ਰਤੀ ਇੱਕ ਲੱਖ ਆਬਾਦੀ ਵਿੱਚ ਮਰੀਜ਼ਾਂ ਦੀ ਗਿਣਤੀ 7.1 ਹੈ। ਇਸ ਦੇ ਨਾਲ ਹੀ ਕੇਂਦਰ ਨੇ ਆਪਣੇ 50% ਜੂਨੀਅਰ ਸਟਾਫ ਨੂੰ ਦਫ਼ਤਰ ਆਉਣ ਲਈ ਕਿਹਾ ਹੈ।

ਇਹ ਵੀ ਪੜ੍ਹੋ: ਸਾਈਕਲੋਨ ਅਮਫਾਨ: ਸਥਿਤੀ ਦਾ ਜਾਇਜ਼ਾ ਲੈਣ ਲਈ ਪੀਐਮ ਮੋਦੀ ਨੇ ਕੀਤੀ ਬੈਠਕ

ਸੋਮਵਾਰ ਨੂੰ ਮਹਾਰਾਸ਼ਟਰ 'ਚ 2005, ਤਾਮਿਲਨਾਡੂ 'ਚ 536, ਗੁਜਰਾਤ 'ਚ 366, ਰਾਜਸਥਾਨ 'ਚ 305, ਦਿੱਲੀ 'ਚ 299, ਮੱਧ ਪ੍ਰਦੇਸ਼ 'ਚ 259, ਉੱਤਰ ਪ੍ਰਦੇਸ਼ 'ਚ 141, ਪੱਛਮੀ ਬੰਗਾਲ 'ਚ 148, ਬਿਹਾਰ 'ਚ 103, ਜੰਮੂ-ਕਸ਼ਮੀਰ 'ਚ 106, ਕਰਨਾਟਕ 'ਚ 99, ਆਂਧਰਾ ਪ੍ਰਦੇਸ਼ 'ਚ 52, ਓਡੀਸ਼ਾ 'ਚ 48 ਮਰੀਜ਼ ਪਾਏ ਗਏ। ਇਹ ਅੰਕੜੇ covid19india.org ਅਤੇ ਰਾਜ ਸਰਕਾਰਾਂ ਤੋਂ ਪ੍ਰਾਪਤ ਜਾਣਕਾਰੀ 'ਤੇ ਅਧਾਰਤ ਹਨ।

ਜਾਣਕਾਰੀ ਲਈ ਦੱਸ ਦਈਏ ਕਿ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ 56 ਹਜ਼ਾਰ 316 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। 39 ਹਜ਼ਾਰ 233 ਮਰੀਜ਼ ਠੀਕ ਹੋ ਗਏ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.