ETV Bharat / bharat

ਕੋਵਿਡ-19: ਦੂਜੇ ਦੇਸ਼ਾਂ 'ਚ ਵਿਗੜੇ ਹਾਲਾਤ ਭਾਰਤ ਲਈ ਸਿੱਖਿਆ, ਰਿਕਵਰੀ ਰੇਟ 90% ਤੋਂ ਵੱਧ

author img

By

Published : Oct 27, 2020, 8:09 PM IST

ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਬੀਤੇ ਪੰਜ ਹਫਤਿਆਂ 'ਚ ਕੋਰੋਨਾ ਨਾਲ ਹੋਣ ਵਾਲੀ ਮੌਤ ਦੀ ਦਰ 'ਚ ਗਿਰਾਵਟ ਦਰਜ ਕੀਤੀ ਗਈ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ 'ਚ ਕੋਰੋਨਾ ਪੀੜਤ ਲੋਕਾਂ ਦਾ ਰਿਕਵਰੀ ਰੇਟ 90.62 ਫੀਸਦੀ ਹੈ, ਜੋ ਲਗਾਤਾਰ ਵੱਧ ਰਿਹਾ ਹੈ।

ਫ਼ੋਟੋ
ਫ਼ੋਟੋ

ਨਵੀਂ ਦਿੱਲੀ: ਭਾਰਤ 'ਚ ਕੋਰੋਨਾ ਪੀੜਤਾਂ ਦੇ ਮਾਮਲੇ 'ਚ ਕੇਂਦਰੀ ਸਿਹਤ ਮੰਤਰੀ ਮੰਤਰਾਲੇ ਨੇ ਕਿਹਾ ਕਿ 78 ਫੀਸਦੀ ਐਕਟਿਵ ਮਾਮਲੇ 10 ਸੂਬਿਆਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ 'ਚ ਮੌਜੂਦ ਹਨ। ਸਿਹਤ ਮੰਤਰਾਲੇ ਦੇ ਸਕੱਤਰ ਰਾਜੇਸ਼ ਭੂਸ਼ਣ ਨੇ ਦੱਸਿਆ ਕਿ ਬੀਤੇ 24 ਘੰਟਿਆਂ 'ਚ ਪੰਜਾਬ ਸੂਬਿਆਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ 'ਚ 58 ਫੀਸਦੀ ਨਵੀਆਂ ਮੌਤਾਂ ਹੋਈਆਂ ਹਨ।

ਨਵੇਂ ਕੋਰੋਨਾ ਪੀੜਤ ਲੋਕਾਂ ਦੀ ਮੌਤ ਦੇ ਮਾਮਲੇ 'ਚ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਔਸਤਨ ਰੋਜ਼ਾਨਾ ਮੌਤਾਂ 'ਚ ਲਗਾਤਾਰ ਗਿਰਾਵਟ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਕੇਰਲ, ਪੱਛਮੀ ਬਗਾਲ, ਮਹਾਰਾਸ਼ਟਰ, ਕਰਨਾਟਕਾ ਅਤੇ ਦਿੱਲੀ 'ਚ ਮਾਮਲੇ ਵਧੇ ਹਨ।

ਮੰਗਲਵਾਰ ਨੂੰ ਕੇਂਦਰੀ ਸਿਹਤ ਮੰਤਰਾਲੇ ਦੀ ਪ੍ਰੈਸ ਕਾਨਫਰੰਸ ਵਿੱਚ ਕੋਰੋਨਾ ਦੀ ਲਾਗ ਦੇ ਮਾਮਲੇ ਦੀ ਜਾਂਚ ਲਈ ਬਣਾਈ ਗਈ ਨਿਤੀ ਆਯੋਗ ਦੀ ਵਿਸ਼ੇਸ਼ ਸਮੀਤੀ ਦੇ ਮੈਂਬਰ ਡਾ. ਵੀਕੇ ਪਾਲ ਨੇ ਦੱਸਿਆ ਕਿ ਵਿਕਸਤ ਅਤੇ ਖੁਸ਼ਹਾਲ ਦੇਸ਼ਾਂ ਵਿੱਚ ਕੋਰੋਨਾ ਦੀ ਲਾਗ ਕਾਰਨ ਸਥਿਤੀ ਵਿਗੜ ਰਹੇ ਹਾਲਾਤ ਸਾਡੇ ਲਈ ਸਬਕ ਹਨ।

ਰਾਜੇਸ਼ ਭੂਸ਼ਣ ਨੇ ਦੱਸਿਆ ਕਿ ਪੀੜਤ ਲੋਕਾਂ ਦੇ ਠੀਕ ਹੋਣ ਦੀ ਗਿਣਤੀ 1 ਲੱਖ ਤੋਂ 10 ਲੱਖ ਪਹੁੰਚਣ ਤੇ ਸਾਨੂੰ 57 ਦਿਨ ਲੱਗੇ। ਉਨ੍ਹਾਂ ਕਿਹਾ ਕਿ 13 ਦਿਨਾਂ 'ਚ 10 ਲੱਖ ਨਵੇਂ ਕੋਰੋਨਾ ਪੀੜਤ ਲੋਕ ਕੋਰੋਨਾ ਤੋਂ ਮੁਕਤ ਹੋਏ ਹਨ ਜੋ ਕਿ ਤਸੱਲੀਬਖ਼ਸ਼ ਗੱਲ ਹੈ।

ਉਨ੍ਹਾਂ ਕਿਹਾ ਕਿ ਨਿਜੀ ਕੋਰੋਨਾ ਸੰਕਰਮਣ 'ਤੇ ਮਾਮਲੇ ਦੇ 'ਚ ਸੁਪਰ ਸਪਰੈਡਿੰਗ ਈਵੈਂਟ ਦੀ ਭਾਲ ਕਰਨਾ ਸਾਡੇ ਕੰਮ ਦਾ ਇੱਕ ਮਹੱਤਵਪੂਰਨ ਖੇਤਰ ਹੈ। ਉਨ੍ਹਾਂ ਕਿਹਾ ਕਿ ਸੁਪਰ ਸਪਰੈਡਿੰਗ ਘਟਨਾਵਾਂ ਤਦ ਹੁੰਦੀਆਂ ਹਨ ਜਦ ਅਸੀਂ ਨਾ ਸਿਰਫ ਇੱਕ ਥਾਂ ਤੇ ਇਕੱਠੇ ਹੋਈਏ ਬਲਕਿ ਮੱਧਮ ਗਿਣਤੀ 'ਚ ਵੀ ਇੱਕਠੇ ਹੋਈਏ। ਉਨ੍ਹਾਂ ਸੁਪਰ ਸਪਰੈਡਰ ਜਿਹੀਆਂ ਘਟਨਾਵਾਂ ਤੋਂ ਬਚਣ ਦੀ ਵੀ ਅਪੀਲ ਕੀਤੀ ਹੈ।

ਕੋਰੋਨਾ ਮਹਾਂਮਾਰੀ ਦੇ ਨਾਲ ਨਾਲ ਕਾਵਾਸਾਕੀ ਬਿਮਾਰੀ ਬਾਰੇ ਬਲਰਾਮ ਭਾਰਗਵ ਨੇ ਕਿਹਾ ਕਿ ਇਹ ਬਹੁਤ ਦੁਰਲੱਭ ਸਥਿਤੀ ਹੈ ਮੈਨੂੰ ਨਹੀਂ ਲੱਗਦਾ ਕਿ ਭਾਰਤ 'ਚ ਕੋਵਿਡ-19 ਕਾਰਨ ਕਾਵਾਸਾਕੀ ਦਾ ਕੋਈ ਮਾਮਲਾ ਸਾਹਮਣੇ ਆਇਆ ਹੈ।

ਪ੍ਰੈਸ ਕਾਨਫਰੰਸ 'ਚ ਸ਼ਾਮਿਲ ਬਲਰਾਮ ਭਾਰਗਵ ਨੇ ਕਿਹਾ ਕਿ ਕੁਲ ਮਿਲਾਕੇ 17 ਸਾਲਾ ਦੀ ਘੱਟ ਉਮਰ ਦੇ ਮਾਮਲੇ 'ਚ ਭਾਰਤ 'ਚ ਕੋਰੋਨਾ ਪੀੜਤਾਂ ਦਾ ਅੰਕੜਾ ਮਹਿਜ਼ 8 ਫੀਸਦੀ ਹੀ ਹੈ। ਉਨ੍ਹਾਂ ਕਿਹਾ ਕਿ 5 ਸਾਲ ਤੋਂ ਘੱਟ ਉਮਰ 'ਚ ਇਹ ਅੰਕੜਾ ਬਹੁਤ ਘੱਟ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.