ETV Bharat / bharat

ਰੋਜ਼ਾਨਾ 15-20 ਲੋਕ ਕਰਦੇ ਸਨ ਜਬਰ ਜਨਾਹ, DCW ਨੇ ਜੀਬੀ ਰੋਡ ਦੇ ਕੋਠੇ ਤੋਂ ਕੀਤਾ ਰੈਸਕਿਊ

author img

By

Published : Aug 10, 2019, 5:46 PM IST

ਕਾਨਸੈੱਪਟ ਫੋਟੋ।

ਦਿੱਲੀ ਦੇ ਮਹਿਲਾ ਕਮਿਸ਼ਨ ਨੇ ਇੱਕ ਨਾਮੀ ਕੰਪਨੀ ਵਿੱਚ ਕੰਮ ਕਰਨ ਵਾਲੀ ਮਹਿਲਾ ਕਰਮਚਾਰੀ ਨੂੰ ਜੀਬੀ ਰੋਡ ਦੇ ਕੋਠਾ ਨੰਬਰ 68 ਤੋਂ ਰੈਸਕਿਊ ਕਰਵਾਇਆ ਹੈ। ਦਿੱਲੀ ਮਹਿਲਾ ਕਮਿਸ਼ਨ ਦੀ ਮੈਂਬਰ ਕਿਰਨ ਨੇਗੀ ਨੇ ਇੱਕ ਟੀਮ ਬਣਾਈ ਹੈ। ਜਿਸ ਤੋਂ ਬਾਅਦ ਇਸ ਕੁੜੀ ਨੂੰ ਰੈਸਕਿਊ ਕੀਤਾ ਗਿਆ ਹੈ।

ਨਵੀਂ ਦਿੱਲੀ: ਰਾਜਧਾਨੀ ਵਿੱਚ ਔਰਤਾਂ ਨੂੰ ਜ਼ਬਰਦਸਤੀ ਦੇਹ ਵਪਾਰ ਵਿੱਚ ਧੱਕਣ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸੇ ਤਹਿਤ ਦਿੱਲੀ ਦੇ ਮਹਿਲਾ ਕਮਿਸ਼ਨ ਨੇ ਇੱਕ ਨਾਮੀ ਕੰਪਨੀ ਵਿੱਚ ਕੰਮ ਕਰਨ ਵਾਲੀ ਮਹਿਲਾ ਕਰਮਚਾਰੀ ਨੂੰ ਜੀਬੀ ਰੋਡ ਦੇ ਕੋਠਾ ਨੰਬਰ 68 ਤੋਂ ਰੈਸਕਿਊ ਕਰਵਾਇਆ ਹੈ।

ਦਰਅਸਲ, 8 ਅਗਸਤ ਨੂੰ ਦਿੱਲੀ ਮਹਿਲਾ ਕਮਿਸ਼ਨ ਨੂੰ ਇੱਕ 27 ਸਾਲ ਦੀ ਕੁੜੀ ਦੇ ਭਰਾ ਨੇ ਸ਼ਿਕਾਇਤ ਦਰਜ ਕਰਵਾਈ ਸੀ। ਉਸਨੇ ਦੱਸਿਆ ਕਿ ਉਹ ਕੋਲਕਾਤਾ ਵਿੱਚ ਰਹਿੰਦਾ ਹੈ। ਉਸਦੀ ਭੈਣ ਨੂੰ ਜੂਨ ਮਹੀਨੇ ਵਿੱਚ ਇੱਕ ਵਿਅਕਤੀ ਨੌਕਰੀ ਦਿਵਾਉਣ ਦੇ ਬਹਾਨੇ ਦਿੱਲੀ ਲੈ ਕੇ ਆਇਆ ਸੀ, ਪਰ ਦਿੱਲੀ ਪੁੱਜਣ ਤੋਂ ਬਾਅਦ ਭੈਣ ਦਾ ਫੋਨ ਨਹੀਂ ਆਇਆ ਅਤੇ ਉਸਦੀ ਕੋਈ ਸੂਚਨਾ ਨਹੀਂ ਮਿਲਣ ਉੱਤੇ ਘਰ ਵਾਲਿਆਂ ਨੂੰ ਕਾਫ਼ੀ ਪਰੇਸ਼ਾਨੀ ਹੋਈ। ਜਿਸ ਤੋਂ ਬਾਅਦ ਉਸਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਗਈ।

ਕੁੜੀ ਦੇ ਭਰੇ ਨੇ ਦੱਸਿਆ ਕਿ 1 ਦਿਨ ਉਸਨੂੰ ਇੱਕ ਅਣਜਾਨ ਵਿਅਕਤੀ ਦਾ ਫੋਨ ਆਇਆ ਅਤੇ ਉਸਨੇ ਦੱਸਿਆ ਕਿ ਉਸਦੀ ਭੈਣ ਦਿੱਲੀ ਦੇ ਜੀਬੀ ਰੋਡ ਦੇ ਕੋਠਾ ਨੰਬਰ 68 ਵਿੱਚ ਹੈ। ਜਿਸ ਤੋਂ ਬਾਅਦ ਉਸਨੇ ਦਿੱਲੀ ਜਾਕੇ ਉਸ ਵਿਅਕਤੀ ਨਾਲ ਮੁਲਾਕਾਤ ਕੀਤੀ ਅਤੇ ਉਹ ਵੀ ਉਸ ਕੋਠੇ ਵਿੱਚ ਗਾਹਕ ਬਣਕੇ ਗਿਆ। ਜਿੱਥੇ ਉਸਨੇ ਆਪਣੀ ਭੈਣ ਨਾਲ ਮੁਲਾਕਾਤ ਕੀਤੀ। ਘਟਨਾ ਤੋਂ ਬਾਅਦ ਕੁੜੀ ਦੇ ਭਰਾ ਨੇ ਤੁਰੰਤ ਦਿੱਲੀ ਮਹਿਲਾ ਕਮਿਸ਼ਨ ਵਿੱਚ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ। ਦਿੱਲੀ ਮਹਿਲਾ ਕਮਿਸ਼ਨ ਦੀ ਮੈਂਬਰ ਕਿਰਨ ਨੇਗੀ ਨੇ ਇੱਕ ਟੀਮ ਦਾ ਗਠਨ ਕੀਤਾ। ਉਸ ਤੋਂ ਬਾਅਦ ਉਸ ਕੁੜੀ ਦੇ ਭਰਾ ਦੇ ਨਾਲ ਜੀਬੀ ਰੋਡ ਦੇ ਕੋਠੇ ਵਿੱਚ ਪਹੁੰਚੀ, ਜਿੱਥੋਂ ਉਸ ਕੁੜੀ ਨੂੰ ਰੈਸਕਿਊ ਕੀਤਾ ਗਿਆ। ਕਮਲਾ ਮਾਰਕਿਟ ਥਾਣੇ ਵਿੱਚ ਉਸਦੇ ਬਿਆਨ ਦੇ ਆਧਾਰ ਉੱਤੇ ਐੱਫਆਈਆਰ ਦਰਜ ਕਰਵਾਈ ਗਈ।

ਵੀਡੀਓ ਵੇਖਣ ਲਈ ਕਲਿੱਕ ਕਰੋ

ਕੁੜੀ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਹ ਕੋਲਕਾਤਾ ਵਿੱਚ ਇੱਕ ਵੱਡੀ ਕੰਪਨੀ ਵਿੱਚ ਕੰਮ ਕਰਦੀ ਸੀ। ਜਿੱਥੇ ਇੱਕ ਜਯੋਤਸਨਾ ਨਾਂਅ ਦੀ ਮਹਿਲਾ ਦੋਸਤ ਨੇ ਉਸਨੂੰ ਚੰਗੀ ਨੌਕਰੀ ਦਿਵਾਉਣ ਦੇ ਬਹਾਨੇ ਇਸ ਧੰਦੇ ਵੱਲ ਧੱਕ ਦਿੱਤਾ। ਜਿੱਥੇ ਰੋਜ਼ਾਨਾ 15 ਤੋਂ 20 ਲੋਕ ਉਸਦੇ ਨਾਲ ਬਲਾਤਕਾਰ ਕਰਦੇ ਸਨ ਅਤੇ ਉਸਦਾ ਸ਼ੋਸ਼ਣ ਕੀਤਾ ਜਾਂਦਾ ਸੀ। ਹਾਲਾਂਕਿ, ਪੁਲਿਸ ਨੇ ਉੱਥੇ ਦੇ ਪ੍ਰਬੰਧਕ ਨੂੰ ਗ੍ਰਿਫ਼ਤਾਰ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਕਿਹਾ ਕਿ ਜਿਸ ਤਰੀਕੇ ਨਾਲ ਦਿੱਲੀ ਵਿੱਚ ਦੇਹ ਵਪਾਰ ਲਗਾਤਾਰ ਵੱਧਦਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਔਰਤਾਂ ਨੂੰ ਜ਼ਬਰਦਸਤੀ ਇਸ ਕੰਮ ਵਿੱਚ ਧੱਕਿਆ ਜਾ ਰਿਹਾ ਹੈ। ਇਹ ਸਮਾਜ ਲਈ ਬੇਹੱਦ ਸ਼ਰਮਨਾਕ ਹੈ। ਪੁਲਿਸ ਨੂੰ ਇਸ ਉੱਤੇ ਸਖ਼ਤੀ ਨਾਲ ਕੰਮ ਕਰਨ ਦੀ ਜ਼ਰੂਰਤ ਹੈ ਤਾਂਕਿ ਔਰਤਾਂ ਨੂੰ ਇਸਦਾ ਸ਼ਿਕਾਰ ਹੋਣ ਤੋਂ ਬਚਾਇਆ ਜਾ ਸਕੇ।

Intro:Body:

ਰੋਜ਼ਾਨਾ 15-20 ਲੋਕ ਕਰਦੇ ਸਨ ਬਲਾਤਕਾਰ, DCW ਨੇ ਜੀਬੀ ਰੋਡ ਦੇ ਕੋਠੇ ਤੋਂ ਕੀਤਾ ਰੈਸਕਿਊ

ਦਿੱਲੀ ਦੇ ਮਹਿਲਾ ਕਮਿਸ਼ਨ ਨੇ ਇੱਕ ਨਾਮੀ ਕੰਪਨੀ ਵਿੱਚ ਕੰਮ ਕਰਨ ਵਾਲੀ ਮਹਿਲਾ ਕਰਮਚਾਰੀ ਨੂੰ ਜੀਬੀ ਰੋਡ ਦੇ ਕੋਠਾ ਨੰਬਰ 68 ਤੋਂ ਰੈਸਕਿਊ ਕਰਵਾਇਆ ਹੈ। ਦਿੱਲੀ ਮਹਿਲਾ ਕਮਿਸ਼ਨ ਦੀ ਮੈਂਬਰ ਕਿਰਨ ਨੇਗੀ ਨੇ ਇੱਕ ਟੀਮ ਬਣਾਈ ਹੈ। ਜਿਸ ਤੋਂ ਬਾਅਦ ਇਸ ਕੁੜੀ ਨੂੰ ਰੈਸਕਿਊ ਕੀਤਾ ਗਿਆ ਹੈ।

ਨਵੀਂ ਦਿੱਲੀ: ਰਾਜਧਾਨੀ ਵਿੱਚ ਔਰਤਾਂ ਨੂੰ ਜ਼ਬਰਦਸਤੀ ਦੇਹ ਵਪਾਰ ਵਿੱਚ ਧੱਕਣ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸੇ ਤਹਿਤ ਦਿੱਲੀ ਦੇ ਮਹਿਲਾ ਕਮਿਸ਼ਨ ਨੇ ਇੱਕ ਨਾਮੀ ਕੰਪਨੀ ਵਿੱਚ ਕੰਮ ਕਰਨ ਵਾਲੀ ਮਹਿਲਾ ਕਰਮਚਾਰੀ ਨੂੰ ਜੀਬੀ ਰੋਡ ਦੇ ਕੋਠਾ ਨੰਬਰ 68 ਤੋਂ ਰੈਸਕਿਊ ਕਰਵਾਇਆ ਹੈ।

ਦਰਅਸਲ, 8 ਅਗਸਤ ਨੂੰ ਦਿੱਲੀ ਮਹਿਲਾ ਕਮਿਸ਼ਨ ਨੂੰ ਇੱਕ 27 ਸਾਲ ਦੀ ਕੁੜੀ ਦੇ ਭਰਾ ਨੇ ਸ਼ਿਕਾਇਤ ਦਰਜ ਕਰਵਾਈ ਸੀ। ਉਸਨੇ ਦੱਸਿਆ ਕਿ ਉਹ ਕੋਲਕਾਤਾ ਵਿੱਚ ਰਹਿੰਦਾ ਹੈ। ਉਸਦੀ ਭੈਣ ਨੂੰ ਜੂਨ ਮਹੀਨੇ ਵਿੱਚ ਇੱਕ ਵਿਅਕਤੀ ਨੌਕਰੀ ਦਿਵਾਉਣ ਦੇ ਬਹਾਨੇ ਦਿੱਲੀ ਲੈ ਕੇ ਆਇਆ ਸੀ, ਪਰ ਦਿੱਲੀ ਪੁੱਜਣ ਤੋਂ ਬਾਅਦ ਭੈਣ ਦਾ ਫੋਨ ਨਹੀਂ ਆਇਆ ਅਤੇ ਉਸਦੀ ਕੋਈ ਸੂਚਨਾ ਨਹੀਂ ਮਿਲਣ ਉੱਤੇ ਘਰ ਵਾਲਿਆਂ ਨੂੰ ਕਾਫ਼ੀ ਪਰੇਸ਼ਾਨੀ ਹੋਈ। ਜਿਸ ਤੋਂ ਬਾਅਦ ਉਸਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਗਈ।

ਕੁੜੀ ਦੇ ਭਰੇ ਨੇ ਦੱਸਿਆ ਕਿ 1 ਦਿਨ ਉਸਨੂੰ ਇੱਕ ਅਣਜਾਨ ਵਿਅਕਤੀ ਦਾ ਫੋਨ ਆਇਆ ਅਤੇ ਉਸਨੇ ਦੱਸਿਆ ਕਿ ਉਸਦੀ ਭੈਣ ਦਿੱਲੀ ਦੇ ਜੀਬੀ ਰੋਡ ਦੇ ਕੋਠਾ ਨੰਬਰ 68 ਵਿੱਚ ਹੈ। ਜਿਸ ਤੋਂ ਬਾਅਦ ਉਸਨੇ ਦਿੱਲੀ ਜਾਕੇ ਉਸ ਵਿਅਕਤੀ ਨਾਲ ਮੁਲਾਕਾਤ ਕੀਤੀ ਅਤੇ ਉਹ ਵੀ ਉਸ ਕੋਠੇ ਵਿੱਚ ਗਾਹਕ ਬਣਕੇ ਗਿਆ। ਜਿੱਥੇ ਉਸਨੇ ਆਪਣੀ ਭੈਣ ਨਾਲ ਮੁਲਾਕਾਤ ਕੀਤੀ। ਘਟਨਾ ਤੋਂ ਬਾਅਦ ਕੁੜੀ ਦੇ ਭਰਾ ਨੇ ਤੁਰੰਤ ਦਿੱਲੀ ਮਹਿਲਾ ਕਮਿਸ਼ਨ ਵਿੱਚ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ। ਦਿੱਲੀ ਮਹਿਲਾ ਕਮਿਸ਼ਨ ਦੀ ਮੈਂਬਰ ਕਿਰਨ ਨੇਗੀ ਨੇ ਇੱਕ ਟੀਮ ਦਾ ਗਠਨ ਕੀਤਾ। ਉਸ ਤੋਂ ਬਾਅਦ ਉਸ ਕੁੜੀ ਦੇ ਭਰਾ ਦੇ ਨਾਲ ਜੀਬੀ ਰੋਡ ਦੇ ਕੋਠੇ ਵਿੱਚ ਪਹੁੰਚੀ, ਜਿੱਥੋਂ ਉਸ ਕੁੜੀ ਨੂੰ ਰੈਸਕਿਊ ਕੀਤਾ ਗਿਆ। ਕਮਲਾ ਮਾਰਕਿਟ ਥਾਣੇ ਵਿੱਚ ਉਸਦੇ ਬਿਆਨ ਦੇ ਆਧਾਰ ਉੱਤੇ ਐੱਫਆਈਆਰ ਦਰਜ ਕਰਵਾਈ ਗਈ 

ਕੁੜੀ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਹ ਕੋਲਕਾਤਾ ਵਿੱਚ ਇੱਕ ਵੱਡੀ ਕੰਪਨੀ ਵਿੱਚ ਕੰਮ ਕਰਦੀ ਸੀ। ਜਿੱਥੇ ਇੱਕ ਜਯੋਤਸਨਾ ਨਾਂਅ ਦੀ ਮਹਿਲਾ ਦੋਸਤ ਨੇ ਉਸਨੂੰ ਚੰਗੀ ਨੌਕਰੀ ਦਿਵਾਉਣ ਦੇ ਬਹਾਨੇ ਇਸ ਧੰਦੇ ਵੱਲ ਧੱਕ ਦਿੱਤਾ। ਜਿੱਥੇ ਰੋਜ਼ਾਨਾ 15 ਤੋਂ 20 ਲੋਕ ਉਸਦੇ ਨਾਲ ਬਲਾਤਕਾਰ ਕਰਦੇ ਸਨ ਅਤੇ ਉਸਦਾ ਸ਼ੋਸ਼ਣ ਕੀਤਾ ਜਾਂਦਾ ਸੀ। ਹਾਲਾਂਕਿ, ਪੁਲਿਸ ਨੇ ਉੱਥੇ ਦੇ ਪ੍ਰਬੰਧਕ ਨੂੰ ਗ੍ਰਿਫ਼ਤਾਰ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਕਿਹਾ ਕਿ ਜਿਸ ਤਰੀਕੇ ਨਾਲ ਦਿੱਲੀ ਵਿੱਚ ਦੇਹ ਵਪਾਰ ਲਗਾਤਾਰ ਵੱਧਦਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਔਰਤਾਂ ਨੂੰ ਜ਼ਬਰਦਸਤੀ ਇਸ ਕੰਮ ਵਿੱਚ ਧੱਕਿਆ ਜਾ ਰਿਹਾ ਹੈ। ਇਹ ਸਮਾਜ ਲਈ ਬੇਹੱਦ ਸ਼ਰਮਨਾਕ ਹੈ। ਪੁਲਿਸ ਨੂੰ ਇਸ ਉੱਤੇ ਸਖ਼ਤੀ ਨਾਲ ਕੰਮ ਕਰਨ ਦੀ ਜ਼ਰੂਰਤ ਹੈ ਤਾਂਕਿ ਔਰਤਾਂ ਨੂੰ ਇਸਦਾ ਸ਼ਿਕਾਰ ਹੋਣ ਤੋਂ ਬਚਾਇਆ ਜਾ ਸਕੇ।

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.