ETV Bharat / bharat

24 ਘੰਟਿਆਂ ‘ਚ 354 ਨਵੇਂ ਮਾਮਲੇ ਆਏ ਸਾਹਮਣੇ, 8 ਲੋਕਾਂ ਦੀ ਹੋ ਚੁੱਕੀ ਹੈ ਮੌਤ

author img

By

Published : Apr 7, 2020, 10:19 PM IST

ਭਾਰਤੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਪ੍ਰੈੱਸ ਕਾਨਫਰੰਸ ਕਰ ਕੇ ਜਾਣਕਾਰੀ ਦਿੰਦਿਆ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 354 ਨਵੇਂ ਮਾਮਲੇ ਸਾਹਮਣੇ ਆਏ ਹਨ।

24 ਘੰਟਿਆਂ ‘ਚ 354 ਨਵੇਂ ਮਾਮਲੇ ਆਏ,  ਜਦਕਿ 8 ਲੋਕਾਂ ਦੀ ਹੋ ਚੁੱਕੀ ਹੈ ਮੌਤ
24 ਘੰਟਿਆਂ ‘ਚ 354 ਨਵੇਂ ਮਾਮਲੇ ਆਏ, ਜਦਕਿ 8 ਲੋਕਾਂ ਦੀ ਹੋ ਚੁੱਕੀ ਹੈ ਮੌਤ

ਨਵੀਂ ਦਿੱਲੀ : ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਨਾਲ ਪੀੜਤ 354 ਨਵੇਂ ਮਾਮਲੇ ਆਏ ਹਨ, ਜਦ ਕਿ 8 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਕੇਂਦਰੀ ਸਿਹਤ ਮੰਤਰਾਲੇ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਕਿ ਦੇਸ਼ ਵਿੱਚ ਹੁਣ ਤੱਕ ਕੋਵਿਡ-19 ਦੇ ਕੁੱਲ 4,421 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ 117 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਅਤੇ 326 ਮਾਮਲੇ ਅਜਿਹੇ ਵੀ ਹਨ ਜਿਹੜੇ ਠੀਕ ਹੋਏ ਹਨ।

ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਕਿ ਦੇਸ਼ ਵਿੱਚ ਬੀਤੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ 8 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।

ਕੀ ਲੌਕਡਾਊਨ ਵਧੇਗਾ ਜਾਂ ਨਹੀਂ?

ਲਵ ਅਗਰਵਾਲ ਨੇ ਕਿਹਾ ਕਿ ਸਰਕਾਰੀ ਪੱਧਰ ਉੱਤੇ ਸਹੀ ਸਮੇਂ ਫ਼ੈਸਲਾ ਲਿਆ ਜਾਵੇਗਾ, ਇਸ ਬਾਰੇ ਹਾਲੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਆਈਸੀਐਮਆਰ ਨੇ ਆਪਣੇ ਅਧਿਐਨ ਵਿੱਚ ਸਾਫ਼ ਦੱਸਿਆ ਹੈ ਕਿ ਜੇ ਕੋਵਿਡ-19 ਦਾ ਕੋਈ ਮਰੀਜ਼ ਲਾਕਡਾਊਨ ਤੇ ਸਮਾਜਿਕ ਦੂਰੀ ਦੀ ਪਾਲਣਾ ਨਹੀਂ ਕਰ ਰਿਹਾ ਤੇ ਉਹ 30 ਦਿਨਾਂ ‘ਚ 406 ਲੋਕਾਂ ਨੂੰ ਸੰਕਰਮਿਤ ਕਰ ਸਕਦਾ ਹੈ।

ਮੌਜੂਦਾ 21 ਦਿਨਾਂ ਦਾ ਲਾਕਡਾਊਨ 14 ਅਪ੍ਰੈਲ ਨੂੰ ਖ਼ਤਮ ਹੋ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦਿੱਲੀ, ਮੁੰਬਈ, ਭਿਲਵਾੜਾ, ਆਗਰਾ ਵਿੱਚ ਛੋਟੇ ਖੇਤਰਾਂ ਦੀ ਪਛਾਣ ਤੇ ਸੀਲ ਕਰਨ ਦੀ ਰਣਨੀਤੀ ਬਣਾਈ ਗਈ ਹੈ। ਅਗਰਵਾਲ ਨੇ ਅੱਗੇ ਕਿਹਾ ਕਿ ਭਾਰਤੀ ਰੇਲਵੇ ਨੇ 2500 ਕੋਚਾਂ ਵਿੱਚ 40,000 ਆਈਸੋਲੇਸ਼ਨ ਬੈੱਡ ਤਿਆਰ ਕੀਤੇ ਹਨ। ਉਹ ਹਰ ਰੋਜ਼ 375 ਆਈਸੋਲੇਸ਼ਨ ਬਿਸਤਰੇ ਤਿਆਰ ਕਰ ਰਹੇ ਹਨ ਤੇ ਇਹ ਦੇਸ਼ ਭਰ ‘ਚ 133 ਥਾਂਵਾਂ 'ਤੇ ਚੱਲ ਰਿਹਾ ਹੈ।

|

ETV Bharat Logo

Copyright © 2024 Ushodaya Enterprises Pvt. Ltd., All Rights Reserved.