ETV Bharat / bharat

'ਜੂਨ-ਜੁਲਾਈ 'ਚ ਸਿਖਰ 'ਤੇ ਹੋ ਸਕਦੈ ਕੋਰੋਨਾ ਦਾ ਪ੍ਰਕੋਪ'

author img

By

Published : May 7, 2020, 7:04 PM IST

ਦਿੱਲੀ ਏਮਜ਼ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਦਾ ਕਹਿਣਾ ਹੈ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਦਾ ਸਿਖਰ ਜੂਨ ਅਤੇ ਜੁਲਾਈ ਵਿੱਚ ਆ ਸਕਦਾ ਹੈ।

ਡਾ. ਰਣਦੀਪ ਗੁਲੇਰੀਆ
ਡਾ. ਰਣਦੀਪ ਗੁਲੇਰੀਆ

ਨਵੀਂ ਦਿੱਲੀ: ਏਮਜ਼ ਦਿੱਲੀ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਦਾ ਸਿਖਰ ਜੂਨ ਅਤੇ ਜੁਲਾਈ ਵਿੱਚ ਆ ਸਕਦਾ ਹੈ।

ਡਾ. ਗੁਲੇਰੀਆ ਨੇ ਕਿਹਾ, "ਅੰਕੜਿਆਂ ਦੇ ਅਨੁਸਾਰ ਅਤੇ ਜਿਸ ਤਰ੍ਹਾਂ ਭਾਰਤ ਦੇ ਵਿੱਚ ਕੋਵਿਡ-19 ਦੇ ਮਾਮਲੇ ਵੱਧ ਰਹੇ ਹਨ, ਇਸ ਤਰ੍ਹਾਂ ਸੰਭਾਵਨਾ ਹੈ ਕਿ ਸਿਖਰ ਜੂਨ ਅਤੇ ਜੁਲਾਈ ਵਿੱਚ ਆ ਸਕਦਾ ਹੈ। ਪਰ ਬਹੁਤ ਸਾਰੇ ਪਰਿਵਰਤਨ ਹਨ, ਉਹ ਕਿੰਨੇ ਪ੍ਰਭਾਵਸ਼ਾਲੀ ਹਨ ਅਤੇ ਤਾਲਾਬੰਦੀ ਨੂੰ ਵਧਾਉਣ ਦਾ ਪ੍ਰਭਾਵ ਸਾਨੂੰ ਸਮੇਂ ਦੇ ਨਾਲ ਪਤਾ ਲੱਗ ਜਾਵੇਗਾ।"

ਦੱਸਣਯੋਗ ਹੈ ਕਿ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਨੁਸਾਰ ਵੀਰਵਾਰ ਨੂੰ ਭਾਰਤ ਵਿੱਚ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ 52,952 ਤੱਕ ਪਹੁੰਚ ਗਈ। ਮੌਜੂਦਾ ਸਮੇਂ 35,902 ਐਕਟਿਵ ਕੇਸ ਹਨ ਜਦਕਿ 15,266 ਮਰੀਜ਼ ਠੀਕ ਹੋ ਚੁੱਕੇ ਹਨ।

ਸਭ ਤੋਂ ਵੱਧ ਕੇਸ 16,758 ਮਹਾਰਾਸ਼ਟਰ ਵਿੱਚ ਹਨ। ਇਸ ਤੋਂ ਬਾਅਦ ਗੁਜਰਾਤ ਵਿੱਚ 6,625 ਅਤੇ ਦਿੱਲੀ ਵਿੱਚ 5,532 ਕੇਸ ਸਾਹਮਣੇ ਆਏ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.