ਜੈਪੁਰ: ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸੋਮਵਾਰ ਸ਼ਾਮ 6 ਵਜੇ ਆਪਣੀ ਰਿਹਾਇਸ਼ 'ਤੇ ਮੰਤਰੀ ਪਰਿਸ਼ਦ ਦੀ ਬੈਠਕ ਸੱਦੀ ਹੈ। ਇਸ ਬੈਠਕ ਵਿੱਚ ਮੁੱਖ ਮੰਤਰੀ ਗਹਿਲੋਤ ਬਦਲਦੇ ਹੋਏ ਸਿਆਸੀ ਹਲਾਤਾਂ ਸਣੇ ਕਈ ਹੋਰਨਾਂ ਵਿਸ਼ੇਸ਼ ਮੁੱਦਿਆਂ 'ਤੇ ਗੱਲਬਾਤ ਕਰ ਸਕਦੇ ਹਨ।
ਦੱਸਣਯੋਗ ਹੈ ਕਿ ਇਥੋਂ ਦੀ ਸੂਬਾ ਸਰਕਾਰ ਆਪਣੇ ਕਾਰਜਕਾਲ ਦੇ ਦੋ ਸਾਲ ਪੂਰੇ ਕਰ ਰਹੀ ਹੈ। ਇਸ ਬੈਠਕ 'ਚ ਆਮ ਜਨਤਾ ਵਿਚਾਲੇ ਸਰਕਾਰ ਦੀ ਉਪਲਬਧੀਆਂ ਪਹੁੰਚਾਉਣ ਨੂੰ ਲੈ ਕੇ ਵੀ ਚਰਚਾ ਹੋ ਸਕਦੀ ਹੈ।
ਇਸ ਦੇ ਨਾਲ ਸਾਰੇ ਮੰਤਰੀਆਂ ਨੂੰ ਬੈਠਕ 'ਚ ਲਾਜ਼ਮੀ ਤੌਰ 'ਤੇ ਸ਼ਾਮਲ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਥੇ ਮੰਤਰੀ ਪਰਿਸ਼ਦ ਦੀ ਬੈਠਕ ਵਿੱਚ ਸੂਬੇ ਦੇ ਸਰਕਾਰੀ ਢਾਂਚੇ ਤੇ ਪੰਚਾਇਤੀ ਚੋਣਾਂ ਬਾਰੇ ਫੀਡਬੈਕ ਵੀ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਸੂਬੇ ਦੇ 21 ਜ਼ਿਲ੍ਹਿਆਂ ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਤੇ 12 ਜ਼ਿਲ੍ਹਿਆਂ 'ਚ ਹੋਣ ਵਾਲੀਆਂ ਜ਼ਿਲ੍ਹਾ ਪਰਿਸ਼ਦ ਚੋਣਾਂ ਬਾਰੇ ਵਿਚਾਰ ਵਟਾਂਦਰੇ ਕੀਤੇ ਜਾਣਗੇ।
ਸੂਤਰਾਂ ਦੇ ਮੁਤਾਬਕ ਮੰਤਰੀ ਪਰਿਸ਼ਦ ਦੀ ਬੈਠਕ 'ਚ ਕਈ ਅਹਿਮ ਫੈਸਲੇ ਹੋ ਸਕਦੇ ਹਨ। ਬੈਠਕ ਵਿੱਚ ਜ਼ਿਲ੍ਹਾ ਤੇ ਬੱਲਾਕ ਪੱਧਰੀ ਮੰਤਰੀ ਤੇ ਵਿਧਾਇਕਾਂ ਦੀ ਲੋਕ ਸੁਣਵਾਈ, ਖੇਤੀਬਾੜੀ ਤੇ ਖੇਤੀਬਾੜੀ ਦੇ ਹਿੱਤਾਂ ਸਬੰਧੀ ਮੀਟਿੰਗ 'ਚ ਅਹਿਮ ਫੈਸਲੇ ਹੋ ਸਕਦੇ ਹਨ।
ਇਸ ਦੇ ਨਾਲ ਹੀ ਖੇਤੀਬਾੜੀ ਕੁਨੈਕਸ਼ਨ ਅਤੇ ਸਿੰਚਾਈ ਪ੍ਰਣਾਲੀ, ਐਮਐਸਪੀ ਉੱਤੇ ਫਸਲਾਂ ਦੀ ਖਰੀਦ ਨਿਰਧਾਰਤ, ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਭਾਰਤ ਬੰਦ ਦੀ ਰਣਨੀਤੀ ਵਰਗੇ ਮੁੱਦਿਆਂ ਨੂੰ ਬਾਰੇ ਵਿਚਾਰ ਵਟਾਂਦਰਾ ਹੋ ਸਕਦਾ ਹੈ। ਇਹ ਬੈਠਕ ਸੀ.ਐੱਮ.ਆਰ. ਵਿੱਚ ਹੋਵੇਗੀ, ਜਿਸ 'ਚ ਕਾਂਗਰਸ ਦੇ ਕਈ ਵੱਡੇ ਮੰਤਰੀਆਂ ਨੂੰ ਸੱਦਾ ਦਿੱਤਾ ਗਿਆ ਹੈ।