ETV Bharat / bharat

ਰੱਖਿਆ ਮੰਤਰਾਲੇ ਨੇ ਵੈੱਬਸਾਈਟ ਤੋਂ ਹਟਾਈ ਚੀਨ ਦੇ ਕਬਜ਼ਿਆਂ ਨੂੰ ਕਬੂਲ ਕਰਨ ਵਾਲੀ ਜਾਣਕਾਰੀ

author img

By

Published : Aug 6, 2020, 3:38 PM IST

ਰੱਖਿਆ ਮੰਤਰਾਲੇ ਨੇ ਜੂਨ ਮਹੀਨੇ ਦੀਆਂ ਆਪਣੀਆਂ ਪ੍ਰਮੁੱਖ ਗਤੀਵਿਧੀਆਂ ਦਾ ਦਸਤਾਵੇਜ਼ ਜਾਰੀ ਕੀਤਾ ਸੀ। ਇਸ ਵਿੱਚ ਮੰਤਰਾਲੇ ਨੇ ਪੂਰਬੀ ਲੱਦਾਖ ਵਿੱਚ ਚੀਨੀ ਸੈਨਾ ਵੱਲੋਂ ਕੀਤੀ ਐਲਏਸੀ ਦੀ ਉਲੰਘਣਾ ਨੂੰ ਮੰਨਿਆ ਸੀ। ਹਾਲਾਂਕਿ, ਵਿਵਾਦ ਵਧਣ ਤੋਂ ਬਾਅਦ ਉਹ ਜਾਣਕਾਰੀ ਵੈੱਬਸਾਈਟ ਤੋਂ ਹਟਾ ਦਿੱਤੀ ਗਈ ਹੈ।

chinese-aggression-has-been-increasing-along-the-lac
ਰੱਖਿਆ ਮੰਤਰਾਲੇ ਨੇ ਵੈੱਬਸਾਈਟ ਤੋਂ ਹਟਾਈ ਚੀਨ ਦੇ ਕਬਜ਼ਿਆਂ ਨੂੰ ਕਬੂਲ ਕਰਨ ਵਾਲੀ ਜਾਣਕਾਰੀ

ਨਵੀਂ ਦਿੱਲੀ: ਰੱਖਿਆ ਮੰਤਰਾਲੇ ਨੇ ਜੂਨ ਮਹੀਨੇ ਲਈ ਆਪਣੀਆਂ ਪ੍ਰਮੁੱਖ ਗਤੀਵਿਧੀਆਂ ਬਾਰੇ ਵੈੱਬਸਾਈਟ 'ਤੇ ਦਸਤਾਵੇਜ਼ ਪਾਏ ਸਨ, ਜਿਸ ਵਿੱਚ ਦੱਸਿਆ ਗਿਆ ਸੀ ਕਿ ਚੀਨ ਨੇ ਕੁਗਰਾਂਗ ਨਾਲਾ, ਗੋਗਰਾ ਤੇ ਪੈਂਗੋਂਗ ਤਸੋਂ 'ਚ 17-18 ਮਈ 2020 ਨੂੰ ਅਸਲ ਕੰਟਰੋਲ ਰੇਖਾ ਦੀ ਉਲੰਘਣਾ ਕੀਤੀ ਸੀ। ਹਾਲਾਂਕਿ, ਵਿਵਾਦ ਵਧਣ ਤੋਂ ਬਾਅਦ ਉਹ ਜਾਣਕਾਰੀ ਵੈੱਬਸਾਈਟ ਤੋਂ ਹਟਾ ਦਿੱਤੀ ਗਈ ਹੈ।

ਦਸਤਾਵੇਜ਼ ਵਿੱਚ ਰੱਖਿਆ ਮੰਤਰਾਲੇ ਨੇ ਕਿਹਾ ਸੀ ਕਿ ਪੂਰਬੀ ਲੱਦਾਖ ਦੇ ਗਲਵਾਨ ਅਤੇ ਕੁੱਝ ਹੋਰ ਇਲਾਕਿਆਂ ਵਿੱਚ 5 ਮਈ ਤੋਂ ਚੀਨ ਅਤੇ ਭਾਰਤ ਦੀਆਂ ਫੌਜਾਂ ਵਿਚਾਲੇ ਮੁਸ਼ਕਲਾਂ ਆ ਰਹੀ ਸੀ ਜਿਸ ਤੋਂ ਬਾਅਦ ਪੈਂਗੋਂਗ ਤਸੋ ਦੇ ਦੋਵਾਂ ਪਾਸਿਉਂ ਦੀਆਂ ਫੌਜਾਂ ਵਿਚਾਲੇ ਝੜਪ ਹੋ ਗਈ ਸੀ।

ਰੱਖਿਆ ਮੰਤਰਾਲੇ ਨੇ ਹਾਲ ਹੀ ਵਿੱਚ ਇਸ ਨਾਲ ਜੁੜੇ ਦਸਤਾਵੇਜ਼ ਮੰਤਰਾਲੇ ਦੀ ਵੈੱਬਸਾਈਟ 'ਤੇ ਅਪਲੋਡ ਕੀਤੇ। ਇਹ ਪਹਿਲਾ ਮੌਕਾ ਹੈ ਜਦੋਂ ਰਾਜਨਾਥ ਸਿੰਘ ਦੀ ਅਗਵਾਈ ਵਾਲੇ ਰੱਖਿਆ ਮੰਤਰਾਲੇ ਨੇ ਅਧਿਕਾਰਤ ਤੌਰ 'ਤੇ ਚੀਨੀ ਸੈਨਿਕਾਂ ਵੱਲੋਂ ਕੰਟਰੋਲ ਰੇਖਾ ਦੀ ਉਲੰਘਣਾ ਨੂੰ ਸਵੀਕਾਰ ਕੀਤਾ ਸੀ।

ਭਾਰਤ ਅਤੇ ਚੀਨ ਵਿਚਾਲੇ ਤਣਾਅ ਨੂੰ ਲੈ ਕੇ ਜੂਨ ਵਿੱਚ ਕੋਰ ਕਮਾਂਡਰ ਪੱਧਰ 'ਤੇ ਗੱਲਬਾਤ ਹੋਈ ਸੀ। ਇਸ ਦੇ ਬਾਵਜੂਦ 15 ਜੂਨ ਨੂੰ ਗਲਵਾਨ ਘਾਟੀ ਵਿੱਚ ਚੀਨ ਅਤੇ ਭਾਰਤ ਦੇ ਸੈਨਿਕਾਂ ਵਿਚਾਲੇ ਹਿੰਸਕ ਝੜਪ ਹੋਈ, ਜਿਸ ਵਿੱਚ 20 ਭਾਰਤੀ ਸੈਨਿਕ ਸ਼ਹੀਦ ਹੋਏ ਸਨ ਉਥੇ ਹੀ ਚੀਨ ਦੇ ਵੀ ਲਗਭਗ 20 ਸੈਨਿਕ ਮਾਰੇ ਗਏ ਸਨ।

ਦੋਵਾਂ ਪਾਸਿਓਂ ਚੱਲ ਰਹੀ ਗੱਲਬਾਤ ਨੂੰ ਵੇਖਦਿਆਂ ਦਸਤਾਵੇਜ਼ ਭਾਰਤ ਅਤੇ ਚੀਨ ਵਿਚਾਲੇ ਹੋਰ ਲੰਬੇ ਸੰਵਾਦ ਵੱਲ ਇਸ਼ਾਰਾ ਕਰ ਰਹੇ ਹਨ। ਦਸਤਾਵੇਜ਼ ਵਿੱਚ ਲਿਖਿਆ ਗਿਆ ਹੈ ਕਿ ਫੌਜੀ ਅਤੇ ਕੂਟਨੀਤਕ ਪੱਧਰ 'ਤੇ ਗੱਲਬਾਤ ਆਪਸੀ ਤੌਰ 'ਤੇ ਜਾਰੀ ਹੈ, ਪਰ ਮੌਜੂਦਾ ਮਨ-ਮੁਟਾਅ ਲੰਬੇ ਸਮੇਂ ਤੱਕ ਰਹਿਣ ਦੀ ਸੰਭਾਵਨਾ ਹੈ। ਪੂਰਬੀ ਲੱਦਾਖ ਵਿੱਚ ਚੀਨ ਵਲੋਂ ਕੀਤੇ ਹਮਲੇ ਨਾਲ ਵਿਕਸਤ ਸਥਿਤੀ ਸੰਵੇਦਨਸ਼ੀਲ ਬਣੀ ਹੋਈ ਹੈ ਅਤੇ ਇਸ ਦੀ ਨਿਗਰਾਨੀ ਕਰਨ ਅਤੇ ਜਲਦੀ ਕਾਰਵਾਈ ਦੀ ਲੋੜ ਹੈ।

ਗਲਵਾਨ ਘਾਟੀ ਵਿੱਚ ਹਿੰਸਕ ਝੜਪਾਂ ਤੋਂ ਬਾਅਦ ਤਣਾਅ ਘਟਾਉਣ ਦੇ ਉਦੇਸ਼ ਨਾਲ ਦੋਹਾਂ ਦੇਸ਼ਾਂ ਦਰਮਿਆਨ ਕੋਰ-ਕਮਾਂਡਰ ਪੱਧਰ 'ਤੇ 5 ਪੜਾਅ ਵਿੱਚ ਗੱਲਬਾਤ ਹੋ ਚੁੱਕੀ ਹੈ। ਜਿਸ ਵਿੱਚ ਤਣਾਅ ਵਾਲੀ ਸਥਿਤੀ ਤੋਂ ਪਿੱਛੇ ਹਟਣ ਲਈ ਦੋਵਾਂ ਦੇਸ਼ਾਂ ਦਰਮਿਆਨ ਸਹਿਮਤੀ ਬਣੀ ਸੀ। ਭਾਰਤੀ ਤੇ ਚੀਨੀ ਸੈਨਾ ਦੇ ਚੋਟੀ ਦੇ ਕਮਾਂਡਰਾਂ ਦਰਮਿਆਨ ਗੱਲਬਾਤ ਦਾ ਪੰਜਵਾਂ ਪੜਾਅ ਕਰੀਬ 11 ਘੰਟੇ ਚੱਲਿਆ।

ਗੱਲਬਾਤ ਤੋਂ ਜਾਣੂ ਅਧਿਕਾਰੀਆਂ ਨੇ ਦੱਸਿਆ ਕਿ ਗੱਲਬਾਤ ਦੌਰਾਨ ਭਾਰਤ ਨੇ ਪੈਨਗੋਂਗ ਸੋ ਅਤੇ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐਲਏਸੀ) ਦੇ ਨਾਲ ਲੱਗਦੇ ਟਕਰਾਅ ਵਾਲੇ ਸਾਰੇ ਟਿਕਾਣਿਆਂ ਤੋਂ ਚੀਨੀ ਫੌਜਾਂ ਦੀ ਮੁਕੰਮਲ ਵਾਪਸੀ ‘ਤੇ ਜ਼ੋਰ ਦਿੱਤਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.