ETV Bharat / bharat

ਉਮਰ ਖ਼ਾਲਿਦ ਵਿਰੁੱਧ ਦਿੱਲੀ ਹਿੰਸਾ ਮਾਮਲੇ ’ਚ ਚਾਰਜਸ਼ੀਟ ਦਾਇਰ

author img

By

Published : Dec 31, 2020, 9:20 PM IST

ਕਰੀਬ 110 ਪੰਨਿਆਂ ਦੀ ਚਾਰਜਸ਼ੀਟ ’ਚ ਕਿਹਾ ਗਿਆ ਹੈ ਕਿ 8 ਜਨਵਰੀ, 2020 ਨੂੰ ਸ਼ਾਹੀਨ ਬਾਗ ’ਚ ਉਮਰ ਖ਼ਾਲਿਦ, ਖ਼ਾਲਿਦ ਸੈਫ਼ੀ ਅਤੇ ਤਾਹਿਰ ਹੁਸੈਨ ਨੇ ਮਿਲਕੇ ਦਿੱਲੀ ਦੰਗਿਆਂ ਦੀ ਯੋਜਨਾ ਬਣਾਉਣ ਲਈ ਮੀਟਿੰਗ ਕੀਤੀ। ਇਸ ਦੌਰਾਨ ਹੀ ਉਮਰ ਖ਼ਾਲਿਦ ਨੇ ਨਾਗਰਿਕਤਾ ਸੰਸ਼ੋਧਨ ਬਿੱਲ ਵਿਰੁੱਧ ਪ੍ਰਦਰਸ਼ਨਾਂ ’ਚ ਮੱਧਪ੍ਰਦੇਸ਼, ਰਾਜਸਥਾਨ, ਬਿਹਾਰ ਅਤੇ ਮਹਾਂਰਾਸ਼ਟਰ ’ਚ ਹਿੱਸਾ ਲਿਆ ਅਤੇ ਭੜਕਾਊ ਭਾਸ਼ਨ ਦਿੱਤੇ।

ਤਸਵੀਰ
ਤਸਵੀਰ

ਨਵੀਂ ਦਿੱਲੀ: ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਦਿੱਲੀ ’ਚ ਹਿੰਸਾ ਭੜਕਾਉਣ ਦੇ ਮਾਮਲੇ ’ਚ ਕੜਕੜਡੁੰਮਾ ਅਦਾਲਤ ’ਚ ਉਮਰ ਖ਼ਾਲਿਦ ਵਿਰੁੱਧ ਚਾਰਜਸ਼ੀਟ ਦਾਖ਼ਲ ਕੀਤੀ ਹੈ। ਕ੍ਰਾਈਮ ਬ੍ਰਾਂਚ ਨੇ ਉਮਰ ਖ਼ਾਲਿਦ ’ਤੇ ਦੰਗੇ ਭੜਕਾਉਣ, ਦੰਗਿਆਂ ਦੀ ਸਾਜਿਸ਼ ਰੱਚਣ ਅਤੇ ਦੇਸ਼ ਵਿਰੋਧੀ ਭਾਸ਼ਨ ਦੇਣ ਤੋਂ ਇਲਾਵਾ ਹੋਰਨਾਂ ਧਰਾਵਾਂ ਤਹਿਤ ਚਾਰਜਸ਼ੀਟ ਦਾਖ਼ਲ ਕੀਤੀ ਹੈ।

ਦੰਗਿਆਂ ਲਈ ਸਾਜਿਸ਼ ਰਚਣ ਦਾ ਦੋਸ਼

ਕਰੀਬ 110 ਪੰਨਿਆਂ ਦੀ ਚਾਰਜਸ਼ੀਟ ’ਚ ਕਿਹਾ ਗਿਆ ਹੈ ਕਿ 8 ਜਨਵਰੀ, 2020 ਨੂੰ ਸ਼ਾਹੀਨ ਬਾਗ ’ਚ ਉਮਰ ਖ਼ਾਲਿਦ, ਖ਼ਾਲਿਦ ਸੈਫ਼ੀ ਅਤੇ ਤਾਹਿਰ ਹੁਸੈਨ ਨੇ ਮਿਲਕੇ ਦਿੱਲੀ ਦੰਗਿਆਂ ਦੀ ਯੋਜਨਾ ਬਣਾਉਣ ਲਈ ਮੀਟਿੰਗ ਕੀਤੀ। ਇਸ ਦੌਰਾਨ ਹੀ ਉਮਰ ਖ਼ਾਲਿਦ ਨੇ ਨਾਗਰਿਕਤਾ ਸੰਸ਼ੋਧਨ ਬਿੱਲ ਵਿਰੁੱਧ ਪ੍ਰਦਰਸ਼ਨਾਂ ’ਚ ਮੱਧਪ੍ਰਦੇਸ਼, ਰਾਜਸਥਾਨ, ਬਿਹਾਰ ਅਤੇ ਮਹਾਂਰਾਸ਼ਟਰ ’ਚ ਹਿੱਸਾ ਲਿਆ ਅਤੇ ਭੜਕਾਊ ਭਾਸ਼ਨ ਦਿੱਤੇ। ਇਨ੍ਹਾਂ ਭਾਸ਼ਨਾ ਦੌਰਾਨ ਉਮਰ ਖ਼ਾਲਿਦ ਨੇ ਲੋਕਾਂ ਨੂੰ ਦੰਗਿਆਂ ਲਈ ਭੜਕਾਇਆ। ਚਾਰਜਸ਼ੀਟ ’ਚ ਕਿਹਾ ਗਿਆ ਹੈ ਜਿਹੜੇ-ਜਿਹੜੇ ਸੂਬਿਆਂ ’ਚ ਉਮਰ ਖ਼ਾਲਿਦ ਗਿਆ ਉਸਦੇ ਆਉਣ-ਜਾਣ ਅਤੇ ਠਹਿਰਣ ਦੇ ਖ਼ਰਚਿਆਂ ਦਾ ਇੰਤਜਾਮ ਪ੍ਰਦਰਸ਼ਨਾਕਾਰੀਆਂ ਦੇ ਕਰਤਾ-ਧਰਤਾ ਕਰਦੇ ਸਨ।

'ਯੂਨਾਇਟਿਡ ਅੰਗੇਸਟ ਹੇਟ' ਨਾਮ ਦਾ ਵੱਟਸ-ਐਪ ਗਰੁੱਪ ਬਣਾਇਆ ਗਿਆ

ਚਾਰਜਸ਼ੀਟ ’ਚ ਦਰਸਾਇਆ ਗਿਆ ਹੈ ਕਿ ਯੂਨਾਇਟਿਡ ਅੰਗੇਸਟ ਹੇਟ ਨਾਮ ਦਾ ਵੱਟ੍ਹਸ-ਐਪ ਗਰੁੱਪ ਵੀ ਬਣਾਇਆ ਗਿਆ ਸੀ। ਜਿਸਦੇ ਰਾਹੀਂ ਦਿੱਲੀ ਦੰਗਿਆਂ ਦੀ ਯੋਜਨਾ ਤਿਆਰ ਕੀਤੀ ਗਈ ਸੀ। ਇਸ ਗਰੁੱਪ ਰਾਹੀਂ ਨਾਗਰਿਕਤਾ ਸੰਸ਼ੋਧਨ ਕਾਨੂੰਨ ਖ਼ਿਲਾਫ਼ ਪ੍ਰਦਰਸ਼ਨਾਂ ਦਾ ਇੰਤਜਾਮ ਕੀਤਾ ਗਿਆ ਸੀ। ਇਹ ਗਰੁੱਪ ਰਾਹੁਲ ਰਾਏ ਨਾ ਬਣਾਇਆ ਸੀ।

ਯੂਪੀਏ ਤਹਿਤ ਚਾਰਜਸ਼ੀਟ ’ਤੇ ਅਦਾਲਤ ਲੈ ਚੁੱਕੀ ਹੈ ਨੋਟਿਸ

ਦੱਸ ਦੇਈਏ ਕਿ 24 ਨਵੰਬਰ ਨੂੰ ਅਦਾਲਤ ਨੇ ਉਮਰ ਖ਼ਾਲਿਦ, ਸ਼ਰਜੀਲ ਇਮਾਮ ਅਤੇ ਫ਼ੈਜਾਨ ਖ਼ਾਨ ਖ਼ਿਲਾਫ਼ ਦਾਇਰ ਪੂਰਕ ਚਾਰਜਸ਼ੀਟ ’ਤੇ ਨੋਟਿਸ ਲਿਆ ਸੀ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਉਮਰ ਖ਼ਾਲਿਦ, ਸ਼ਰਜੀਲ ਇਮਾਮ ਅਤੇ ਫ਼ੈਜਾਨ ਖ਼ਾਨ ਖ਼ਿਲਾਫ਼ 22 ਨਵੰਬਰ ਨੂੰ ਪੂਰਕ ਚਾਰਜਸ਼ੀਟ ਦਾਇਰ ਕੀਤੀ ਸੀ। ਪੂਰਕ ਚਾਰਜਸ਼ੀਟ ’ਚ ਸਪੈਸ਼ਲ ਸੈੱਲ ਨੇ ਯੂਪੀਏ ਦੀ ਧਾਰਾ 13, 16, 17 ਅਤੇ 18 ਤੋਂ ਇਲਾਵਾ ਭਾਰਤੀ ਦੰਡਾਵਲੀ ਸੰਵਿਧਾਨ ਦੀ ਧਾਰਾ 120ਬੀ, 109, 124ਏ, 147, 148, 149, 153ਏ, 186, 201, 212, 295, 302, 307, 341, 353,395,419,420,427, 435,436, 452,454, 468, 471 ਅਤੇ 43 ਤੋਂ ਇਲਾਵਾ ਆਰਮਜ਼ ਐਕਟ ਦੀ ਧਾਰਾ 25 ਅਤੇ 27 ਅਤੇ ਪ੍ਰਿਵੈਂਸ਼ਨ ਆਫ਼ ਡੈਮੇਜ਼ ਟੂ ਪਬਲਿਕ ਪ੍ਰਾਪਰਟੀ ਐਕਟ ਦੀ ਧਾਰਾ 3 ਅਤੇ 4 ਦੇ ਤਹਿਤ ਦੋਸ਼ ਸ਼ਾਮਲ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.