ETV Bharat / bharat

ਬਿਹਾਰ ਦੀ ਬਹਾਦਰ ਧੀ: ਜ਼ਖ਼ਮੀ ਪਿਤਾ ਨੂੰ ਸਾਈਕਲ ‘ਤੇ ਬਿਠਾ ਗੁਰੂਗ੍ਰਾਮ ਤੋਂ ਦਰਭੰਗਾ ਪਰਤੀ

author img

By

Published : May 18, 2020, 7:40 PM IST

Updated : May 18, 2020, 7:49 PM IST

ਬਿਹਾਰ ਦੇ ਦਰਭੰਗਾ ਦੇ ਵਸਨੀਕ ਮੋਹਨ ਪਾਸਵਾਨ ਨੂੰ ਮਕਾਨ ਮਾਲਕ ਨੇ ਘਰ ਤੋਂ ਕੱਢ ਦਿੱਤਾ। ਜਦੋਂ ਮੋਹਨ ਦੀ ਧੀ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹ ਆਪਣੇ ਪਿਤਾ ਨੂੰ ਗੁਰੂਗ੍ਰਾਮ ਤੋਂ 1300 ਕਿਲੋਮੀਟਰ ਦੂਰ ਦਰਭੰਗਾ ਸਾਈਕਲ ’ਤੇ ਸਵਾਰ ਹੋ ਕੇ ਘਰ ਵਾਪਸ ਪਰਤੀ।

ਬਿਹਾਰ ਦੀ ਬਹਾਦਰ ਧੀ
ਬਿਹਾਰ ਦੀ ਬਹਾਦਰ ਧੀ

ਪਟਨਾ: ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦੀ ਧੀ ਜੋਤੀ ਨੇ ਆਪਣੇ ਪਿਤਾ ਲਈ ਉਹ ਕਰ ਦਿਖਾਇਆ, ਜਿਸ ਦੀ ਕਿਸੇ ਨੂੰ ਆਪਣੇ ਪੁੱਤਰਾਂ ਤੋਂ ਵੀ ਉਮੀਦ ਨਹੀਂ ਹੁੰਦੀ। 13 ਸਾਲ ਦੀ ਜੋਤੀ ਆਪਣੇ ਜ਼ਖ਼ਮੀ ਪਿਤਾ ਨੂੰ ਸਾਈਕਲ 'ਤੇ ਬੈਠਾ ਕੇ ਲਗਭਗ 1300 ਕਿਲੋਮੀਟਰ ਦੀ ਦੂਰੀ ਤੈਅ ਕਰ ਸੁਰੱਖਿਅਤ ਘਰ ਵਾਪਸ ਪਰਤੀ ਹੈ।

ਇਸ ਕਾਰਨਾਮੇ ਤੋਂ ਬਾਅਦ ਬਹਾਦਰ ਧੀ ਦੀ ਪੂਰੇ ਖੇਤਰ ਵਿੱਚ ਚਰਚਾ ਹੋ ਰਹੀ ਹੈ। ਪਿਤਾ ਮੋਹਨ ਪਾਸਵਾਨ ਵੀ ਆਪਣੀ ਧੀ ਦੀ ਤਾਰੀਫ਼ ਕਰਦਿਆਂ ਨਹੀਂ ਥੱਕ ਰਹੇ।

ਬਿਹਾਰ ਦੀ ਬਹਾਦਰ ਧੀ

ਖਾਣ ਦੇ ਪੈ ਗਏ ਸੀ ਲਾਲੇ

ਦਰਅਸਲ, ਮੋਹਨ ਪਾਸਵਾਨ ਗੁਰੂਗ੍ਰਾਮ ਵਿੱਚ ਆਟੋ ਚਲਾ ਕੇ ਆਪਣਾ ਪਰਿਵਾਰ ਪਾਲਦੇ ਸਨ। ਜਨਵਰੀ ਵਿੱਚ ਇੱਕ ਦੁਰਘਟਨਾ ਦੌਰਾਨ ਉਨ੍ਹਾਂ ਦਾ ਪੈਰ ਜ਼ਖ਼ਮੀ ਹੋ ਗਿਆ ਸੀ। ਉਨ੍ਹਾਂ ਦਾ ਇਲਾਜ਼ ਹਲੇ ਵੀ ਚੱਲ ਰਿਹਾ ਸੀ ਕਿ ਕੋਰੋਨਾ ਕਾਰਨ ਦੇਸ਼ 'ਚ ਲੌਕਡਾਊਨ ਹੋ ਗਿਆ। ਇਸ ਨਾਲ ਉਨ੍ਹਾਂ ਨੂੰ ਉਥੇ ਖਾਣ ਦੇ ਵੀ ਲਾਲੇ ਪੈ ਗਏ ਤੇ ਮਕਾਨ ਮਾਲਕਾ ਨੇ ਵੀ ਉਨ੍ਹਾਂ ਨੂੰ ਘਰੋਂ ਬਾਹਰ ਕੱਢ ਦਿੱਤਾ।

ਬਿਹਾਰ ਦੀ ਬਹਾਦਰ ਧੀ
ਬਿਹਾਰ ਦੀ ਬਹਾਦਰ ਧੀ

500 ਰੁਪਏ 'ਚ ਖਰੀਦਿਆ ਪੁਰਾਣਾ ਸਾਈਕਲ

ਜੋਤੀ ਨੇ ਦੱਸਿਆ ਕਿ ਜ਼ਖ਼ਮੀ ਪਿਤਾ ਨੂੰ ਲੈ ਕੇ ਉਹ ਕਾਫ਼ੀ ਮੁਸ਼ਕਿਲ 'ਚ ਫਸ ਗਈ ਸੀ। ਪਿਤਾ ਦੇ ਪੈਰ ਦੀ ਸੱਟ ਲੱਗਣ ਕਾਰਨ ਰੁਜ਼ਗਾਰ ਠੱਪ ਸੀ ਤੇ ਪਹਿਲਾ ਤੋਂ ਹੀ ਆਰਥਿਕ ਤੰਗੀ ਸੀ। ਉਨ੍ਹਾਂ ਕੋਲ 500 ਰੁਪਏ ਬਚੇ ਸਨ, ਜਿਸ ਦਾ ਉਨ੍ਹਾਂ ਸਾਈਕਲ ਖਰੀਦਿਆ ਤੇ ਉਹ ਪਿਤਾ ਨੂੰ ਲੈ ਕੇ ਚੱਲ ਪਈ। ਰਸਤੇ ਵਿੱਚ ਜੋ ਵੀ ਉਸ ਨੂੰ ਮਿਲਿਆ, ਉਸਨੇ ਉਨ੍ਹਾਂ ਲੋਕਾਂ ਦੀ ਮਦਦ ਕੀਤੀ।

ਬਿਹਾਰ ਦੀ ਬਹਾਦਰ ਧੀ
ਬਿਹਾਰ ਦੀ ਬਹਾਦਰ ਧੀ

ਹਰ ਕੋਈ ਹੌਂਸਲੇ ਨੂੰ ਕਰ ਰਿਹਾ ਸਲਾਮ

ਦੂਰ ਰਾਜ 'ਚ ਫਸੀ ਜੋਤੀ ਨੇ ਬਚੇ 500 ਰੁਪਏ ਨਾਲ ਇੱਕ ਪੁਰਾਣੀ ਸਾਈਕਲ ਖਰੀਦੀ ਅਤੇ ਆਪਣੇ ਜ਼ਖ਼ਮੀ ਪਿਤਾ ਨੂੰ ਬੈਠ ਕੇ ਆਪਣੇ ਘਰ ਲਈ ਰਵਾਨਾ ਹੋ ਗਈ। ਲਗਾਤਾਰ ਅੱਠ ਦਿਨ ਸਾਈਕਲ ਚਲਾਉਣ ਤੋਂ ਬਾਅਦ, ਇਹ ਲੜਕੀ ਆਖਰਕਾਰ ਆਪਣੇ ਪਿਤਾ ਦੇ ਨਾਲ ਆਪਣੇ ਪਿੰਡ ਪਹੁੰਚ ਗਈ। ਅੱਜ ਹਰ ਕੋਈ ਜੋਤੀ ਦੇ ਹੌਂਸਲੇ ਨੂੰ ਸਲਾਮ ਕਰ ਰਿਹਾ ਹੈ।

Last Updated : May 18, 2020, 7:49 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.