ETV Bharat / bharat

ਹੁਸ਼ਿਆਰਪੁਰ ਜਬਰ ਜਨਾਹ ਮਾਮਲੇ 'ਤੇ ਰਾਹੁਲ-ਪ੍ਰਿਅੰਕਾ ਦੀ ਚੁੱਪੀ 'ਤੇ ਭਾਜਪਾ ਨੇ ਚੁੱਕੇ ਸਵਾਲ

author img

By

Published : Oct 24, 2020, 3:02 PM IST

Updated : Oct 24, 2020, 4:20 PM IST

ਹੁਸ਼ਿਆਰਪੁਰ ਜਬਰ ਜਨਾਹ ਮਾਮਲੇ 'ਤੇ ਰਾਹੁਲ-ਪ੍ਰਿਅੰਕਾ ਦੀ ਚੁੱਪੀ
ਹੁਸ਼ਿਆਰਪੁਰ ਜਬਰ ਜਨਾਹ ਮਾਮਲੇ 'ਤੇ ਰਾਹੁਲ-ਪ੍ਰਿਅੰਕਾ ਦੀ ਚੁੱਪੀ

ਪੰਜਾਬ 'ਚ 6 ਸਾਲਾ ਨਬਾਲਗ ਬੱਚੀ ਨਾਲ ਹੋਏ ਜਬਰ ਜਨਾਹ ਮਾਮਲੇ ਨੂੰ ਲੈ ਕੇ ਭਾਜਪਾ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਿਆ ਹੈ। ਭਾਜਪਾ ਨੇ ਕਿਹਾ ਕਿ ਹੁਸ਼ਿਆਰਪੁਰ ਜਬਰ ਜਨਾਹ ਮਾਮਲੇ 'ਤੇ ਕਾਂਗਰਸ ਦੀ ਚੁੱਪੀ ਬੇਹਦ ਦੁੱਖਦ ਹੈ।

ਨਵੀਂ ਦਿੱਲੀ: ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨੇ ਪੰਜਾਬ 'ਚ ਇੱਕ ਨਾਬਾਲਿਗ ਨਾਲ ਜਬਰ ਜਨਾਹ ਦੇ ਮਾਮਲੇ 'ਚ ਕਾਂਗਰਸ ਨੇਤਾ ਰਾਹੁਲ ਗਾਂਧੀ ‘ਤੇ ਹਮਲਾ ਬੋਲਿਆ ਹੈ। ਹੁਸ਼ਿਆਰਪੁਰ ਜਬਰ ਜਨਾਹ ਮਾਮਲੇ 'ਤੇ ਰਾਹੁਲ-ਪ੍ਰਿਅੰਕਾ ਦੀ ਚੁੱਪੀ 'ਤੇ ਭਾਜਪਾ ਨੇ ਸਵਾਲ ਚੁੱਕੇ ਹਨ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਹੁਸ਼ਿਆਰਪੁਰ ਵਿੱਚ ਇੱਕ ਛੇ ਸਾਲਾ ਬੱਚੀ ਨਾਲ ਜਬਰ ਜਨਾਹ ਕਰਕੇ ਉਸ ਦੀ ਲਾਸ਼ ਸਾੜਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ। ਇਸ ਵਿਸ਼ੇ ‘ਤੇ ਕਾਂਗਰਸ ਪਾਰਟੀ ਦੀ ਚੁੱਪੀ ਦੁੱਖਦ ਹੈ, ਜਬਰ ਜਨਾਹ ਨੂੰ ਰਾਜਨੀਤੀ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਹੈ।

ਕੇਂਦਰੀ ਮੰਤਰੀ ਸੀਤਾਰਮਨ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਜਿਥੇ ਵੀ ਕਾਂਗਰਸ ਦੀ ਸਰਕਾਰ ਨਹੀਂ ਹੈ, ਜੇਕਰ ਉਥੇ ਜਬਰ ਜਨਾਹ ਹੁੰਦਾ ਹੈ ਤਾਂ ਤੁਸੀਂ ਭਰਾ-ਭੈਣ ਗੱਡੀ 'ਚ ਬੈਠ ਕੇ ਪਿਕਨਿਕ ਵਾਂਗ ਪ੍ਰਦਰਸ਼ਨ ਕਰੋਗੇ, ਪਰ ਪੰਜਾਬ 'ਚ ਕਾਂਗਰਸ ਦੀ ਸਰਕਾਰ ਹੈ ਤਾਂ ਕੀ ਤੁਸੀਂ ਇਸ ਉੱਤੇ ਇੱਕ ਵੀ ਗੱਲ ਨਹੀਂ ਕਰੋਗੇ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਜਵਾਬ ਦੇਣ ਲਈ ਕਾਂਗਰਸ ਨੂੰ ਅੱਗੇ ਆਉਣਾ ਚਾਹੀਦਾ ਹੈ।

Last Updated :Oct 24, 2020, 4:20 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.