ETV Bharat / bharat

ਜੇਪੀ ਨੱਡਾ ਦੇ ਕਾਫਲੇ 'ਤੇ ਹਮਲੇ ਮਗਰੋਂ ਤੇਜ਼ ਹੋਈ ਕਾਰਵਾਈ, ਹੁਣ ਤੱਕ 3 ਐਫਆਈਆਰ, 7 ਗ੍ਰਿਫ਼ਤਾਰ

author img

By

Published : Dec 12, 2020, 9:59 AM IST

ਪੱਛਮੀ ਬੰਗਾਲ 'ਚ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਡਾ ਦੇ ਕਾਫਲੇ 'ਤੇ ਹਮਲੇ ਸਬੰਧੀ ਬੰਗਾਲ ਪੁਲਿਸ ਨੇ ਹੁਣ ਤਕ 3 ਲੋਕਾਂ 'ਤੇ ਮਾਮਲੇ ਦਰਜ ਕੀਤੇ ਹਨ ਜਦਕਿ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਡਾ
ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਡਾ

ਕਲਕੱਤਾ: ਪੱਛਮੀ ਬੰਗਾਲ 'ਚ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਡਾ ਦੇ ਕਾਫਲੇ 'ਤੇ ਹਮਲੇ ਦੀ ਘਟਨਾ 'ਤੇ ਹੁਣ ਕਾਰਵਾਈ ਤੇਜ਼ ਹੋ ਗਈ ਹੈ। ਬੰਗਾਲ ਪੁਲਿਸ ਦਾ ਕਹਿਣਾ ਹੈ ਕਿ ਹੁਣ ਤਕ ਇਸ ਮਾਮਲੇ 'ਚ 3 ਐਫਆਈਆਰ ਦਰਜ ਕੀਤੀਆਂ ਗਈਆਂ ਹਨ ਜਦਕਿ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਬੰਗਾਲ ਪੁਲਿਸ ਨੇ ਪੱਥਰਬਾਜ਼ੀ ਦੇ ਮਾਮਲੇ 'ਚ ਅਣਪਛਾਤੇ 2 ਲੋਕਾਂ ਵਿਰੁੱਧ ਵੀ ਮਾਮਲਾ ਦਰਜ ਕੀਤਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਭਾਜਪਾ ਆਗੂ ਰਾਕੇਸ਼ ਸਿੰਘ ਵਿਰੁੱਧ ਵੀ ਮਾਮਲਾ ਦਰਜ ਕੀਤਾ ਹੈ। ਰਾਕੇਸ਼ 'ਤੇ ਭੀੜ ਨੂੰ ਭੜਕਾਉਣ ਦਾ ਦੋਸ਼ ਲੱਗਾ ਹੈ। ਬੰਗਾਲ ਪੁਲਿਸ ਦੇ ਅਨੁਸਾਰ ਜੇਪੀ ਨੱਡਾ ਦੇ ਕਾਫਲੇ ਦੀ ਸੁਰੱਖਿਆ ਦੇ ਨਾਲ ਬੰਗਾਲ ਪੁਲਿਸ ਨੇ ਵੀ ਵਾਧੂ ਸੁਰੱਖਿਆ ਪ੍ਰਧਾਨ ਕੀਤੀ ਸੀ।

ਜੇਪੀ ਨੱਡਾ ਦੇ ਕਾਫਲੇ ਦੇ ਰਾਹ ਅਤੇ ਪ੍ਰੋਗਰਾਮ ਦੀ ਥਾਂ 4 ਵਧੀਕ ਐਸਪੀ, 8 ਇੰਸਪੈਕਟਰ, 30 ਅਧਿਕਾਰੀ, 40 ਆਰਏਐਫ ਅਤੇ 145 ਕਾਂਸਟੇਬਲ ਤੈਨਾਤ ਕੀਤਾ ਗਏ ਸਨ। ਦੱਸਣਯੋਗ ਹੈ ਕਿ ਜਦੋਂ ਭਾਜਪਾ ਦੇ ਪ੍ਰਧਾਨ ਜਦੋਂ ਭਾਜਪਾ ਦੇ ਪ੍ਰਧਾਨ ਜੇਪੀ ਨੱਡਾ ਡਾਇਮੰਡ ਹਾਰਬਰ ਵੱਲ ਜਾ ਰਹੇ ਸੀ ਤਾਂ ਰਾਹ 'ਚ ਉਨ੍ਹਾਂ ਦੇ ਕਾਫਿਲੇ ‘ਤੇ ਪੱਥਰ ਸੁੱਟ ਹਮਲਾ ਕੀਤਾ ਗਿਆ। ਨੱਡਾ ਇਸ ਦੌਰਾਨ ਸੁਰੱਖਿਅਤ ਸੀ, ਪਰ ਕੈਲਾਸ਼ ਵਿਜੇਵਰਗੀਆ ਨੂੰ ਸੱਟ ਲੱਗੀ।

ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਜੇਪੀ ਨੱਡਾ ਦੇ ਕਾਫਲੇ 'ਤੇ ਹੋਏ ਹਮਲੇ ਦੀ ਘਟਨਾ 'ਤੇ ਬੀਤੇ ਦਿਨੀਂ ਪ੍ਰੈਸ ਕਾਨਫਰੰਸ ਕੀਤੀ। ਜਗਦੀਪ ਧਨਖੜ ਨੇ ਬੰਗਾਲ ਦੀ ਪੁਲਿਸ ਅਤੇ ਪ੍ਰਸ਼ਾਸਨ 'ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ, ਬੰਗਾਲ ਵਿਚ ਕਾਨੂੰਨ ਵਿਵਸਥਾ ਬਹੁਤ ਖ਼ਰਾਬ ਹੈ। ਜੇਪੀ ਨੱਡਾ ਲਈ ਸੁਰੱਖਿਆ ਦੇ ਉਚੇਚੇ ਪ੍ਰਬੰਧ ਨਹੀਂ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.