ETV Bharat / bharat

ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਹਮਲਾ: ਜਾਣੋ ਕੀ ਹੈ ਪੂਰਾ ਮਾਮਲਾ

author img

By

Published : Jan 4, 2020, 2:38 PM IST

ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਹਮਲੇ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਆੜੇ ਹੱਥੀ ਲਿਆ। ਸਿਰਸਾ ਨੇ ਕਿਹਾ ਕਿ ਇਹ ਉਨ੍ਹਾਂ ਦੀ ਗਲ਼ਤਫਹਿਮੀ ਹੈ ਕਿ ਉਹ ਸਾਨੂੰ ਪੱਥਰ ਮਾਰਨਗੇ ਤਾਂ ਉਹ ਕੁਝ ਕਰ ਨਹੀਂ ਸਕਦੇ। ਜੇ ਲੋੜ ਪਈ ਤਾਂ ਉਹ ਵੀ ਇੱਟ ਦਾ ਜਵਾਬ ਪੱਥਰ ਨਾਲ ਦੇਣਗੇ।

ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਹਮਲਾ
ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਹਮਲਾ

ਨਵੀਂ ਦਿੱਲੀ: ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਪਥਰਾਅ ਦੀ ਘਟਨਾ ਤੋਂ ਬਾਅਦ ਮੁਹੰਮਦ ਹਸਨ ਦੇ ਭਰਾ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ। ਇਸ ਮਾਮਲੇ 'ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪੂਰਾ ਘਟਨਾ ਬਾਰੇ ਜਾਣਕਾਰੀ ਦਿੱਤੀ।

ਪੂਰਾ ਮਾਮਲਾ

ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਹਮਲਾ

ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇਹ ਪੂਰਾ ਮਾਮਲਾ 3 ਮਹਿਨੇ ਪਹਿਲਾ ਇਗਵਾ ਹੋਈ ਸਿੱਖ ਕੁੜੀ ਜਗਜੀਤ ਕੌਰ ਦੇ ਪਰਿਵਾਰ ਨੂੰ ਲੈ ਕੇ ਸ਼ੁਰੂ ਹੋਇਆ ਹੈ। ਸਿਰਸਾ ਨੇ ਦੱਸਿਆ ਕਿ ਪਾਕਿ ਦੀ ਇੱਕ ਅਦਾਲਤ ਨੇ ਹੁਕਮ ਜਾਰੀ ਕੀਤੇ ਹਨ ਕਿ ਅਗਵਾ ਕੁੜੀ ਜਗਜੀਤ ਕੌਰ ਨੂੰ ਉਸ ਦੇ ਪਰਿਵਾਰ ਨੂੰ ਮੁੜ ਵਾਪਸ ਕੀਤਾ ਜਾਵੇ। ਸਿਰਸਾ ਨੇ ਦੱਸਿਆ ਕਿ ਕੁੜੀ ਦੇ ਪਰਿਵਾਰ 'ਤੇ ਦਬਾਅ ਬਣਾਉਂਣ ਲਈ ਮੁਹੰਮਦ ਹਸਨ ਦੇ ਭਰਾ ਤੇ ਪਰਿਵਾਰ ਨੇ ਗੁਰਦੁਆਰਾ ਨਨਕਾਨਾ ਸਾਹਿਬ 'ਤੇ ਪਥੱਰਬਾਜ਼ੀ ਕੀਤੀ ਤੇ ਇਸ ਨੂੰ ਤਬਾਹ ਕਰਨ ਦੀ ਧਮਕੀ ਦਿੱਤੀ ਸੀ।

ਨਫ਼ਰਤ ਦਾ ਪ੍ਰਚਾਰ ਕਰਨ ਵਾਲਾ ਗ੍ਰਿਫ਼ਤਾਰ

ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਹਮਲਾ

ਭੀੜ ਦੀ ਅਗਵਾਈ ਮੁਹੰਮਦ ਹਸਨ ਦੇ ਭਰਾ ਤੇ ਪਰਿਵਾਰ ਵੱਲੋਂ ਕੀਤੀ ਗਈ ਸੀ। ਨਫ਼ਰਤ ਦਾ ਪ੍ਰਚਾਰ ਕਰਨ ਵਾਲੇ ਨੂੰ ਗ੍ਰਿਫ਼ਤਾਰ ਭਾਰਤ ਦੇ ਦਖ਼ਲ ਤੋਂ ਬਾਅਦ ਪਾਕਿ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਰਸਾ ਨੇ ਦੱਸਿਆ ਕਿ ਮੁਹੰਮਦ ਹਸਨ ਦੇ ਭਰਾ ਨੂੰ ਹਿਰਾਸਤ 'ਤੇ ਤਾਂ ਲੈ ਲਿਆ ਗਿਆ ਹੈ, ਪਰ ਉਸ 'ਤੇ ਕਿਸੀ ਧਾਰਾ 'ਤੇ ਮੁਕਦਮਾ ਦਰਜ ਕੀਤਾ ਗਿਆ ਹੈ, ਇਸ ਬਾਰੇ ਪਤਾ ਨਹੀਂ ਤਲ ਸਕੀਆ ਹੈ। ਜ਼ਿਕਰਯੋਗ ਹੈ ਕਿ ਮੁਹੰਮਦ ਹਸਨ ਦੇ ਭਰਾ ਨੇ ਗੁਰਦੁਆਰਾ ਨਨਕਾਨਾ ਸਾਹਿਬ ਨੂੰ ਤਬਾਹ ਕਰ ਉਸ ਥਾਂ 'ਤੇ ਮਸਜਿਦ ਬਣਾਉਣ ਦੀ ਗੱਲ ਆਖੀ ਸੀ।

ਇੱਟ ਦਾ ਜਵਾਬ ਪੱਥਰ ਨਾਲ

ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਹਮਲਾ

ਸਿਰਸਾ ਨੇ ਕਿਹਾ ਕਿ ਸਿੱਖ ਕਿਸੀ ਤੋਂ ਵੀ ਡਰਦਾ ਨਹੀਂ ਹੈ। ਇਹ ਉਨ੍ਹਾਂ ਦੀ ਗਲ਼ਤਫਹਿਮੀ ਹੈ ਕਿ ਉਹ ਸਾਨੂੰ ਪੱਥਰ ਮਾਰਨਗੇ ਤਾਂ ਉਹ ਕੁਝ ਕਰ ਨਹੀਂ ਸਕਦੇ। ਸਿਰਸਾ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਲੋੜ ਪਈ ਤਾਂ ਉਹ ਵੀ ਇੱਟ ਦਾ ਜਵਾਬ ਪੱਥਰ ਨਾਲ ਦੇਣਗੇ

ਮਾਹੌਲ ਸ਼ਾਤ

ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਹਮਲਾ

ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਗੁਰਦੁਆਰਾ ਨਨਕਾਨਾ ਸਾਹਿਬ ਦਾ ਮਾਹੌਲ ਹੁਣ ਸ਼ਾਤ ਹੈ। ਪੁਲਿਸ ਨੇ ਬੈਰੀਕੇਟਸ ਲਗਾ ਦਿੱਤੇ ਹਨ। ਇਸ ਤੋਂ ਇਲਾਵਾ ਲੋਕਾਂ ਦਾ ਬੈਰੀਕੇਟਸ ਦੇ ਅੰਦਰ ਜਾਣ ਲਈ ਪਾਬੰਧੀ ਲਗਾ ਦਿੱਤੀ ਗਈ। ਸਿਰਸਾ ਨੇ ਜਾਣਕਾਰੀ ਦਿੱਤੀ ਹੈ ਕਿ ਹੁਣ ਉਥੇ ਦਾ ਮਾਹੌਲ ਸ਼ਾਤ ਹੈ।

ਇਮਰਾਨ ਦਾ ਟਵੀਟਰ ਬੰਦ

ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਹਮਲਾ

ਸਿਰਸਾ ਨੇ ਕਿਹਾ ਕਿ ਪਾਕਿ ਆਰਮੀ ਤੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਇਸ ਪੂਰੇ ਮਾਮਲੇ 'ਚ ਚੁਪੀ ਬਣਾਏ ਬੈਠੇ ਹਨ। ਸਿਰਸਾ ਨੇ ਕਿਹਾ ਕਿ ਇਹ ਸ਼ਰਮਨਾਕ ਹੈ ਕਿ ਇਮਰਾਨ ਨੇ ਇਸ ਘਟਨਾ ਲਈ ਕੁਝ ਨਹੀਂ ਕਿਹਾ ਤੇ ਹੁਣ ਉਨ੍ਹਾਂ ਦਾ ਟਵੀਟ ਅਕਾਉਂਟ ਵੀ ਬੰਦ ਹੈ। ਜਾਣਕਾਰੀ ਲਈ ਦੱਸਣਯੋਗ ਹੈ ਕਿ ਇਮਰਾਨ ਖ਼ਾਨ ਦਾ ਟਵੀਟ ਚੱਲ ਰਿਹਾ ਹੈ ਤੇ ਉਹ ਲਗਾਤਾਰ ਭਾਰਤ 'ਚ CAA ਨੂੰ ਲੈ ਕੇ ਚੱਲ ਰਹੇ ਧਰਨਾ ਪ੍ਰਦਰਸ਼ਨ ਨੂੰ ਲੈ ਕੇ ਟਵੀਟ ਕਰ ਰਹੇ ਹਨ।

ਪ੍ਰਧਾਨ ਮੰਤਰੀ ਨੂੰ ਅਪੀਲ

ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਹਮਲਾ

ਸਿਰਸਾ ਨੇ ਪੀਐੱਮ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੇ ਸ਼ਰਨਾਰਧੀਆਂ ਲਈ CAA ਲੈ ਕੇ ਆਏ ਹਨ, ਇਸ ਲਈ ਪਾਕਿ ਸਿੱਖ ਤੇ ਹਿੰਦੂਆਂ ਨੂੰ ਉਨ੍ਹਾਂ ਤੋਂ ਉਮੀਦ ਹੈ। ਉਨ੍ਹਾਂ ਦੱਸਿਆ ਕਿ ਭਾਰਤ ਦੀ ਦਖ਼ਲ ਤੋਂ ਬਾਅਦ ਹੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਵਿਰੁੱਧ ਕਾਰਵਾਈ ਕੀਤੀ।

Intro:Body:

sirsa


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.