ETV Bharat / bharat

ODD-EVEN ਦਾ ਅੱਜ ਆਖਰੀ ਦਿਨ, ਕੇਜਰੀਵਾਲ ਵੱਲੋਂ ਸਕੀਮ ਨੂੰ ਜਾਰੀ ਰੱਖਣ ਦੇ ਸੰਕੇਤ

author img

By

Published : Nov 15, 2019, 12:51 PM IST

Updated : Nov 15, 2019, 3:35 PM IST

ਦਿੱਲੀ ਦੇ ਵਿੱਚ ਅੱਜ ODD-EVEN ਯੋਜਨਾ ਦਾ ਆਖਰੀ ਦਿਨ ਹੈ। ODD-EVEN ਯੋਜਨਾ ਨੂੰ ਦਿੱਲੀ ਵਿੱਚ ਹੋਰ ਵਧਾਇਆ ਜਾ ਸਕਦਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਦਿੱਲੀ ਵਿੱਚ ਵੱਧ ਰਹੇ ਪ੍ਰਦੂਸ਼ਣ ‘ਤੇ ਚਿੰਤਾ ਜ਼ਾਹਰ ਕਰਦਿਆਂ ODD-EVEN ਵਧਾਉਣ ਦੇ ਸੰਕੇਤ ਦਿੱਤੇ ਹਨ।

ਫ਼ੋਟੋ

ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਵਿੱਚ ਅੱਜ ODD-EVEN ਯੋਜਨਾ ਦਾ ਆਖਰੀ ਦਿਨ ਹੈ। ਦਿੱਲੀ ਸਰਕਾਰ ਨੇ 4 ਨਵੰਬਰ ਤੋਂ 15 ਨਵੰਬਰ ਤੱਕ ODD-EVEN ਲਾਗੂ ਕੀਤਾ ਸੀ। ਸੀਐੱਮ ਕੇਜਰੀਵਾਲ ਨੇ ਕੱਲ੍ਹ ਸੰਕੇਤ ਦਿੱਤੇ ਸੀ ਕਿ ਯੋਜਨਾ ਨੂੰ ਅੱਗੇ ਵਧਾਇਆ ਜਾ ਸਕਦਾ ਹੈ।

ODD-EVEN ਦਾ ਅੱਜ ਆਖਰੀ ਦਿਨ, ਕੇਜਰੀਵਾਲ ਵੱਲੋਂ ਸਕੀਮ ਨੂੰ ਜਾਰੀ ਰੱਖਣ ਦੇ ਸੰਕੇਤ

ਬੀਤੇ ਦਿਨੀਂ ਅਰਵਿੰਦ ਕੇਜਰੀਵਾਲ ਨੇ ਪ੍ਰਦੂਸ਼ਣ ਬਾਰੇ ਇੱਕ ਪ੍ਰੈਸ ਵਾਰਤਾ ਵਿੱਚ ਕਿਹਾ ਸੀ ਕਿ ਉਹ ਲੋਕਾਂ ਦੀ ਸਿਹਤ ਨੂੰ ਲੈ ਕੇ ਚਿੰਤਤ ਹਨ। ਇਸ ਦੇ ਨਾਲ ਦੇਸ਼ ਦੀ ਰਾਜਧਾਨੀ ਦੀ ਵੀ ਬੂਰੀ ਛਵੀ ਬਣ ਰਹੀ ਹੈ, ਜੋ ਇੱਕ ਚਿੰਤਾ ਦਾ ਵਿਸ਼ਾ ਹੈ।

  • मेरी विपक्ष से अपील है कि odd even का विरोध ना करे। प्रदूषण काफ़ी बढ़ गया है। पूरी दिल्ली odd even माँग रही है। विपक्ष को जनता का साथ देना चाहिए

    — Arvind Kejriwal (@ArvindKejriwal) November 13, 2019 " class="align-text-top noRightClick twitterSection" data=" ">

ਇਸ ਦੇ ਨਾਲ ਹੀ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਸੀ, "ਮੈਂ ਵਿਰੋਧੀ ਧਿਰ ਨੂੰ ਅਪੀਲ ਕਰਦਾ ਹਾਂ ਕਿ ਉਹ ODD-EVEN ਦਾ ਵਿਰੋਧ ਨਾ ਕਰੇ। ਪ੍ਰਦੂਸ਼ਣ ਵਿੱਚ ਕਾਫ਼ੀ ਵਾਧਾ ਹੋਇਆ ਹੈ। ਪੂਰੀ ਦਿੱਲੀ ODD-EVEN ਦੀ ਮੰਗ ਕਰ ਰਹੀ ਹੈ। ਵਿਰੋਧੀ ਧਿਰ ਨੂੰ ਜਨਤਾ ਦਾ ਸਮਰਥਨ ਕਰਨਾ ਚਾਹੀਦਾ ਹੈ।"

  • मैंने कई एक्सपर्ट्स और एंटरप्रेन्योर्स से पता किया है कि पराली से CNG, कोयला बनाने वाली इंडस्ट्री और इन पदार्थों के खरीदार पहले से ही मौजूद है। उन्हें अपनी सरकारों से मदद चाहिए।

    मेरी सभी सरकारों से अपील है की वो ऐसी इंडस्ट्री को बढ़ावा दे कर पराली जलने की समस्या का निजात करें। pic.twitter.com/5Y61G08h02

    — Arvind Kejriwal (@ArvindKejriwal) November 13, 2019 " class="align-text-top noRightClick twitterSection" data=" ">

ਕੇਜਰੀਵਾਲ ਨੇ ਦੂਜੇ ਟਵੀਟ ਵਿੱਚ ਕਿਹਾ, "ਮੈਨੂੰ ਬਹੁਤ ਸਾਰੇ ਮਾਹਰਾਂ ਤੇ ਉੱਦਮੀਆਂ ਤੋਂ ਪਤਾ ਲੱਗਿਆ ਹੈ ਕਿ ਪਰਾਲੀ ਤੋਂ ਸੀਐਨਜੀ ਤੇ ਕੋਲਾ ਤੇ ਇਨ੍ਹਾਂ ਦੇ ਸਮਾਨ ਨੂੰ ਖਰੀਦਣ ਵਾਲੇ ਪਹਿਲਾਂ ਤੋਂ ਮੌਜੂਦ ਹਨ। ਉਨ੍ਹਾਂ ਨੂੰ ਆਪਣੀਆਂ ਸਰਕਾਰਾਂ ਤੋਂ ਮਦਦ ਦੀ ਲੋੜ ਹੈ। ਮੈਂ ਸਾਰੀਆਂ ਸਰਕਾਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਅਜਿਹੇ ਉਦਯੋਗ ਨੂੰ ਉਤਸ਼ਾਹਤ ਕਰਨ ਤੇ ਪਰਾਲੀ ਸਾੜਨ ਦੀ ਸਮੱਸਿਆ ਤੋਂ ਨਿਜਾਤ ਪਾਉਣ।"

Intro:Body:

Punjab


Conclusion:
Last Updated : Nov 15, 2019, 3:35 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.