ETV Bharat / bharat

ਅਮਿਤਾਭ ਬੱਚਨ ਨੂੰ ਮਿਲੇਗਾ ਦਾਦਾ ਸਾਹਿਬ ਫਾਲਕੇ ਐਵਾਰਡ

author img

By

Published : Sep 24, 2019, 10:17 PM IST

ਫ਼ੋਟੋ

ਅਮਿਤਾਭ ਬੱਚਨ ਨੂੰ ਐਵਾਰਡ ਬਾਲੀਵੁੱਡ ਇੰਡਸਟਰੀ ਦਾ ਸਭ ਤੋਂ ਵੱਡਾ ਸਨਮਾਨ ਦਾਦਾ ਸਾਹਿਬ ਫਾਲਕੇ ਐਵਾਰਡ ਦਿੱਤਾ ਜਾਵੇਗਾ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਟਵੀਟ ਰਾਹੀਂ ਜਾਣਕਾਰੀ ਸਾਂਝੀ ਕੀਤੀ।

ਚੰਡੀਗੜ੍ਹ: ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਨੂੰ ਦਾਦਾ ਸਾਹਬ ਫਾਲਕੇ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਦੀ ਜਾਣਕਾਰੀ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਟਵੀਟ ਰਾਹੀਂ ਸਾਂਝੀ ਕੀਤੀ।

ਅਮਿਤਾਭ ਬੱਚਨ ਉਨ੍ਹਾਂ ਕੁਝ ਅਦਾਕਾਰਾਂ ਵਿਚੋਂ ਇੱਕ ਹਨ ਜਿਨ੍ਹਾਂ ਦੀ ਮਜ਼ਬੂਤ ਅਦਾਕਾਰੀ ਨੇ ਉਨ੍ਹਾਂ ਦੇ ਆਲੋਚਕਾਂ ਨੂੰ ਵੀ ਹੈਰਾਨ ਕਰ ਦਿੱਤਾ। ਅਮਿਤਾਭ ਨੂੰ ਸਾਲ 1984 ਵਿਚ ਪਦਮ ਸ਼੍ਰੀ, 2001 ਵਿੱਚ ਪਦਮ ਭੂਸ਼ਣ ਅਤੇ 2015 ਵਿੱਚ ਪਦਮ ਵਿਭੂਸ਼ਣ ਵਰਗੇ ਨਾਮਵਰ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਜਾ ਚੁੱਕਾ ਹੈ। ਅਮਿਤਾਬ ਬੱਚਨ ਕਈ ਦਹਾਕਿਆਂ ਤੋਂ ਬਾਲੀਵੁੱਡ ਵਿੱਚ ਰਾਜ ਕਰ ਰਹੇ ਹਨ ਤੇ ਉਹ ਫ਼ਿਲਮਾਂ ਦੇ ਨਾਲ-ਨਾਲ ਟੀਵੀ ਇੰਡਸਟਰੀ ਵਿੱਚ ਵੀ ਸਰਗਰਮ ਹਨ।

ਵਧਾਈ ਦੇਣ ਵਾਲਿਆਂ ਦੀ ਲੱਗੀ ਝੜੀ

  • As a Dadasaheb Phalke Award Jury Member, I am pleased to congratulate Shri. Amitabh Bachchanji on his getting this Prestigious Award

    — ashabhosle (@ashabhosle) September 24, 2019 " class="align-text-top noRightClick twitterSection" data=" ">

ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਦੀ ਇਸ ਉਪਲਬਧੀ 'ਤੇ ਜਿੱਥੇ ਸਾਰਾ ਦੇਸ਼ ਅਤੇ ਵਿਦੇਸ਼ਾਂ ਵਿੱਚ ਵਸਦੇ ਉਨ੍ਹਾਂ ਦੇ ਪ੍ਰਸ਼ੰਸਕ ਮਾਣ ਮਹਿਸੂਸ ਕਰ ਰਹੇ ਹਨ ਉੱਥੇ ਹੀ ਕਈ ਫਿਲਮੀ ਸਿਤਾਰੇ ਟਵੀਟ ਕਰ ਅਮਿਤਾਭ ਨੂੰ ਵਧਾਈ ਦੇ ਰਹੇ ਹਨ।

ਦੱਸਣਯੋਗ ਹੈ ਕਿ ਦਾਦਾ ਸਾਹਿਬ ਫਾਲਕੇ ਐਵਾਰਡ ਭਾਰਤ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਇੱਕ ਸਾਲਾਨਾ ਪੁਰਸਕਾਰ ਹੈ, ਜੋ ਕਿਸੇ ਵਿਅਕਤੀ ਵਿਸ਼ੇਸ਼ ਨੂੰ ਭਾਰਤੀ ਸਿਨੇਮਾ ਵਿੱਚ ਉਸ ਦੇ ਜ਼ਿੰਦਗੀ ਭਰ ਦਿੱਤੇ ਯੋਗਦਾਨ ਲਈ ਦਿੱਤਾ ਜਾਂਦਾ ਹੈ। ਦਾਦਾ ਸਾਹਿਬ ਫਾਲਕੇ ਐਵਾਰਡ ਬਾਲੀਵੁੱਡ ਇੰਡਸਟਰੀ ਦਾ ਸਭ ਤੋਂ ਵੱਡਾ ਸਨਮਾਨ ਮੰਨਿਆ ਜਾਂਦਾ ਹੈ।

Intro:Body:

amitabh


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.