ETV Bharat / bharat

ਸਕਾਟਲੈਂਡ ਵਿੱਚ ਭਾਰਤ ਦੀ ਰਹਿਣ ਵਾਲੀ 98 ਸਾਲਾਂ ਬਜ਼ੁਰਗ ਔਰਤ ਨੇ ਕੋਵਿਡ-19 ਨੂੰ ਦਿੱਤੀ ਮਾਤ

author img

By

Published : Apr 9, 2020, 11:46 AM IST

ਦੱਖਣੀ ਭਾਰਤੀ ਮੂਲ ਦੀ 98 ਸਾਲਾ ਡੈਫਨੇ ਸ਼ਾਹ ਨੇ ਵਡੇਰੀ ਉਮਰ ਦੇ ਬਾਵਜੂਦ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਹੌਂਸਲੇ ਅਤੇ ਸਕਾਰਤਮਕ ਸੋਚ ਰੱਖਣ ਦੀ ਮਿਸਾਲ ਪੈਦਾ ਕੀਤੀ ਹੈ।

women survive COVID-19 In Scotland
ਫੋਟੋ

ਸਕਾਟਲੈਂਡ: ਕੋਰੋਨਾ ਵਾਇਰਸ ਕਾਰਨ ਹੁਣ ਤੱਕ ਹੋਈਆਂ ਮੌਤਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਵਾਇਰਸ ਕਾਰਨ ਜ਼ਿਆਦਾਤਰ ਬਜ਼ੁਰਗ ਜਾਂ ਮਾੜੀ ਇਮਿਊਨਟੀ ਵਾਲੇ ਲੋਕ ਹੀ ਜਾਨ ਤੋਂ ਹੱਥ ਧੋ ਬੈਠਦੇ ਹਨ, ਪਰ ਸਕਾਟਲੈਂਡ ਦੇ ਪਰਥਸ਼ਾਇਰ ਇਲਾਕੇ ਦੀ ਰਹਿਣ ਵਾਲੀ ਬੇਬੇ ਨੇ ਇਸ ਤੱਥ ਨੂੰ ਝੂਠਾ ਸਾਬਤ ਕਰ ਦਿੱਤਾ ਹੈ।

ਦੱਖਣੀ ਭਾਰਤੀ ਮੂਲ ਦੀ 98 ਸਾਲਾ ਡੈਫਨੇ ਸ਼ਾਹ ਨੇ ਵਡੇਰੀ ਉਮਰ ਦੇ ਬਾਵਜੂਦ ਕੋਰੋਨਾ ਵਾਇਰਸ ਨੂੰ ਮਾਤ ਦੇ ਦਿੱਤੀ ਹੈ।

ਭਾਰਤ ਵਿੱਚ ਕੋਚੀ ਵਾਸੀ ਹੈ ਬਜ਼ੁਰਗ
1921 'ਚ ਕੋਚੀ ਵਿੱਚ ਜੰਮੀ ਡੈਫਨੇ ਸ਼ਾਹ 1980 ਵਿੱਚ ਸਕਾਟਲੈਂਡ ਦੇ ਸ਼ਹਿਰ ਪਰਥਸ਼ਾਇਰ ਆ ਵਸੀ। ਹੁਣ ਉਹ ਸੇਂਟ ਮੇਡੋਅ ਵਿਖੇ ਰਹਿ ਰਹੀ ਹੈ। ਬੀਤੇ ਦਿਨੀਂ ਉਸ ਵਿੱਚ ਕੋਰੋਨਾ ਵਾਇਰਸ ਪੌਜ਼ੀਟਿਵ ਪਾਇਆ ਗਿਆ ਸੀ। ਤੰਦਰੁਸਤ ਹੋਣ ਕਾਰਨ ਹਸਪਤਾਲ ਦੇ ਡਾਕਟਰ ਵੀ ਡੈਫਨੇ ਦੀ ਸਰੀਰਕ ਤਾਕਤ ਤੋਂ ਹੈਰਾਨ ਰਹੇ। ਬੇਹੱਦ ਸਕਾਰਾਤਮਕ ਰਹਿ ਕੇ ਬਜ਼ੁਰਗ ਨੇ ਮੌਤ ਨੂੰ ਵੀ ਮਾਤ ਦੇ ਦਿੱਤੀ ਹੈ। ਤੰਦਰੁਸਤ ਹੋਣ ਉਪਰੰਤ ਉਹ ਆਪਣੇ ਘਰ ਆਰਾਮ ਕਰ ਰਹੀ ਹੈ।

ਸੋ, ਇਹ ਬੇਬੇ ਉਨ੍ਹਾਂ ਲੋਕਾਂ ਲਈ ਮਿਸਾਲ ਬਣੀ ਹੈ, ਜੋ ਕੋਰੋਨਾ ਦੀ ਚਪੇਟ ਵਿੱਚ ਆਉਣ 'ਤੇ ਇਹ ਸੋਚਣ ਲੱਗ ਜਾਂਦੇ ਹਨ ਕਿ ਹੁਣ ਉਨ੍ਹਾਂ ਦੀ ਜ਼ਿੰਦਗੀ ਖ਼ਤਮ ਹੋ ਜਾਵੇਗੀ। ਕਈਆਂ ਵੱਲੋਂ ਤਾਂ ਕੋਰੋਨਾ ਵਾਇਰਸ ਸ਼ੱਕੀ ਹੋਣ ਉੱਤੇ ਖੁਦਕੁਸ਼ੀਆਂ ਕਰਨ ਦੇ ਮਾਮਲੇ ਵੀ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ: ਮੋਹਾਲੀ 'ਚ ਕੋਵਿਡ-19 ਦੇ 6 ਹੋਰ ਨਵੇਂ ਮਾਮਲੇ ਆਏ ਸਾਹਮਣੇ

ETV Bharat Logo

Copyright © 2024 Ushodaya Enterprises Pvt. Ltd., All Rights Reserved.