ETV Bharat / bharat

ਬੈਂਗਲੁਰੂ 'ਚ ਦੇਹ ਵਪਾਰ ਰੈਕੇਟ ਦਾ ਪਰਦਾਫਾਸ਼, ਦੋ ਔਰਤਾਂ ਸਮੇਤ 8 ਵਿਦੇਸ਼ੀ ਗ੍ਰਿਫਤਾਰ

author img

By

Published : Dec 17, 2022, 10:39 PM IST

BENGALURU CENTRAL CRIME BRANCH BUST PROSTITUTION RACKET 8 FOREIGNERS ARRESTED
BENGALURU CENTRAL CRIME BRANCH BUST PROSTITUTION RACKET 8 FOREIGNERS ARRESTED

ਬੈਂਗਲੁਰੂ 'ਚ ਕੇਂਦਰੀ ਅਪਰਾਧ ਸ਼ਾਖਾ ਨੇ ਦੇਹ ਵਪਾਰ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ ਅੱਠ ਵਿਦੇਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਵਿੱਚ ਦੋ ਔਰਤਾਂ ਅਤੇ ਛੇ ਪੁਰਸ਼ ਸ਼ਾਮਲ ਹਨ।

ਬੈਂਗਲੁਰੂ: ਕੇਂਦਰੀ ਅਪਰਾਧ ਸ਼ਾਖਾ ਨੇ ਦੇਹ ਵਪਾਰ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ ਅੱਠ ਵਿਦੇਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ ਦੋ ਔਰਤਾਂ ਵੀ ਸ਼ਾਮਲ ਹਨ। ਪੁਲਿਸ ਨੇ ਦੱਸਿਆ ਕਿ ਕਿਰਾਏ ਦੇ ਮਕਾਨ 'ਚ ਦੇਹ ਵਪਾਰ ਚਲਾਉਣ ਦੀ ਸੂਚਨਾ ਮਿਲਣ 'ਤੇ ਪੁਲਸ ਨੇ ਕਾਰਵਾਈ ਕੀਤੀ।

ਦੱਸਿਆ ਜਾਂਦਾ ਹੈ ਕਿ ਇਸ ਸਿਲਸਿਲੇ 'ਚ ਪੁਲਿਸ ਨੇ ਕੇਂਗੇਰੀ ਅਤੇ ਸੋਲਾਦੇਵਨਹੱਲੀ 'ਚ ਦੋ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਦੋ ਔਰਤਾਂ ਅਤੇ ਛੇ ਪੁਰਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਕੇਂਦਰੀ ਅਪਰਾਧ ਸ਼ਾਖਾ ਨੂੰ ਇੱਥੇ ਵਿਦੇਸ਼ੀਆਂ ਵੱਲੋਂ ਦੇਹ ਵਪਾਰ ਦਾ ਧੰਦਾ ਚਲਾਉਣ ਦੀ ਸੂਚਨਾ ਮਿਲੀ ਸੀ ਪਰ ਪੁੱਛ-ਪੜਤਾਲ ਦੌਰਾਨ ਮੁਲਜ਼ਮਾਂ ਨੇ ਸ਼ੁਰੂ ਵਿੱਚ ਆਪਣੇ ਆਪ ਨੂੰ ਭਾਰਤ ਵਾਸੀ ਦੱਸਿਆ ਹੈ।

ਇਸ ਦੇ ਨਾਲ ਹੀ ਪੱਛਮੀ ਬੰਗਾਲ ਅਤੇ ਤ੍ਰਿਪੁਰਾ ਦੇ ਆਧਾਰ ਕਾਰਡਾਂ ਤੋਂ ਇਲਾਵਾ ਬੰਗਲਾਦੇਸ਼ ਦਾ ਕੋਵਿਡ ਟੀਕਾਕਰਨ ਸਰਟੀਫਿਕੇਟ ਅਤੇ ਉਨ੍ਹਾਂ ਤੋਂ ਕੁਝ ਦਸਤਾਵੇਜ਼ ਮਿਲੇ ਹਨ। ਇਸ ਸਬੰਧੀ ਕੇਂਦਰੀ ਅਪਰਾਧ ਸ਼ਾਖਾ ਦੇ ਸੰਯੁਕਤ ਕਮਿਸ਼ਨਰ ਡਾ.ਐਸ.ਡੀ.ਸ਼ਰਨੱਪਾ ਨੇ ਕਿਹਾ ਕਿ ਸ਼ੱਕ ਹੈ ਕਿ ਮੁਲਜ਼ਮ ਗ਼ੈਰ-ਕਾਨੂੰਨੀ ਪ੍ਰਵਾਸੀ ਹਨ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ: ਐਮਵੀਏ ਨੇ ਏਕਨਾਥ ਸ਼ਿੰਦੇ ਸਰਕਾਰ ਤੇ ਰਾਜਪਾਲ ਖ਼ਿਲਾਫ਼ ਕੱਢੀ ਰੈਲੀ

ETV Bharat Logo

Copyright © 2024 Ushodaya Enterprises Pvt. Ltd., All Rights Reserved.