ETV Bharat / bharat

Bastille Day: ਫਰਾਂਸ ਲਈ ਖਾਸ ਹੈ 'ਬੈਸਟਿਲ ਡੇ' ਪਰੇਡ, ਜਸ਼ਨ ਵਿੱਚ ਮਹਿਮਾਨ ਹੋਣਗੇ ਪੀਐਮ ਮੋਦੀ

author img

By

Published : Jul 13, 2023, 1:11 PM IST

Bastille Day Parade
Bastille Day

ਫਰਾਂਸ ਦੇ ਰਾਸ਼ਟਰਪਤੀ ਇਮੈਨੂਏਲ ਦੇ ਖਾਸ ਸੱਦੇ ਉੱਤੇ 14 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਵਿੱਚ ਬੈਸਟਿਲ ਡੇ ਪਰੇਡ ਦਾ ਹਿੱਸਾ ਬਣਨ ਜਾ ਰਹੇ ਹਨ। ਫਰਾਂਸ ਵਿੱਚ ਬੈਸਿਟਲ ਡੇ ਫ੍ਰੇਂਚ ਰੇਵੋਲੇਸ਼ਨ ਯਾਨੀ ਫਰਾਂਸੀਸੀ ਕ੍ਰਾਂਤੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ।

ਨਵੀਂ ਦਿੱਲੀ: ਫਰਾਂਸ ਵਿੱਚ ਹਰ ਸਾਲ 14 ਜੁਲਾਈ ਨੂੰ 'ਬੈਸਟਿਲ ਡੇ' ਮਨਾਇਆ ਜਾਂਦਾ ਹੈ। ਬੈਸਟਿਲ ਡੇ ਫਰਾਂਸ ਦਾ ਰਾਸ਼ਟਰੀ ਦਿਨ ਹੈ। ਇਸ ਮੌਕੇ ਸ਼ਾਨਦਾਰ ਪਰੇਡ ਕੀਤੀ ਜਾਂਦੀ ਹੈ। 14 ਜੁਲਾਈ, 1789 ਬੈਸਟਿਲ ਦੇ ਪਤਨ ਦੀ ਯਾਦ ਦਿਲਾਉਂਦਾ ਹੈ, ਜੋ ਕਿ ਫੌਜੀ ਕਿਲ੍ਹੇ ਅਤੇ ਜੇਲ੍ਹ ਵਜੋਂ ਜਾਣਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਗੁੱਸੇ ਵਿੱਚ ਆਈ ਭੀੜ ਨੇ ਬੈਸਟਿਲ ਜੇਲ੍ਹ ਵਿੱਚ ਹਮਲਾ ਕਰ ਦਿੱਤਾ ਸੀ। ਫਰਾਂਸੀਸੀ ਕ੍ਰਾਂਤੀ ਦੀ ਸ਼ੁਰੂਆਤ ਇਸ ਤੋਂ ਹੀ ਹੋਈ ਸੀ। ਮਿਸਾਲ ਵਜੋਂ ਭਾਰਤ ਦੀ ਆਜ਼ਾਦੀ ਵਿੱਚ 1857 ਦੇ ਵਿਰੋਧ ਦਾ ਜਿਨਾਂ ਮਹੱਤਵ ਹੈ, ਉਨਾਂ ਹੀ ਮਹੱਤਵ ਫਰਾਂਸ ਵਿੱਚ ਬੈਸਟਿਲ ਡੇ ਦਾ ਹੈ।



  • A warm welcome to France for the 🇮🇳 tri-force contingent that will march in the #BastilleDay parade on July 14!

    We feel especially honored to welcome soldiers from the Punjab Regiment, whose valorous history includes fighting alongside 🇫🇷 troops in WWI.pic.twitter.com/1ZQClPFdIY

    — French Embassy in India 🇫🇷🇪🇺 (@FranceinIndia) July 7, 2023 " class="align-text-top noRightClick twitterSection" data=" ">

ਬੈਸਟਿਲ ਡੇ ਦਾ ਇਤਿਹਾਸ : ਬੈਸਟਿਲ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਮੱਧ ਯੁੱਗ ਦੇ ਇੱਕ ਕਿਲ੍ਹੇ ਅਤੇ ਜੇਲ੍ਹ ਦਾ ਨਾਮ ਹੈ। ਫ੍ਰੈਂਚ ਇਤਿਹਾਸਕਾਰਾਂ ਮੁਤਾਬਕ, ਬੈਸਟਿਲ ਨੂੰ ਸ਼ੁਰੂ ਵਿੱਚ ਇੱਕ ਕਿਲ੍ਹੇ ਦੇ ਰੂਪ ਵਜੋਂ ਬਣਾਇਆ ਗਿਆ ਸੀ, ਪਰ 17ਵੀਂ ਤੇ 18 ਵੀਂ ਸਦੀ ਵਿੱਚ ਇਸ ਨੂੰ ਰਾਜ ਦੀ ਜੇਲ੍ਹ ਵਜੋਂ ਵਰਤਿਆ ਗਿਆ। ਮੰਨਿਆ ਜਾਂਦਾ ਹੈ ਕਿ ਬੈਸਟਿਲ ਪੈਰਿਸ ਸ਼ਹਿਰ ਦਾ ਪੂਰਬੀ ਦਰਵਾਜ਼ਾ ਬਣ ਗਿਆ ਸੀ, ਜੋ ਸ਼ਹਿਰ ਦੀ ਰਾਖੀ ਲਈ ਵਰਤਿਆ ਜਾਂਦਾ ਰਿਹਾ। ਕਿਹਾ ਜਾਂਦਾ ਹੈ ਕਿ 17 ਵੀਂ ਸਦੀ ਦੇ ਮੱਧ ਵਿੱਚ ਫਰਾਂਸ ਦੇ ਰਾਜੇ ਦੇ ਹੁਕਮਾਂ ਉੱਤੇ ਕ੍ਰਾਂਤੀਕਾਰੀਆਂ ਅਤੇ ਨਾਗਰਿਕਾਂ ਨੂੰ ਗ੍ਰਿਫਤਾਰ ਕਰਕੇ ਬੈਸਟਿਲ ਜੇਲ੍ਹ ਵਿੱਚ ਹੀ ਰੱਖਿਆ ਗਿਆ ਸੀ। ਫਰਾਂਸੀਸੀ ਕ੍ਰਾਂਤੀ ਦੌਰਾਨ ਇਸ ਜੇਲ੍ਹ ਨੂੰ ਕਠੋਰ ਸ਼ਾਸਨ ਦਾ ਪ੍ਰਤੀਕ ਮੰਨਿਆ ਜਾਂਦਾ ਸੀ।



ਫਰਾਂਸੀਸੀ ਕ੍ਰਾਂਤੀ ਦੌਰਾਨ ਗੁੱਸੇ ਵਿੱਚ ਆਏ ਕ੍ਰਾਂਤੀਕਾਰੀਆਂ ਨੇ ਬੈਸਟਿਲ ਜੇਲ੍ਹ ਉੱਤੇ ਹਮਲਾ ਕਰ ਦਿੱਤਾ ਅਤੇ ਸੱਤ ਕੈਦੀਆਂ ਨੂੰ ਰਿਹਾਅ ਕਰਵਾ ਲਿਆ। ਫਿਰ ਇਸ ਨੂੰ ਫਰਾਂਸੀਸੀ ਕ੍ਰਾਂਤੀ ਦਾ ਨਾਮ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਫਰਾਂਸੀਸੀ ਕ੍ਰਾਂਤੀ ਦੀ ਇੱਕ ਮਹੱਤਵਪੂਰਨ ਘਟਨਾ ਮੰਨਿਆ ਜਾਂਦਾ ਹੈ। ਇਸ ਘਟਨਾ ਨੂੰ ਰਾਜਸ਼ਾਹੀ ਸ਼ਾਸਨ ਦੇ ਅੰਤ ਵਜੋਂ ਦੇਖਿਆ ਗਿਆ ਹੈ।


Bastille Day Parade
ਫਰਾਂਸ ਲਈ ਖਾਸ ਹੈ 'ਬੈਸਟਿਲ ਡੇ' ਪਰੇਡ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਸੱਦੇ ਉੱਤੇ ਫਰਾਂਸ ਲਈ ਰਵਾਨਾ ਹੋ ਚੁੱਕੇ ਹਨ। ਪ੍ਰਧਾਨ ਮੰਤਰੀ ਮੋਦੀ 14 ਜੁਲਾਈ ਨੂੰ ਬੈਸਟਿਲ ਡੇ ਪਰੇਡ ਵਿੱਚ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਨਗੇ। ਇਸ ਵਾਰ ਬੈਸਟਿਲ ਡੇ ਪਰੇਡ ਵਿੱਚ ਤਿੰਨੋ ਭਾਰਤੀ ਫੌਜਾਂ ਦੇ 269 ਫੌਜ ਦੀ ਟੁਕੜੀ ਫਰਾਂਸੀਸੀ ਫੌਜਾਂ ਦੇ ਨਾਲ ਮਾਰਚ ਕਰਦੀ ਹੋਈ ਨਜ਼ਰ ਆਵੇਗੀ। 107 ਸਾਲਾਂ ਵਿੱਚ ਪਹਿਲੀ ਵਾਰ ਭਾਰਤੀ ਫੌਜ ਫਰਾਂਸੀਸੀ ਨਾਲ ਮਾਰਚ ਕਰੇਗੀ।

ਇਸ ਸਾਲ ਬੈਸਟਿਲ ਡੇ ਪਰੇਡ ਵਿੱਚ ਭਾਰਤੀ ਫੌਜ ਦੀ ਬਹਾਦਰੀ ਦੀ ਗਾਥਾ ਪ੍ਰਤੀਕ ਹੋਵੇਗੀ। ਮੀਡੀਆ ਰਿਪੋਰਟਾਂ ਮੁਤਾਬਕ, ਇਸ ਵਾਰ ਬੈਸਿਟਲ ਡੇ ਪਰੇਡ ਵਿੱਚ 200 ਘੋੜੇ, 25 ਹੈਲੀਕਾਪਟਰ, 71 ਜਹਾਜ਼, 221 ਵਾਹਨ ਅਤੇ ਰਿਪਬਲਿਕਨ ਗਾਰਡ ਦੇ 4300 ਜਵਾਨ ਹਿੱਸਾ ਲੈਣਗੇ। (ਵਾਧੂ ਇਨਪੁਟ-ਏਜੰਸੀਆਂ)

ETV Bharat Logo

Copyright © 2024 Ushodaya Enterprises Pvt. Ltd., All Rights Reserved.