ETV Bharat / bharat

ਬਾਰਾਮੂਲਾ ਵਾਈਨ ਦੁਕਾਨ ਹਮਲੇ ਮਾਮਲੇ ਦੀ ਗੁੱਥੀ ਪੁਲਿਸ ਨੇ ਸੁਲਝਾਈ

author img

By

Published : May 19, 2022, 3:43 PM IST

Updated : May 19, 2022, 4:03 PM IST

Baramulla wine case solved by police
Baramulla wine case solved by police

4 ਲਸ਼ਕਰ-ਏ-ਤੋਇਬਾ ਅੱਤਵਾਦੀ ਗ੍ਰਿਫਤਾਰ ਆਈਜੀਪੀ ਕਸ਼ਮੀਰ 5 ਪਿਸਤੌਲ, 23 ਗ੍ਰਨੇਡ ਅਤੇ ਹੋਰ ਵਿਸਫੋਟਕ ਬਰਾਮਦ ਬਾਰਾਮੂਲਾ ਵਾਈਨ ਸ਼ਾਪ ਹਮਲੇ ਦੇ ਮਾਮਲੇ ਵੱਡੀ ਕਾਮਯਾਬੀ ਹਾਸਿਲ ਕਰਦਿਆਂ ਪੁਲਿਸ ਨੇ ਇਹ ਮਾਮਲਾ ਸੁਲਝਾ ਲਿਆ ਹੈ | ਇਸ ਬਾਰੇ ਜਾਣਕਾਰੀ ਦਿੰਦਿਆਂ ਇੰਸਪੈਕਟਰ ਜਨਰਲ ਕਸ਼ਮੀਰ ਵਿਜੇ ਕੁਮਾਰ ਨੇ ਕਿਹਾ ਕਿ ਬਾਰਾਮੂਲਾ ਵਾਈਨ ਸ਼ਾਪ ਮਾਮਲੇ ਵਿੱਚ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲੇ 'ਚ ਲਸ਼ਕਰ-ਏ-ਤੋਇਬਾ ਦੇ ਚਾਰ ਅੱਤਵਾਦੀਆਂ ਨੂੰ ਭਾਰੀ ਹਥਿਆਰਾਂ ਅਤੇ ਗੋਲਾ-ਬਾਰੂਦ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ

ਜੰਮੂ ਕਸ਼ਮੀਰ: ਬਾਰਾਮੂਲਾ ਵਾਈਨ ਸ਼ੌਪ ਕੇਸ ਦਾ ਪਰਦਾਫਾਸ਼, 4 ਲਸ਼ਕਰ-ਏ-ਤੋਇਬਾ ਅੱਤਵਾਦੀ ਗ੍ਰਿਫਤਾਰ, ਆਈਜੀਪੀ ਕਸ਼ਮੀਰ ਨੇ ਦੱਸਿਆ, ਕਿ ਇਹਨਾਂ ਫੜੇ ਗਏ ਅੱਤਵਾਦੀਆਂ ਪਾਸੋ 5 ਪਿਸਤੌਲ, 23 ਗ੍ਰਨੇਡ ਅਤੇ ਹੋਰ ਵਿਸਫੋਟਕ ਬਰਾਮਦ ਕੀਤਾ ਗਿਆ ਹੈ | ਬਾਰਾਮੂਲਾ ਵਾਈਨ ਸ਼ਾਪ ਹਮਲੇ ਦੇ ਮਾਮਲੇ 'ਚ ਵੱਡੀ ਕਾਮਯਾਬੀ ਹਾਸਿਲ ਕਰਦਿਆਂ ਪੁਲਿਸ ਨੇ ਇਹ ਮਾਮਲਾ ਸੁਲਝਾ ਲਿਆ ਹੈ |

ਇਸ ਬਾਰੇ ਜਾਣਕਾਰੀ ਦਿੰਦਿਆਂ ਇੰਸਪੈਕਟਰ ਜਨਰਲ ਕਸ਼ਮੀਰ ਵਿਜੇ ਕੁਮਾਰ ਨੇ ਕਿਹਾ ਕਿ ਬਾਰਾਮੂਲਾ ਵਾਈਨ ਸ਼ਾਪ ਮਾਮਲੇ ਵਿੱਚ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲੇ 'ਚ ਲਸ਼ਕਰ-ਏ-ਤੋਇਬਾ ਦੇ ਚਾਰ ਅੱਤਵਾਦੀਆਂ ਨੂੰ ਭਾਰੀ ਹਥਿਆਰਾਂ ਅਤੇ ਗੋਲਾ-ਬਾਰੂਦ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ । ਕਸ਼ਮੀਰ ਪੁਲਿਸ ਜ਼ੋਨ ਨੇ ਟਵਿੱਟਰ 'ਤੇ ਲਿਖਿਆ, ਕਿ ''ਬਾਰਾਮੂਲਾ ਪੁਲਸ ਨੇ ਵਾਈਨ ਸ਼ਾਪ 'ਤੇ ਹਾਲ ਹੀ 'ਚ ਹੋਏ ਅੱਤਵਾਦੀ ਹਮਲੇ ਦੇ ਮਾਮਲੇ ਨੂੰ ਸੁਲਝਾ ਲਿਆ। 4 ਅੱਤਵਾਦੀ ਅਤੇ 1 ਉਸਦਾ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ।

ਦੱਸ ਦਈਏ ਕਿ ਇਹ ਅੱਤਵਾਦੀ ਬਾਰਾਮੂਲਾ ਵਿੱਚ ਕਈ ਅਤਿਵਾਦੀ ਘਟਨਾਵਾਂ ਵਿੱਚ ਸ਼ਾਮਲ ਸਨ ਅਤੇ ਪੁਲਿਸ ਲੰਬੇ ਸਮੇ ਤੋਂ ਇਹਨਾਂ ਦੀ ਭਾਲ 'ਚ ਸੀ । ਜ਼ਿਕਰਯੋਗ ਹੈ ਕਿ ਅਤਿਵਾਦੀਆਂ ਨੇ ਨਵੀਂ ਖੁੱਲ੍ਹੀ ਸ਼ਰਾਬ ਦੀ ਦੁਕਾਨ ਵਿੱਚ ਗਰਨੇਡ ਸੁੱਟਿਆ ਸੀ ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਤਿੰਨ ਜ਼ਖਮੀ ਹੋ ਗਏ ਸਨ |

ਇਹ ਵੀ ਪੜ੍ਹੋ : ਅਸਾਮ ਵਿੱਚ ਹੜ ਨਾਲ 24 ਜ਼ਿਲ੍ਹੇ ਡੁੱਬੇ, ਲੱਖਾਂ ਲੋਕ ਪ੍ਰਭਾਵਿਤ

Last Updated :May 19, 2022, 4:03 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.