ETV Bharat / bharat

ਅਵੰਤੀਪੁਰਾ ਮੁਕਾਬਲਾ: ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ 2 ਅੱਤਵਾਦੀਆਂ ਦੀ ਮੌਤ

author img

By

Published : May 31, 2022, 8:15 AM IST

ਜੰਮੂ-ਕਸ਼ਮੀਰ ਵਿੱਚ ਅਵੰਤੀਪੋਰਾ ਮੁਕਾਬਲਾ ਰੁਕ ਗਿਆ ਸੀ ਅਤੇ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਇੱਕ ਟੀਮ ਰਾਜਪੋਰਾ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾ ਰਹੀ ਸੀ। ਇਸ ਦੌਰਾਨ ਦੇਰ ਰਾਤ ਇੱਕ ਵਾਰ ਫਿਰ ਮੁੱਠਭੇੜ ਸ਼ੁਰੂ ਹੋ ਗਈ ਹੈ।

Awantipora encounter Two terrorists killed
ਅਵੰਤੀਪੋਰਾ ਮੁਕਾਬਲਾ: ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ 2 ਅੱਤਵਾਦੀਆਂ ਦੀ ਮੌਤ

ਅਵੰਤੀਪੋਰਾ: ਜੰਮੂ-ਕਸ਼ਮੀਰ ਦੇ ਅਵੰਤੀਪੋਰਾ ਦੇ ਰਾਜਪੋਰਾ ਖੇਤਰ 'ਚ ਸੋਮਵਾਰ ਸ਼ਾਮ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ 'ਚ 2 ਅੱਤਵਾਦੀ ਮਾਰੇ ਗਏ। ਪੁਲਿਸ ਨੇ ਮੰਗਲਵਾਰ ਸਵੇਰੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਤਰਾਲ ਖੇਤਰ ਦੇ ਸ਼ਾਹਿਦ ਰਾਦਰ ਅਤੇ ਸ਼ੋਪੀਆਂ ਦੇ ਰਹਿਣ ਵਾਲੇ ਉਮਰ ਯੂਸਫ ਵਜੋਂ ਹੋਈ ਹੈ। ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਮਾਰੇ ਗਏ ਅੱਤਵਾਦੀਆਂ ਕੋਲੋਂ ਦੋ ਏ.ਕੇ.47 ਰਾਈਫਲਾਂ ਸਮੇਤ ਕੁਝ ਅਪਰਾਧਕ ਸਮੱਗਰੀ ਜ਼ਬਤ ਕੀਤੀ ਗਈ ਹੈ।

ਅਵੰਤੀਪੋਰਾ ਮੁਕਾਬਲਾ: ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ 2 ਅੱਤਵਾਦੀਆਂ ਦੀ ਮੌਤ

ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਪੁਲਿਸ ਨੇ ਜਾਣਕਾਰੀ ਦਿੱਤੀ ਸੀ ਕਿ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਇੱਕ ਟੀਮ ਰਾਜਪੋਰਾ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾ ਰਹੀ ਹੈ, ਜਿਸ ਦੌਰਾਨ ਗੋਲੀਬਾਰੀ ਸ਼ੁਰੂ ਹੋ ਗਈ। ਸੁਰੱਖਿਆ ਬਲਾਂ ਨੂੰ ਇਲਾਕੇ 'ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਹ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਬਲ ਅਤੇ ਸੀਆਰਪੀਐਫ ਨੇ ਸਾਂਝਾ ਆਪ੍ਰੇਸ਼ਨ ਸ਼ੁਰੂ ਕੀਤਾ। ਸੁਰੱਖਿਆ ਬਲਾਂ ਨੇ ਰਾਜਪੋਰਾ ਇਲਾਕੇ 'ਚ ਕੁਝ ਅੱਤਵਾਦੀਆਂ ਨੂੰ ਘੇਰ ਲਿਆ ਹੈ।

ਪੁਲਿਸ ਸੂਤਰਾਂ ਨੇ ਦੱਸਿਆ ਕਿ ਬਡਗਾਮ ਜ਼ਿਲ੍ਹੇ ਦੇ ਚਦੂਰਾ ਇਲਾਕੇ 'ਚ ਪਿਛਲੇ ਹਫਤੇ ਟੀਵੀ ਅਦਾਕਾਰ ਅਮਰੀਨ ਭੱਟ ਦੀ ਹੱਤਿਆ ਕਰਨ ਵਾਲੇ ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀਆਂ ਨੂੰ ਮੁਕਾਬਲੇ 'ਚ ਫੜ੍ਹ ਲਿਆ ਗਿਆ ਹੈ।

ਇਹ ਵੀ ਪੜ੍ਹੋ: ਮੂਸੇਵਾਲਾ ਦੇ ਕਤਲ ਪਿੱਛੇ ਲਾਰੈਂਸ ਬਿਸ਼ਨੋਈ ਗੈਂਗ ! ਕਿਵੇਂ ਜੇਲ੍ਹ ਤੋਂ ਚਲਾ ਰਿਹਾ 600 ਸ਼ਾਰਪ ਸ਼ੂਟਰਾਂ ਦਾ ਗੈਂਗ ?

ETV Bharat Logo

Copyright © 2024 Ushodaya Enterprises Pvt. Ltd., All Rights Reserved.