ETV Bharat / bharat

Allahabad High Court action: ਅਯੁੱਧਿਆ 'ਚ ਟਰੇਨ ਅੰਦਰ ਮਹਿਲਾ ਕਾਂਸਟੇਬਲ ਨਾਲ ਦਰਿੰਦਗੀ ਦਾ ਮਾਮਲਾ, ਕੋਰਟ ਨੇ ਸੂਬਾ ਸਰਕਾਰ ਤੋਂ ਮੰਗਿਆ ਜਵਾਬ

author img

By ETV Bharat Punjabi Team

Published : Sep 4, 2023, 7:40 PM IST

ਉੱਤਰ-ਪ੍ਰਦੇਸ਼ ਵਿੱਚ ਭਾਵੇਂ ਯੋਗੀ ਰਾਜ ਅੰਦਰ ਕਾਨੂੰਨ ਦੀ ਸਖ਼ਤੀ ਸਬੰਧੀ ਵੱਡੀਆਂ ਉਦਾਹਰਣਾਂ ਦਿੱਤੀਆਂ ਜਾਂਦੀਆਂ ਨੇ ਪਰ ਅਯੁੱਧਿਆ 'ਚ ਸਰਯੂ ਐਕਸਪ੍ਰੈਸ ਟਰੇਨ 'ਚ ਮਹਿਲਾ ਕਾਂਸਟੇਬਲ ਨਾਲ ਅਣਪਛਾਤਿਆਂ ਨੇ ਜੋ ਦਰਿੰਦਗੀ ਕੀਤੀ ਉਸ ਨੇ ਸਿਸਟਮ ਦੀ ਪੋਲ੍ਹ ਖੋਲ੍ਹ ਦਿੱਤੀ ਹੈ। ਮਾਮਲੇ ਵਿੱਚ ਹੁਣ ਇਲਾਹਾਬਾਦ ਹਾਈਕੋਰਟ ਸੂਬਾ ਸਰਕਾਰ ਤੋਂ ਖੁੱਦ ਨੋਟਿਸ ਲੈਂਦਿਆਂ ਜਵਾਬ ਮੰਗ ਰਹੀ ਹੈ। (Allahabad High Court action)

Allahabad High Court sought response from the government on the case of brutality with a woman constable inside a train in Ayodhya.
Allahabad High Court action: ਅਯੁੱਧਿਆ 'ਚ ਟਰੇਨ ਅੰਦਰ ਮਹਿਲਾ ਕਾਂਸਟੇਬਲ ਨਾਲ ਦਰਿੰਦਗੀ ਦਾ ਮਾਮਲਾ, ਕੋਰਟ ਨੇ ਸੂਬਾ ਸਰਕਾਰ ਤੋਂ ਮੰਗਿਆ ਜਵਾਬ

ਪ੍ਰਯਾਗਰਾਜ: ਅਯੁੱਧਿਆ 'ਚ ਸਰਯੂ ਐਕਸਪ੍ਰੈਸ ਟਰੇਨ 'ਚ ਮਹਿਲਾ ਕਾਂਸਟੇਬਲ ਨਾਲ ਹੋਈ ਬੇਰਹਿਮੀ 'ਤੇ ਇਲਾਹਾਬਾਦ ਹਾਈਕੋਰਟ ਨੇ ਨਾਰਾਜ਼ਗੀ ਜਤਾਈ ਹੈ। ਹਾਈਕੋਰਟ ਨੇ ਇਸ ਮਾਮਲੇ ਦਾ ਖੁਦ ਨੋਟਿਸ ਲਿਆ ਅਤੇ ਐਤਵਾਰ ਦੇਰ ਰਾਤ ਇਸ 'ਤੇ ਸੁਣਵਾਈ ਕੀਤੀ। ਇਹ ਹੁਕਮ ਚੀਫ਼ ਜਸਟਿਸ ਪ੍ਰੀਤਿੰਕਰ ਦਿਵਾਕਰ ਅਤੇ ਜਸਟਿਸ ਆਸ਼ੂਤੋਸ਼ ਸ੍ਰੀਵਾਸਤਵ ਦੀ ਡਿਵੀਜ਼ਨ ਬੈਂਚ ਨੇ ਦਿੱਤਾ ਹੈ। ਸੁਣਵਾਈ ਤੋਂ ਬਾਅਦ ਚੀਫ਼ ਜਸਟਿਸ ਦੀ ਰਿਹਾਇਸ਼ 'ਤੇ ਵਿਸ਼ੇਸ਼ ਬੈਂਚ ਨੇ ਇਸ ਮਾਮਲੇ 'ਚ ਰੇਲਵੇ ਅਤੇ ਸੂਬਾ ਸਰਕਾਰ ਤੋਂ ਜਵਾਬ ਮੰਗਿਆ ਹੈ। ਅਦਾਲਤ ਨੇ ਸੋਮਵਾਰ ਦੁਪਹਿਰ ਤੱਕ ਇਸ ਮਾਮਲੇ ਵਿੱਚ ਹੁਣ ਤੱਕ ਹੋਈ ਕਾਰਵਾਈ ਦਾ ਵੇਰਵਾ ਵੀ ਤਲਬ ਕੀਤਾ ਹੈ। (Allahabad High Court action)

ਸੁਣਵਾਈ ਦੌਰਾਨ ਪੇਸ਼ ਹੋਣ ਦੇ ਨਿਰਦੇਸ਼: ਅਦਾਲਤ ਨੇ ਜਾਂਚ ਨਾਲ ਜੁੜੇ ਕਿਸੇ ਵੀ ਸੀਨੀਅਰ ਅਧਿਕਾਰੀ ਨੂੰ ਸੁਣਵਾਈ ਦੌਰਾਨ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ। ਅਧਿਕਾਰੀ ਨੂੰ ਦੱਸਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਹੁਣ ਤੱਕ ਕੀ ਕਾਰਵਾਈ ਹੋਈ ਹੈ। ਯੂਪੀ ਸਰਕਾਰ ਨੂੰ ਇਹ ਵੀ ਦੱਸਣਾ ਹੋਵੇਗਾ ਕਿ ਹੁਣ ਤੱਕ ਇਸ ਮਾਮਲੇ ਵਿੱਚ ਮੁਲਜ਼ਮਾਂ ਦੀ ਸ਼ਨਾਖਤ ਅਤੇ ਗ੍ਰਿਫ਼ਤਾਰੀ ਹੋਈ ਹੈ ਜਾਂ ਨਹੀਂ। ਰੇਲਵੇ ਦੀ ਤਰਫੋਂ ਕੇਂਦਰ ਸਰਕਾਰ ਦੇ ਵਧੀਕ ਸਾਲਿਸਟਰ ਜਨਰਲ ਨੂੰ ਅੱਜ ਹੋਣ ਵਾਲੀ ਸੁਣਵਾਈ ਦੌਰਾਨ ਹਾਜ਼ਰ ਰਹਿਣ ਲਈ ਕਿਹਾ ਗਿਆ ਸੀ। ਐਤਵਾਰ ਰਾਤ ਨੂੰ ਸੁਣਵਾਈ ਦੌਰਾਨ ਅਦਾਲਤ ਨੇ ਐਡੀਸ਼ਨਲ ਐਡਵੋਕੇਟ ਜਨਰਲ ਮਨੀਸ਼ ਗੋਇਲ, ਸਰਕਾਰੀ ਐਡਵੋਕੇਟ ਏਕੇ ਸੈਂਡ, ਏਜੀਏ ਜੇਕੇ ਉਪਾਧਿਆਏ ਅਤੇ ਐਡੀਸ਼ਨਲ ਚੀਫ ਸਟੈਂਡਿੰਗ ਕਾਉਂਸਲ ਪ੍ਰਿਅੰਕਾ ਮਿੱਢਾ ਨੂੰ ਬੁਲਾਇਆ ਸੀ।

ਇਹ ਸੀ ਮਾਮਲਾ: ਜ਼ਿਕਰਯੋਗ ਹੈ ਕਿ ਤਿੰਨ ਦਿਨ ਪਹਿਲਾਂ ਸਰਯੂ ਐਕਸਪ੍ਰੈਸ ਵਿੱਚ ਸਫ਼ਰ ਕਰ ਰਹੀ ਇੱਕ ਮਹਿਲਾ ਕਾਂਸਟੇਬਲ ਨਾਲ ਬੇਰਹਿਮੀ ਦੀ ਘਟਨਾ ਵਾਪਰੀ ਸੀ। ਪੀੜਤ ਮਹਿਲਾ ਕਾਂਸਟੇਬਲ ਰੇਲਗੱਡੀ ਵਿੱਚ ਅੱਧ ਨੰਗੀ ਅਤੇ ਬੇਹੋਸ਼, ਖੂਨ ਨਾਲ ਲੱਥਪੱਥ ਮਿਲੀ। ਹਾਲਤ ਗੰਭੀਰ ਹੋਣ ਕਾਰਨ ਮਹਿਲਾ ਕਾਂਸਟੇਬਲ ਨੂੰ ਇਲਾਜ ਲਈ ਕੇਜੀਐਮਯੂ, ਲਖਨਊ ਰੈਫਰ ਕਰ ਦਿੱਤਾ ਗਿਆ। ਮਹਿਲਾ ਕਾਂਸਟੇਬਲ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਸੁਲਤਾਨਪੁਰ 'ਚ ਤਾਇਨਾਤ ਮਹਿਲਾ ਕਾਂਸਟੇਬਲ ਅਯੁੱਧਿਆ ਦੇ ਸਾਵਣ ਮੇਲੇ 'ਚ ਡਿਊਟੀ 'ਤੇ ਸੀ। ਪੀੜਤ ਮਹਿਲਾ ਕਾਂਸਟੇਬਲ ਨਾਲ ਬਲਾਤਕਾਰ ਦਾ ਵੀ ਸ਼ੱਕ ਹੈ। ਮਾਨਕਪੁਰ ਅਤੇ ਅਯੁੱਧਿਆ ਰੇਲਵੇ ਸਟੇਸ਼ਨ ਦੇ ਵਿਚਕਾਰ ਚੱਲਦੀ ਰੇਲਗੱਡੀ ਵਿੱਚ ਇਸ ਵਾਰਦਾਤ ਨੂੰ ਅੰਜਾਮ ਦੇਣ ਦਾ ਸ਼ੱਕ ਹੈ। ਐਡਵੋਕੇਟ ਰਾਮ ਕੁਮਾਰ ਕੌਸ਼ਿਕ ਨੇ ਵੀ ਇਸ ਮਾਮਲੇ ਵਿੱਚ ਚੀਫ਼ ਜਸਟਿਸ ਨੂੰ ਇੱਕ ਪੱਤਰ ਦੇ ਕੇ ਇਸ ਨੂੰ ਜਨਹਿਤ ਪਟੀਸ਼ਨ ਵਜੋਂ ਸਵੀਕਾਰ ਕਰਨ ਦੀ ਬੇਨਤੀ ਕੀਤੀ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.