ETV Bharat / bharat

ਮੈਨੂੰ ਹਾਈ ਕਮਾਂਡ ਨੇ ਤਲਬ ਨਹੀਂ ਕੀਤਾ : ਅਜੇ ਮਿਸ਼ਰਾ

author img

By

Published : Oct 6, 2021, 12:47 PM IST

ਲਖੀਮਪੁਰ ਖੇੜੀ ਮਾਮਲੇ 'ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੇ ਕਿਹਾ ਕਿ ਉਨ੍ਹਾਂ ਨੂੰ ਭਾਜਪਾ ਹਾਈ ਕਮਾਂਡ ਵਲੋਂ ਤਲਬ ਨਹੀਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਟਵੀਟ ਕਰਕੇ ਖੁਦ ਨੂੰ ਤੇ ਆਪਣੇ ਪੁੱਤਰ ਨੂੰ ਬੇਕਸੂਰ ਦੱਸਿਆ।

ਅਜੇ ਮਿਸ਼ਰਾ
ਅਜੇ ਮਿਸ਼ਰਾ

ਲਖਨਊ: ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਨੇ ਬੁੱਧਵਾਰ ਨੂੰ ਸਪੱਸ਼ਟ ਕੀਤਾ ਕਿ ਲਖੀਮਪੁਰ ਖੇੜੀ ਘਟਨਾ ਨੂੰ ਲੈ ਕੇ ਉਨ੍ਹਾਂ ਨੂੰ ਭਾਜਪਾ ਹਾਈ ਕਮਾਂਡ ਨੇ ਰਾਸ਼ਟਰੀ ਰਾਜਧਾਨੀ ਵਿੱਚ ਤਲਬ ਨਹੀਂ ਕੀਤਾ ਹੈ। ਮੰਤਰੀ ਨੇ ਦੱਸਿਆ ਕਿ ਪਾਰਟੀ ਲੀਡਰਸ਼ਿਪ ਨੇ ਤਲਬ ਕੀਤਾ ਹੈ ਕਿਹਾ "ਪਾਰਟੀ ਹਾਈਕਮਾਂਡ ਨੇ ਮੈਨੂੰ ਤਲਬ ਨਹੀਂ ਕੀਤਾ ਹੈ। ਮੈਂ ਰਾਤ ਜਾਂ ਕੱਲ੍ਹ ਤੱਕ ਨਵੀਂ ਦਿੱਲੀ ਪਹੁੰਚ ਜਾਵਾਂਗਾ।"

ਲਖੀਮਪੁਰ ਖੇੜੀ ਘਟਨਾ ਨੂੰ ਲੈ ਕੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰ ਦੀ ਨਿੰਦਾ ਕਰਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ, "ਮੈਂ ਨੈਤਿਕਤਾ ਦੇ ਆਧਾਰ 'ਤੇ ਅਸਤੀਫਾ ਕਿਉਂ ਦੇਵਾਂ, ਇਸ ਸਾਰੀ ਘਟਨਾ ਵਿੱਚ ਮੇਰੀ ਕੋਈ ਸ਼ਮੂਲੀਅਤ ਨਹੀਂ ਸੀ। ਮੈਂ ਘਟਨਾ ਵਾਲੀ ਥਾਂ' ਤੋਂ 4 ਕਿਲੋਮੀਟਰ ਦੂਰ ਸੀ। ਇਸ ਘਟਨਾ ਦੇ ਕਾਫੀ ਸਬੂਤ ਹਨ ਕਿ ਨਾ ਤਾਂ ਮੈਂ ਅਤੇ ਨਾ ਹੀ ਮੇਰਾ ਪੁੱਤਰ ਘਟਨਾ ਵਾਲੀ ਥਾਂ 'ਤੇ ਸੀ। ਮੇਰਾ ਪੁੱਤਰ ਕਾਰ ਵਿੱਚ ਨਹੀਂ ਸੀ। ਇਸ ਘਟਨਾ ਵਿਚ ਜਾਨ ਗਵਾਉਣ ਵਾਲਿਆਂ ਲਈ ਮੇਰੇ ਦਿਲ ਵਿਚ ਦੁੱਖ ਹੈ।

  • My son wasn't there in the car. After the car was attacked, driver was injured, car lost its balance& ran over a few people present there. I've expressed sympathies towards those who've lost their lives. There should be an unbiased probe: MoS Ajay Teni on Lakhimpur Kheri incident pic.twitter.com/a2jFsHIlja

    — ANI (@ANI) October 6, 2021 " class="align-text-top noRightClick twitterSection" data=" ">

ਟਵੀਟ ਕਰਕੇ ਅਜੇ ਮਿਸ਼ਰਾ ਨੇ ਦਿੱਤੀ ਸਫਾਈ

ਇਸ ਤੋਂ ਪਹਿਲਾਂ ਲਖੀਮਪੁਰ ਖੇੜੀ ਹਿੰਸਾ ਮਾਮਲਾ (Lakhimpur Kheri violence case) ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਉਰਫ ਟੇਨੀ (Union Minister of State for Home Ajay Mishra Teni) ਨੇ ਟਵੀਟ ਕਰਕੇ ਆਪਣੇ ਪੁੱਤਰ ਦਾ ਬਚਾਅ ਕਰਦੇ ਹੋਏ ਕਿਹਾ ਕਿ ਘਟਨਾ ਦੌਰਾਨ ਕਾਰ ਵਿਚ ਉਨ੍ਹਾਂ ਦਾ ਪੁੱਤਰ ਮੌਜੂਦ ਨਹੀਂ ਸੀ। ਉਥੇ ਹੀ ਕਾਰ 'ਤੇ ਹਮਲੇ ਵਿਚ ਚਾਲਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਸੀ ਅਤੇ ਇਸੇ ਕ੍ਰਮ ਵਿਚ ਕਾਰ ਬੇਕਾਬੂ ਹੋ ਕੇ ਉਥੇ ਮੌਜੂਦ ਕੁੱਲ ਲੋਕਾਂ ਨੂੰ ਟੱਕਰ ਮਾਰ ਕੇ ਲੰਘ ਗਈ। ਅੱਗੇ ਉਨ੍ਹਾਂ ਨੇ ਇਸ ਘਟਨਾ ਵਿਚ ਮਾਰੇ ਗਏ ਲੋਕਾਂ ਅਤੇ ਜ਼ਖਮੀਆਂ ਪ੍ਰਤੀ ਹਮਦਰਦੀ ਜਤਾਉਂਦੇ ਹੋਏ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਇਸ ਘਟਨਾ ਵਿਚ ਆਪਣੀ ਜਾਨ ਗਵਾਈ ਹੈ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਅਸੀਂ ਖੜ੍ਹੇ ਹਾਂ। ਨਾਲ ਹੀ ਉਨ੍ਹਾਂ ਨੇ ਉਕਤ ਘਟਨਾ ਦੀ ਨਿਰਪੱਖ ਜਾਂਚ ਕਰਵਾਉਣ ਦੀ ਵੀ ਗੱਲ ਕਹੀ।

  • लखीमपुर खीरी में किसानों को गाड़ियों से जानबूझकर कुचलने का यह वीडियो किसी की भी आत्मा को झखझोर देगा।

    पुलिस इस वीडियो का संज्ञान लेकर इन गाड़ियों के मालिकों, इनमें बैठे लोगों, और इस प्रकरण में संलिप्त अन्य व्यक्तियों को चिन्हित कर तत्काल गिरफ्तार करे।

    #LakhimpurKheri@dgpup pic.twitter.com/YmDZhUZ9xq

    — Varun Gandhi (@varungandhi80) October 5, 2021 " class="align-text-top noRightClick twitterSection" data=" ">

ਪਹਿਲਾਂ ਵੀ ਮੀਡੀਆ ਸਾਹਮਣੇ ਆਖ਼ ਚੁੱਕੇ ਹਨ ਖੁਦ ਨੂੰ ਤੇ ਪੁੱਤਰ ਨੂੰ ਬੇਕਸੂਰ

ਇਧਰ ਇਕ ਦਿਨ ਪਹਿਲਾਂ ਹੀ ਮੰਗਲਵਾਰ ਨੂੰ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਇਆ ਸੀ, ਜਿਸ ਵਿਚ ਸਾਫ ਦੇਖਿਆ ਜਾ ਰਿਹਾ ਸੀ ਕਿ ਕਾਰ ਤੇਜ਼ੀ ਨਾਲ ਕਿਸਾਨਾਂ ਵੱਲ ਵੱਧੀ ਅਤੇ ਉਨ੍ਹਾਂ ਨੂੰ ਦਰੜਦੀ ਹੋਈ ਨਿਕਲ ਗਈ। ਹਾਲਾਂਕਿ, ਕਈ ਲੋਕਾਂ ਨੇ ਦਾਅਵਾ ਕੀਤਾ ਕਿ ਘਟਨਾ ਦੌਰਾਨ ਕਾਰ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਉਰਫ ਟੇਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਵੀ ਮੌਜੂਦ ਸਨ।

ਪਰ ਕੇਂਦਰੀ ਮੰਤਰੀ ਪਹਿਲੇ ਦਿਨ ਤੋਂ ਹੀ ਆਪਣੇ ਪੁੱਤਰ ਦੇ ਬਚਾਅ ਵਿਚ ਲਗਾਤਾਰ ਮੀਡੀਆ ਦੇ ਸਾਹਮਣੇ ਆਉਂਦੇ ਰਹੇ ਅਤੇ ਲਗਾਏ ਜਾ ਰਹੇ ਸਾਰੇ ਦੋਸ਼ਾਂ ਨੂੰ ਖਾਰਿਜ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਘਟਨਾ ਦੌਰਾਨ ਉਨ੍ਹਾਂ ਦਾ ਪੁੱਤਰ ਉਥੇ ਮੌਜੂਦ ਹੀ ਨਹੀਂ ਸੀ ਸਗੋਂ ਉਹ ਤਾਂ ਪ੍ਰੋਗਰਾਮ ਦੀਆਂ ਤਿਆਰੀਆਂ ਵਿਚ ਸਰਗਰਮ ਸੀ। ਜਿਸ ਦੀ ਫੁਟੇਜ ਵੀ ਮੌਜੂਦ ਹੈ। ਇੰਨਾ ਹੀ ਨਹੀਂ ਹੁਣ ਉਨ੍ਹਾਂ ਨੇ ਖੁਦ ਤੋਂ ਹੀ ਉਕਤ ਮਾਮਲੇ ਦੀ ਜਾਂਚ ਕਰਵਾਉਣ ਦੀ ਗੱਲ ਵੀ ਆਖੀ ਹੈ।

ਖੈਰ, ਪੀਲੀਭੀਤ ਤੋਂ ਭਾਜਪਾ ਸੰਸਦ ਮੈਂਬਰ ਵਰੁਣ ਗਾਂਧੀ ਵੀ ਆਪਣੇ ਟਵੀਟ ਨੂੰ ਲੈ ਕੇ ਚਰਚਾ ਵਿਚ ਹਨ। ਵਰੁਣ ਗਾਂਧੀ ਦਾ ਕਿਸਾਨ ਪ੍ਰੇਮ ਅਤੇ ਲਖੀਮਪੁਰ ਖੀਰੀ ਦੀ ਘਟਨਾ ਨੂੰ ਲੈ ਕੇ ਕੀਤਾ ਗਿਆ ਟਵੀਟ ਪਾਰਟੀ ਦੇ ਲੋਕਾਂ ਨੂੰ ਕਾਫੀ ਹੈਰਾਨ ਕਰ ਰਿਹਾ ਹੈ। ਦੂਜੇ ਪਾਸੇ ਸੰਘ ਅਤੇ ਭਾਜਪਾ ਦੇ ਨੇਤਾ ਭਾਵੇਂ ਹੀ ਯੂ.ਪੀ. ਦੀ ਸਰਕਾਰ ਅਤੇ ਪਾਰਟੀ ਦਾ ਬਚਾਅ ਕਰਦੇ ਦਿਖਾਈ ਦੇ ਰਹੇ ਹੋਣ, ਪਰ ਪਾਰਟੀ ਦੇ ਅੰਦਰ ਇਸ ਘਟਨਾ ਨੂੰ ਲੈ ਕੇ ਉਨ੍ਹਾਂ ਦਾ ਵਿਰੋਧ ਵੱਧ ਰਿਹਾ ਹੈ। ਅਜਿਹੇ ਵਿਚ ਇਸ ਦੇ ਪੂਰੇ ਕਿਆਸ ਹਨ ਕਿ ਛੇਤੀ ਹੀ ਆਸ਼ੀਸ਼ ਮਿਸ਼ਰਾ ਦੀ ਗ੍ਰਿਫਤਾਰੀ ਹੋ ਸਕਦੀ ਹੈ ਅਤੇ ਪਿਤਾ ਅਜੇ ਮਿਸ਼ਰਾ ਉਰਫ ਟੇਨੀ ਨੂੰ ਗ੍ਰਹਿ ਰਾਜ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ- ਲਖੀਮਪੁਰ ਮਾਮਲਾ: ਭਾਜਪਾ ’ਤੇ ਭੜਕੇ ਰਾਹੁਲ ਕਿਹਾ-ਦੇਸ਼ ‘ਚ ਲੋਕਤੰਤਰ ਨਹੀਂ, ਤਾਨਾਸ਼ਾਹੀ

ETV Bharat Logo

Copyright © 2024 Ushodaya Enterprises Pvt. Ltd., All Rights Reserved.