ETV Bharat / bharat

Emergency Landing : ਏਅਰ ਇੰਡੀਆ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਨੇ ਸੁਕਾਏ ਯਾਤਰੀਆਂ ਦੇ ਸਾਹ, ਪੜ੍ਹੋ ਕੀ ਸੀ ਵਜ੍ਹਾ

author img

By

Published : Feb 22, 2023, 3:26 PM IST

ਨੇਵਾਰਕ ਤੋਂ ਦਿੱਲੀ ਆ ਰਹੇ ਏਅਰ ਇੰਡੀਆ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ ਹੈ। ਇਸ ਫਲਾਈਟ 'ਚ ਕਰੀਬ 300 ਯਾਤਰੀ ਸਵਾਰ ਸਨ। ਲੈਂਡਿੰਗ ਦੌਰਾਨ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ।

AIR INDIA NEWARK US FLIGHT AN EMERGENCY LANDED IN STOCKHOLM SWEDEN
Emergency Landing : ਨੇਵਾਰਕ ਤੋਂ ਦਿੱਲੀ ਆ ਰਹੇ ਏਅਰ ਇੰਡੀਆ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ, ਪੜ੍ਹੋ ਯਾਤਰੀ ਕਿਉਂ ਹੋਏ ਖੱਜਲ

ਨਵੀਂ ਦਿੱਲੀ: ਨੇਵਾਰਕ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ ਦੇ ਇੱਕ ਇੰਜਣ ਵਿੱਚੋਂ ਤੇਲ ਲੀਕ ਹੋਣ ਕਾਰਣ ਸਟਾਕਹੋਮ ਵਿੱਚ ਉਤਾਰਿਆ ਗਿਆ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਦੇ ਇੱਕ ਸੀਨੀਅਰ ਅਧਿਕਾਰੀ ਦੇ ਦੱਸੇ ਮੁਤਾਬਿਕ ਬੋਇੰਗ 777-300 ਈਆਰ ਜਹਾਜ਼ ਦੇ ਇੱਕ ਇੰਜਣ ਨੇ ਤੇਲ ਲੀਕ ਕਰਨਾ ਸ਼ੁਰੂ ਕਰ ਦਿੱਤਾ ਸੀ। ਅਧਿਕਾਰੀ ਨੇ ਦੱਸਿਆ ਕਿ ਤੇਲ ਲੀਕ ਹੋਣ ਤੋਂ ਬਾਅਦ ਇੰਜਣ ਨੂੰ ਬੰਦ ਕਰ ਦਿੱਤਾ ਗਿਆ ਸੀ। ਬਾਅਦ ਵਿੱਚ ਜਹਾਜ਼ ਨੂੰ ਸੁਰੱਖਿਅਤ ਢੰਗ ਨਾਲ ਸਟਾਕਹੋਮ ਵਿੱਚ ਉਤਾਰਿਆ ਗਿਆ।

  • Air India Newark (US)-Delhi flight (AI106) with nearly 300 passengers made an emergency landing at Sweden's Stockholm airport after it developed a technical snag. All passengers safe. A large no.of fire engines were deployed at the airport as the flight made an emergency landing pic.twitter.com/Rdwfg9VOgx

    — ANI (@ANI) February 22, 2023 " class="align-text-top noRightClick twitterSection" data=" ">

ਇੰਜਣ 'ਚੋਂ ਲੀਕ ਹੋਇਆ ਤੇਲ : ਅਧਿਕਾਰੀ ਨੇ ਦੱਸਿਆ ਕਿ ਲੈਂਡਿੰਗ ਤੋਂ ਬਾਅਦ ਕੀਤੀ ਜਾਂਚ ਦੌਰਾਨ ਇੰਜਣ ਨੰਬਰ ਦੋ 'ਚੋਂ ਤੇਲ ਨਿਕਲਦਾ ਦੇਖਿਆ ਗਿਆ। ਉਨ੍ਹਾਂ ਕਿਹਾ ਕਿ ਜਾਂਚ ਚੱਲ ਰਹੀ ਹੈ। ਏਅਰ ਇੰਡੀਆ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਮਰੀਕਾ ਦੇ ਨੇਵਾਰਕ ਤੋਂ ਉਡਾਣ ਭਰਨ ਵਾਲੇ ਜਹਾਜ਼ ਨੂੰ ਤਕਨੀਕੀ ਖਰਾਬੀ ਕਾਰਨ ਸਵੀਡਨ ਦੇ ਸਟਾਕਹੋਮ 'ਚ ਉਤਰਨਾ ਪਿਆ। ਜਾਣਕਾਰੀ ਮੁਤਾਬਕ ਜਹਾਜ਼ 'ਚ ਕਰੀਬ 300 ਯਾਤਰੀ ਸਫਰ ਕਰ ਰਹੇ ਸਨ। ਐਮਰਜੈਂਸੀ ਦੌਰਾਨ ਸਾਰੇ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ: UP Budget 2023 : ਯੋਗੀ ਸਰਕਾਰ ਦੇ ਵਿੱਤ ਮੰਤਰੀ ਪੇਸ਼ ਕਰ ਰਹੇ ਵਿੱਤੀ ਸਾਲ 2023-24 ਦਾ ਬਜਟ

ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਨਿਊਯਾਰਕ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਨੂੰ ਮੈਡੀਕਲ ਐਮਰਜੈਂਸੀ ਕਾਰਨ ਲੰਡਨ 'ਚ ਲੈਂਡ ਕਰਨਾ ਪਿਆ। ਸਥਿਤੀ ਨਾਲ ਨਜਿੱਠਣ ਲਈ ਹਵਾਈ ਅੱਡੇ 'ਤੇ ਫਾਇਰ ਬ੍ਰਿਗੇਡ ਨੂੰ ਤਾਇਨਾਤ ਕੀਤਾ ਗਿਆ ਸੀ। ਇਸ ਦੇ ਨਾਲ ਹੀ ਡੀਜੀਸੀਏ ਨੇ ਇਸ ਮਾਮਲੇ 'ਤੇ ਬਿਆਨ ਦਿੱਤਾ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕਿਹਾ ਕਿ ਜਹਾਜ਼ ਤੋਂ ਤੇਲ ਲੀਕ ਹੋਣ ਕਾਰਨ ਇਹ ਫੈਸਲਾ ਲੈਣਾ ਪਿਆ। ਇਸ ਤੋਂ ਪਹਿਲਾਂ ਵੀ ਕਈ ਜਹਾਜ਼ਾਂ ਦੇ ਐਮਰਜੈਂਸੀ ਲੈਂਡਿੰਗ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ।

ਪਿਛਲੇ ਮਹੀਨੇ ਵੀ ਹੋਈ ਸੀ ਐਮਰਜੈਂਸੀ ਲੈਂਡਿੰਗ: ਇਹ ਦੂਜਾ ਮੌਕਾ ਹੈ ਜਦੋਂ ਏਅਰ ਇੰਡੀਆ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਹੋਈ ਹੈ। 4 ਜਨਵਰੀ 2023 ਨੂੰ ਵੀ ਦਿੱਲੀ ਹਵਾਈ ਅੱਡੇ ਤੋਂ ਪੈਰਿਸ ਲਈ ਉਡਾਣ ਭਰਨ ਵਾਲੇ ਜਹਾਜ਼ ਦੀ ਲੈਂਡਿੰਗ ਕੀਤੀ ਗਈ ਸੀ। ਇਸ ਜਹਾਜ਼ ਵਿੱਚ 218 ਲੋਕ ਸਨ ਅਤੇ ਏਅਰ ਇੰਡੀਆ ਦੀ AI 143 ਫਲਾਈਟ ਦੀ ਐਮਰਜੈਂਸੀ ਲੈਂਡਿੰਗ ਹੋਈ ਸੀ। ਇਹ ਵੀ ਯਾਦ ਰਹੇ ਕਿ ਦਿੱਲੀ ਦੇ ਏਮਜ਼ ਹਸਪਤਾਲ, ਫਾਇਰ ਵਿਭਾਗ ਅਤੇ ਸਾਰੀਆਂ ਸੁਰੱਖਿਆ ਏਜੰਸੀਆਂ ਨੂੰ ਵੀ ਚੌਕੰਨੇ ਕੀਤਾ ਗਿਆ ਸੀ। ਪੈਰਿਸ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਦੇ ਏਅਰ ਵਿੰਗ 'ਚ ਕੋਈ ਗੜਬੜ ਹੋਣ ਕਾਰਨ ਇਹ ਕਰਨਾ ਪਿਆ ਸੀ।

ਪੀਟੀਆਈ-ਭਾਸ਼ਾ

ETV Bharat Logo

Copyright © 2024 Ushodaya Enterprises Pvt. Ltd., All Rights Reserved.