ਲਖਨਊ: ਰਾਜਧਾਨੀ ਲਖਨਊ ਦੇ ਚੌਧਰੀ ਚਰਨ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਬੁੱਧਵਾਰ ਰਾਤ 8:20 ਵਜੇ ਲਖਨਊ ਤੋਂ ਦਿੱਲੀ ਜਾ ਰਹੇ ਏਅਰ ਏਸ਼ੀਆ ਜਹਾਜ਼ ਦਾ ਹਾਈਡ੍ਰੌਲਿਕ ਪਾਈਪ ਅਚਾਨਕ ਪਾਟ ਗਿਆ ਤੇ ਹਾਈਡ੍ਰੌਲਿਕ ਤੇਲ ਰਨਵੇ 'ਤੇ ਡਿੱਗਿਆ। ਜਲਦੀ ਹੀ ਸਾਰੇ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰ ਲਿਆ ਗਿਆ। ਜਹਾਜ਼ 'ਚ ਅਚਾਨਕ ਖਰਾਬੀ ਆਉਣ ਕਾਰਨ ਯਾਤਰੀਆਂ 'ਚ ਦਹਿਸ਼ਤ ਫੈਲ ਗਈ।
ਪਾਈਪ ਪਾਟ ਤੋਂ ਜਾਣ ਤੋਂ ਬਾਅਦ ਫਲਾਈਟ ਕੀਤੀ ਰੱਦ: ਪਾਈਪ ਪਾਟ ਤੋਂ ਬਾਅਦ ਏਅਰ ਏਸ਼ੀਆ ਦੀ ਫਲਾਈਟ ਰੱਦ ਕਰ ਦਿੱਤੀ ਗਈ। ਏਅਰਲਾਈਨ ਦੇ ਤਕਨੀਸ਼ੀਅਨ ਨੇ ਜਹਾਜ਼ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ। ਏਅਰ ਏਸ਼ੀਆ ਜਹਾਜ਼ ਦਾ ਹਾਈਡ੍ਰੌਲਿਕ ਪਾਈਪ ਪਾਟ ਜਾਣ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰ ਲਿਆ ਗਿਆ। ਦੱਸ ਦਈਏ ਕਿ ਰਾਜਧਾਨੀ ਲਖਨਊ ਦੇ ਚੌਧਰੀ ਚਰਨ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦਿੱਲੀ ਜਾ ਰਹੀ ਏਅਰ ਏਸ਼ੀਆ ਦੀ ਫਲਾਈਟ ਆਈ 5330 ਨੂੰ ਜਹਾਜ਼ ਦੀ ਹਾਈਡ੍ਰੌਲਿਕ ਪਾਈਪ ਦੇ ਕਥਿਤ ਤੌਰ 'ਤੇ ਫਟਣ ਅਤੇ ਟਾਰਮੈਕ 'ਤੇ ਹਾਈਡ੍ਰੌਲਿਕ ਤੇਲ ਦੇ ਛਿੜਕਾਅ ਕਾਰਨ ਆਖਰੀ ਪੜਾਅ 'ਤੇ ਰੱਦ ਕਰ ਦਿੱਤਾ ਗਿਆ।
ਯਾਤਰੀ ਹੋਏ ਪਰੇਸ਼ਾਨ: ਏਅਰ ਏਸ਼ੀਆ ਕੰਪਨੀ ਨੇ ਯਾਤਰੀਆਂ ਦੇ ਸਾਹਮਣੇ ਦੋ ਵਿਕਲਪ ਰੱਖੇ ਸਨ, ਜਾਂ ਤਾਂ ਉਨ੍ਹਾਂ ਦੇ ਪੈਸੇ ਵਾਪਸ ਕਰਵਾਓ ਜਾਂ ਸਵੇਰ ਦੀ ਦਿੱਲੀ ਲਈ ਫਲਾਈਟ ਵਿੱਚ ਆਪਣੀਆਂ ਸੀਟਾਂ ਬੁੱਕ ਕਰੋ। ਏਅਰਲਾਈਨ ਅਧਿਕਾਰੀਆਂ ਨੇ ਯਾਤਰੀਆਂ ਨੂੰ ਰਿਫੰਡ ਲੈਣ ਅਤੇ ਅਗਲੀ ਸਵੇਰ ਦਿੱਲੀ ਲਈ ਅਗਲੀ ਉਡਾਣ 'ਤੇ ਟਿਕਟਾਂ ਬੁੱਕ ਕਰਨ ਦਾ ਵਿਕਲਪ ਦਿੱਤਾ। ਇਸ ਦੌਰਾਨ ਦਿੱਲੀ ਜਾਣ ਵਾਲੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
- World Brain Tumor Day: ਇਸ ਬਿਮਾਰੀ ਨੂੰ ਨਾ ਕਰੋ ਨਜ਼ਰਅੰਦਾਜ਼, ਇਹ ਲੱਛਣ ਨਜ਼ਰ ਆਉਂਦੇ ਹੀ ਤਰੁੰਤ ਲਓ ਡਾਕਟਰ ਦੀ ਸਲਾਹ
- ਨਵਜੋਤ ਸਿੱਧੂ ਨੂੰ CM ਮਾਨ ਦੀ ਤਿੱਖੀ Reply...ਕਿਹਾ-ਆਜੋ ਜੇ ਇਸੇ ਪਿੱਚ 'ਤੇ ਖੇਡਣਾ, ਮੈਂ ਤਾਂ ਇਸੇ ਤਰ੍ਹਾਂ ਜਵਾਬ ਦਊਂ ਪੜ੍ਹੋ, ਸਿੱਧੂ ਕਹੀ ਚੁੱਭਵੀਂ ਗੱਲ...
- ਪੰਜਾਬ ਦੇ ਪਾਣੀਆਂ 'ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਵੱਡਾ ਬਿਆਨ, ਕਿਹਾ- ਪੰਜਾਬ ਕੋਲ ਖੁਦ ਲਈ ਪਾਣੀ ਨਹੀਂ
ਇਸ ਤੋਂ ਪਹਿਲਾਂ ਵੀ ਵਾਪਰਿਆ ਸੀ ਹਾਦਸਾ: ਜਨਵਰੀ ਵਿੱਚ ਲਖਨਊ ਤੋਂ ਕੋਲਕਾਤਾ ਜਾ ਰਹੀ ਏਸ਼ੀਆ ਦੀ ਇੱਕ ਉਡਾਣ ਨੂੰ ਲਖਨਊ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ ਕਿਉਂਕਿ ਹਵਾਈ ਅੱਡੇ ਤੋਂ ਉਡਾਣ ਭਰਦੇ ਹੀ ਇੱਕ ਪੰਛੀ ਫਲਾਈਟ ਨਾਲ ਟਕਰਾ ਗਿਆ ਸੀ। ਸਾਵਧਾਨੀ ਦੇ ਤੌਰ 'ਤੇ ਫਲਾਈਟ ਨੂੰ ਲਖਨਊ ਏਅਰਪੋਰਟ 'ਤੇ ਉਤਾਰਿਆ ਗਿਆ। ਇਸ ਫਲਾਈਟ 'ਚ ਚਾਲਕ ਦਲ ਦੇ ਮੈਂਬਰਾਂ ਸਮੇਤ 180 ਯਾਤਰੀ ਸਵਾਰ ਸਨ। ਹਵਾਈ ਅੱਡੇ ਦੇ ਆਲੇ-ਦੁਆਲੇ ਪਾਣੀ ਭਰਨ ਅਤੇ ਮੀਟ ਮੱਛੀ ਦੀਆਂ ਦੁਕਾਨਾਂ 'ਤੇ ਪਾਬੰਦੀ ਦੇ ਬਾਵਜੂਦ ਏਅਰਪੋਰਟ ਦੇ ਰਨਵੇਅ ਦੇ ਸਾਹਮਣੇ ਉਦਯੋਗਿਕ ਖੇਤਰ ਤੋਂ ਨਿਕਲਣ ਵਾਲੇ ਗੰਦੇ ਪਾਣੀ ਨਾਲ ਭਰਿਆ ਪਿਆ ਹੈ। ਇਸ ਕਾਰਨ ਇੱਥੇ ਵੱਡੀ ਗਿਣਤੀ ਵਿੱਚ ਪੰਛੀ ਘੁੰਮਦੇ ਰਹਿੰਦੇ ਹਨ। ਇਸ ਦੇ ਨਾਲ ਹੀ ਏਅਰਪੋਰਟ ਦੇ ਨੇੜੇ ਬਾਜ਼ਾਰ ਵਿੱਚ ਮੀਟ ਅਤੇ ਮੱਛੀ ਦੀਆਂ ਦੁਕਾਨਾਂ ਖੁੱਲ੍ਹੇਆਮ ਲੱਗੀਆਂ ਹੋਈਆਂ ਹਨ। ਇਸ ਕਾਰਨ ਲਖਨਊ ਹਵਾਈ ਅੱਡੇ 'ਤੇ ਜਹਾਜ਼ ਨਾਲ ਪੰਛੀ ਟਕਰਾਉਣ ਦੀ ਸੰਭਾਵਨਾ ਹੈ।