ETV Bharat / bharat

Anju Came Back in India: ਪਤੀ ਅਤੇ ਬੱਚਿਆਂ ਨੂੰ ਛੱਡ ਪ੍ਰੇਮੀ ਨਾਲ ਪਾਕਿਸਤਾਨ ਗਈ ਅੰਜੂ ਮੁੜ ਪਰਤੀ ਭਾਰਤ, ਦੇਖੋ ਇੱਥੇ ਪਹੁੰਚ ਕੇ ਕੀ ਕਿਹਾ?

author img

By ETV Bharat Punjabi Team

Published : Nov 29, 2023, 6:00 PM IST

Updated : Nov 29, 2023, 9:38 PM IST

After returning to India from Pakistan, Anju reached Amritsar airport
Anju Came Back in India: ਪਤੀ ਅਤੇ ਬੱਚਿਆਂ ਨੂੰ ਛੱਡ ਪ੍ਰੇਮੀ ਨਾਲ ਪਾਕਿਸਤਾਨ ਗਈ ਅੰਜੂ ਮੁੜ ਪਰਤੀ ਭਾਰਤ

ਪਤੀ ਅਤੇ ਬੱਚਿਆਂ ਨੂੰ ਛੱਡ ਆਪਣੇ ਪ੍ਰੇਮੀ ਨਾਲ ਪਾਕਿਸਤਾਨ ਗਈ ਅੰਜੂ ਦੀ ਹੁਣ ਮੁੜ ਵਤਨ ਵਾਪਸੀ ਹੋ ਚੁੱਕੀ ਹੈ। ਜਾਣਕਾਰੀ ਮੁਤਾਬਿਕ ਅੰਮ੍ਰਿਤਸਰ ਵਿਖੇ ਵਾਹਗਾ ਬਾਰਡਰ ਰਾਹੀਂ ਪਹੁੰਚਣ ਤੋਂ ਬਾਅਦ ਉਹ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਰਵਾਨਾ ਹੋਈ ਜਿੱਥੋਂ ਰਾਤ ਕਰੀਬ 10.30 ਵਜੇ ਉਹ ਦਿੱਲੀ ਲਈ ਫਲਾਈਟ ਫੜੇਗੀ।

ਅੰਜੂ ਨੇ ਕੀਤੀ ਪਾਕਿਸਤਾਨ ਦੀ ਸ਼ਲਾਘਾ

ਅੰਮ੍ਰਿਤਸਰ: ਪਾਕਿਸਤਾਨੀ ਸ਼ਖ਼ਸ ਨਸਰੁੱਲਾ (Pakistani man Nasrullah) ਨਾਲ ਪ੍ਰੇਮ ਦੀ ਕਹਾਣੀ ਨੂੰ ਨੇਪਰੇ ਚਾੜ੍ਹਨ ਲਈ ਪਾਕਿਸਤਾਨ ਵਿੱਚ ਪਤੀ ਅਤੇ ਬੱਚਿਆਂ ਨੂੰ ਛੱਡ ਪਹੁੰਚੀ ਅੰਜੂ ਨਾਮ ਦੀ ਮਹਿਲਾ ਅੱਜ ਪਾਕਿਸਤਾਨ ਤੋਂ ਮੁੜ ਭਾਰਤ ਪਹੁੰਚੀ। ਉਸ ਦੀ ਵਾਪਸੀ ਵਾਹਗਾ ਬਾਰਡਰ ਰਾਹੀਂ ਹੋਈ ਅਤੇ ਇਸ ਤੋਂ ਮਗਰੋਂ ਉਹ ਅੰਮ੍ਰਿਤਸਰ ਦੇ ਹਵਾਈ ਅੱਡੇ ਲਈ ਰਵਾਨਾ ਹੋਈ, ਜਿਸ ਤੋਂ ਬਾਅਦ ਉਹ ਦਿੱਲੀ ਲਈ ਰਾਤ 10.30 ਵਜੇ ਦੀ ਫਲਾਈਟ ਵਿੱਚ ਰਵਾਨਾ ਹੋਵੇਗੀ। ਅੰਜੂ ਰਾਜਸਥਾਨ ਦੇ ਭਿਵੜੀ ਇਲਾਕੇ ਦੀ ਰਹਿਣ ਵਾਲੀ ਹੈ। ਉਹ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੀ ਸੀ।

ਪਾਕਿ ਵਾਸੀਆਂ ਦਾ ਧੰਨਵਾਦ ਕੀਤਾ: ਅੰਜੂ ਨੇ ਪਾਕਿਸਤਾਨ ਦੇ ਲੋਕਾਂ ਦੀ ਮਹਿਮਾਨ ਨਿਵਾਜ਼ੀ ਲਈ ਧੰਨਵਾਦ ਕੀਤਾ ਹੈ। ਉਸ ਨੇ ਕਿਹਾ ਕਿ ਪਾਕਿਸਤਾਨ ਦੇ ਲੋਕਾਂ ਨੇ ਮੈਨੂੰ ਕਿਸੇ ਚੀਜ਼ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ, ਮੈਨੂੰ ਇੱਥੇ ਆ ਕੇ ਘਰ ਵਰਗਾ ਪਿਆਰ ਮਿਲਿਆ, ਪਾਕਿਸਤਾਨ ਦੇ ਲੋਕ ਬਹੁਤ ਚੰਗੇ ਹਨ। ਦੱਸ ਦਈਏ ਅੰਜੂ ਵਿਆਹੀ ਹੋਈ ਸੀ ਅਤੇ ਪਾਕਿਸਤਾਨੀ ਲੜਕੇ ਨਸਰੁੱਲਾ ਨਾਲ ਪਿਆਰ ਹੋਣ ਮਗਰੋਂ ਉਹ 24 ਜੁਲਾਈ ਨੂੰ ਪਾਕਿਸਤਾਨ (Anju went to Pakistan on July 24) ਚਲੀ ਗਈ ਸੀ। ਪਾਕਿਸਤਾਨੀ ਨੌਜਵਾਨ ਨਸਰੁੱਲਾ ਨਾਲ ਫੇਸਬੁੱਕ 'ਤੇ ਹੋਈ ਦੋਸਤੀ ਪਿਆਰ 'ਚ ਬਦਲ ਗਈ ਸੀ। ਔਰਤ ਮੱਧ ਪ੍ਰਦੇਸ਼ ਦੇ ਗੁਨਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ ਅਤੇ ਉਸ ਦਾ ਪਤੀ ਅਰਵਿੰਦ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਇਸ ਤੋਂ ਬਾਅਦ 25 ਜੁਲਾਈ ਨੂੰ ਅੰਜੂ ਨੇ ਨਸਰੁੱਲਾ ਨਾਲ ਵਿਆਹ ਕਰਵਾ ਲਿਆ, ਜਿਸ ਦਾ ਵੀਡੀਓ ਵੀ ਵਾਇਰਲ ਹੋ ਗਿਆ। ਵਿਆਹ ਦੇ ਵੀਡੀਓ ਦੀ ਵੀ ਹੁਣ ਵਾਹਗਾ ਬਾਰਡਰ 'ਤੇ ਭਾਰਤੀ ਏਜੰਸੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਸੁਰਖੀਆਂ 'ਚ ਰਿਹਾ ਮਾਮਲਾ: ਦੱਸ ਦਈਏ ਇਸ ਤੋਂ ਪਹਿਲਾਂ ਸੀਮਾ ਹੈਦਰ ਪਾਕਿਸਤਾਨ ਤੋਂ ਆਪਣੇ ਤਿੰਨ ਬੱਚਿਆਂ ਨਾਲ ਗ੍ਰੇਟਰ ਨੋਇਡਾ ਪ੍ਰੇਮੀ ਸਚਿਨ ਕੋਲ ਪਹੁੰਚੀ ਸੀ ਅਤੇ ਇਹ ਮਾਮਲਾ ਸੁਰਖੀਆਂ ਬਣਿਆ ਹੀ ਹੋਇਆ ਸੀ ਕਿ ਇਸ ਤੋਂ ਤੁਰੰਤ ਬਾਅਦ ਅਲਵਰ ਜ਼ਿਲ੍ਹੇ ਦੇ ਭਿਵੜੀ ਦੀ ਅੰਜੂ ਆਪਣੇ ਦੋ ਬੱਚਿਆਂ ਅਤੇ ਪਤੀ ਨੂੰ ਛੱਡ ਕੇ ਆਪਣੇ ਪ੍ਰੇਮੀ ਨਸਰੁੱਲਾ ਨਾਲ ਪਾਕਿਸਤਾਨ ਪਹੁੰਚ ਗਈ ਸੀ। ਇਹ ਮਾਮਲਾ ਅੰਤਰਰਾਸ਼ਟਰੀ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣਿਆ ਸੀ। ਭਾਰਤ ਦੀਆਂ ਸੁਰੱਖਿਆ ਏਜੰਸੀਆਂ (Security agencies of India) ਅਤੇ ਪੁਲਿਸ ਨੇ ਅੰਜੂ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਵੀ ਲਗਾਤਰ ਕੀਤੀ ਸੀ। ਦੂਜੇ ਪਾਸੇ ਪਾਕਿਸਤਾਨ ਪੁਲਿਸ ਅਤੇ ਖੁਫੀਆ ਏਜੰਸੀਆਂ ਨੇ ਵੀ ਅੰਜੂ ਤੋਂ ਪੁੱਛਗਿੱਛ ਕੀਤੀ ਸੀ।

ਭਾਰਤੀ ਏਜੰਸੀਆਂ ਅਤੇ ਪੁਲਿਸ ਕਰ ਸਕਦੀ ਹੈ ਜਾਂਚ: ਦੱਸ ਦਈਏ ਅੰਜੂ ਪਾਕਿਸਤਾਨ ਵਿੱਚ ਕਾਫੀ ਸਮਾਂ ਬਿਤਾਉਣ ਮਗਰੋਂ ਵਾਪਿਸ ਪਰਤੀ ਹੈ। ਇਸ ਦੌਰਾਨ ਸੁਰੱਖਿਆ ਨਾਲ ਕੋਈ ਸਮਝੌਤਾ ਨਾ ਕਰਦਿਆਂ ਭਾਰਤੀ ਖੂਫੀਆਂ ਏਜੰਸੀਆਂ ਅਤੇ ਪੁਲਿਸ ਅੰਜੂ ਕੋਲੋਂ ਪੁੱਛਗਿੱਛ ਕਰ ਸਕਦੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਿਕ ਅੰਮ੍ਰਿਤਸਰ ਤੋਂ ਫਲਾਈਟ ਰਾਹੀਂ ਦਿੱਲੀ ਪਹੁੰਚਦੇ ਹੀ ਉਸ ਕੋਲੋਂ ਪੁੱਛਗਿੱਛ ਹੋ ਸਕਦੀ ਹੈ। (Anju reached Amritsar airport)

Last Updated :Nov 29, 2023, 9:38 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.