ETV Bharat / bharat

Commercial LPG Prices Cut: ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਕਟੌਤੀ ਤੋਂ ਬਾਅਦ ਵਪਾਰਕ ਐਲਪੀਜੀ ਸਿਲੰਡਰ ਵੀ ਹੋਏ ਸਸਤੇ

author img

By ETV Bharat Punjabi Team

Published : Sep 1, 2023, 11:23 AM IST

ਮਹੀਨੇ ਦੇ ਪਹਿਲੇ ਦਿਨ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ ਵੱਡੀ ਰਾਹਤ ਮਿਲੀ ਹੈ। ਦਿੱਲੀ ਤੋਂ ਚੇਨੱਈ ਤੱਕ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 150 ਰੁਪਏ ਤੋਂ ਜ਼ਿਆਦਾ ਘੱਟ ਗਈ ਹੈ। ਜਦੋਂ ਕਿ 30 ਅਗਸਤ ਨੂੰ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ 200 ਰੁਪਏ ਦੀ ਕਟੌਤੀ ਕੀਤੀ ਗਈ ਸੀ। (Commercial LPG Prices Cut)

After cut in domestic LPG prices, commercial LPG cylinders also become cheaper
Commercial LPG Prices Cut: ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਕਟੌਤੀ ਤੋਂ ਬਾਅਦ ਵਪਾਰਕ ਐਲਪੀਜੀ ਸਿਲੰਡਰ ਵੀ ਹੋਏ ਸਸਤੇ

ਨਵੀਂ ਦਿੱਲੀ: ਮਹੀਨੇ ਦੇ ਪਹਿਲੇ ਦਿਨ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਗਈ ਹੈ। ਇਸ ਕਾਰਨ ਛੋਟੇ ਰੈਸਟੋਰੈਂਟ ਅਤੇ ਢਾਬੇ ਚਲਾਉਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਦਰਅਸਲ ਰੱਖੜੀ ਮੌਕੇ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ਘਟਾਉਣ ਤੋਂ ਬਾਅਦ ਹੁਣ ਸਰਕਾਰ ਨੇ ਵਪਾਰਕ ਗੈਸ ਸਿਲੰਡਰ 'ਤੇ ਵੱਡੀ ਰਾਹਤ ਦਿੱਤੀ ਹੈ। ਇਸ ਹੀ ਤਹਿਤ ਹੁਣ ਦਿੱਲੀ 'ਚ ਅੱਜ ਤੋਂ 19 ਕਿਲੋ ਦਾ ਸਿਲੰਡਰ 157.50 ਰੁਪਏ ਸਸਤਾ ਹੋ ਜਾਵੇਗਾ।

ਨਵੀਆਂ ਕੀਮਤਾਂ ਨੇ ਦਿੱਤੀ ਰਾਹਤ : ਦੱਸਣਯੋਗ ਹੈ ਕਿ 30 ਅਗਸਤ ਨੂੰ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ 200 ਰੁਪਏ ਦੀ ਕਟੌਤੀ ਕੀਤੀ ਗਈ ਸੀ। ਹੁਣ ਕਮਰਸ਼ੀਅਲ ਗੈਸ ਸਿਲੰਡਰ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਵੀ ਵੱਡੀ ਰਾਹਤ ਮਿਲੀ ਹੈ। ਆਈਓਸੀਐਲ ਦੀ ਵੈੱਬਸਾਈਟ ਮੁਤਾਬਕ ਵਪਾਰਕ ਗੈਸ ਸਿਲੰਡਰ ਦੀ ਕੀਮਤ ਲਗਾਤਾਰ ਦੂਜੇ ਮਹੀਨੇ ਹੇਠਾਂ ਆਈ ਹੈ। ਇਸ ਤੋਂ ਪਹਿਲਾਂ 1 ਅਗਸਤ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ ਐਲਪੀਜੀ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਹੈ।

ਤੇਲ ਕੰਪਨੀਆਂ ਨੇ ਅੱਜ ਵਪਾਰਕ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 99.75 ਰੁਪਏ ਦੀ ਕਟੌਤੀ ਕੀਤੀ ਸੀ। ਤਾਜ਼ਾ ਕੀਮਤਾਂ ਮੁਤਾਬਿਕ ਦਿੱਲੀ ਤੋਂ ਚੇਨਈ ਤੱਕ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 150 ਰੁਪਏ ਤੋਂ ਜ਼ਿਆਦਾ ਘੱਟ ਗਈ ਹੈ। ਜੇਕਰ ਦੋ ਮਹੀਨਿਆਂ ਦੀ ਗੱਲ ਕਰੀਏ ਤਾਂ 250 ਰੁਪਏ ਤੋਂ ਵੱਧ ਦੀ ਕਟੌਤੀ ਕੀਤੀ ਗਈ ਹੈ। ਇਸ ਦਾ ਫਾਇਦਾ ਤਿਉਹਾਰਾਂ ਦੇ ਸੀਜ਼ਨ 'ਚ ਰੈਸਟੋਰੈਂਟ ਮਾਲਕਾਂ ਦੇ ਨਾਲ-ਨਾਲ ਮਠਿਆਈ ਬਣਾਉਣ ਵਾਲਿਆਂ ਨੂੰ ਹੋਵੇਗਾ। ਤਾਂ ਜੋ ਉਨ੍ਹਾਂ ਦੇ ਖਰਚੇ ਨੂੰ ਘੱਟ ਕੀਤਾ ਜਾ ਸਕੇ। ਅਸੀਂ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਦੇਸ਼ ਦੇ ਚਾਰੇ ਮਹਾਨਗਰਾਂ ਵਿੱਚ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕਿੰਨੀ ਕਮੀ ਆਈ ਹੈ।

ਘਰੇਲੂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 50 ਰੁਪਏ ਪ੍ਰਤੀ ਯੂਨਿਟ ਦਾ ਵਾਧਾ : ਦੱਸਣਯੋਗ ਹੈ ਕਿ ਇਸ ਸਮੂਹ ਤੋਂ ਪਹਿਲਾਂ, ਵਪਾਰਕ ਗੈਸ ਦੀਆਂ ਕੀਮਤਾਂ ਵਿੱਚ ਲਗਾਤਾਰ ਦੋ ਕਟੌਤੀ ਕੀਤੀ ਗਈ ਸੀ ਜੋ ਇਸ ਸਾਲ ਮਈ ਅਤੇ ਜੂਨ ਵਿੱਚ ਕੀਤੀ ਗਈ ਸੀ। ਮਈ ਵਿੱਚ 172 ਰੁਪਏ ਦੀ ਕਟੌਤੀ ਹੋਈ ਸੀ,ਜਦੋਂ ਕਿ ਜੂਨ ਵਿੱਚ 83 ਰੁਪਏ ਦੀ ਕਟੌਤੀ ਕੀਤੀ ਗਈ ਸੀ। ਅਪ੍ਰੈਲ 'ਚ ਵੀ 91.50 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ ਕੀਤੀ ਗਈ ਸੀ। ਪੈਟਰੋਲੀਅਮ ਅਤੇ ਤੇਲ ਮਾਰਕੀਟਿੰਗ ਕੰਪਨੀਆਂ ਨੇ ਇਸ ਸਾਲ1 ਮਾਰਚ ਨੂੰ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 350.50 ਰੁਪਏ ਪ੍ਰਤੀ ਯੂਨਿਟ ਅਤੇ ਘਰੇਲੂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 50 ਰੁਪਏ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਸੀ।

  • ਦੇਸ਼ ਦੀ ਰਾਜਧਾਨੀ ਦਿੱਲੀ 'ਚ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 157.5 ਰੁਪਏ ਘੱਟ ਗਈ ਹੈ ਅਤੇ ਗੈਸ ਸਿਲੰਡਰ ਦੀ ਕੀਮਤ 1522.50 ਰੁਪਏ ਹੋ ਗਈ ਹੈ। ਅਗਸਤ ਵਿੱਚ ਕੀਮਤ 1680 ਰੁਪਏ ਸੀ।
  • ਕੋਲਕਾਤਾ 'ਚ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 'ਚ 166.5 ਰੁਪਏ ਦੀ ਕਮੀ ਆਈ ਹੈ, ਜਿਸ ਤੋਂ ਬਾਅਦ ਇਹ ਕੀਮਤ 1636 ਰੁਪਏ ਪ੍ਰਤੀ ਗੈਸ ਸਿਲੰਡਰ 'ਤੇ ਆ ਗਈ ਹੈ। ਅਗਸਤ ਮਹੀਨੇ ਵਿੱਚ ਕੀਮਤ 1802.50 ਰੁਪਏ ਸੀ
  • ਮੁੰਬਈ 'ਚ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 'ਚ 158.5 ਰੁਪਏ ਦੀ ਗਿਰਾਵਟ ਆਈ ਹੈ ਅਤੇ ਕੀਮਤ 1482 ਰੁਪਏ 'ਤੇ ਆ ਗਈ ਹੈ। ਅਗਸਤ ਮਹੀਨੇ ਵਿੱਚ ਇਹ ਕੀਮਤ 1640.50 ਰੁਪਏ ਸੀ।
  • ਚੇਨਈ 'ਚ ਵੀ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 157.5 ਰੁਪਏ ਘਟ ਕੇ 1695 ਰੁਪਏ 'ਤੇ ਆ ਗਈ ਹੈ। ਅਗਸਤ ਵਿੱਚ ਕੀਮਤ 1852.50 ਰੁਪਏ ਸੀ।
  • ਜੇਕਰ ਦੋ ਮਹੀਨਿਆਂ ਦੀ ਗੱਲ ਕਰੀਏ ਤਾਂ ਦੇਸ਼ ਦੀ ਰਾਜਧਾਨੀ ਦਿੱਲੀ 'ਚ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 257.5 ਰੁਪਏ ਤੱਕ ਘੱਟ ਗਈ ਹੈ। ਜੁਲਾਈ ਮਹੀਨੇ ਵਿੱਚ ਇੱਥੇ ਭਾਅ 1780 ਰੁਪਏ ਸੀ।
ETV Bharat Logo

Copyright © 2024 Ushodaya Enterprises Pvt. Ltd., All Rights Reserved.