ETV Bharat / bharat

84' ਕਤਲੇਆਮ ਬਾਰੇ ਅਮਿਤਾਬ ਬੱਚਨ ਵੱਲੋਂ 10 ਸਾਲ ਪਹਿਲਾ ਦਿੱਤਾ ਸਪਸ਼ਟੀਕਰਨ ਆਇਆ ਸਾਹਮਣੇ

author img

By

Published : May 20, 2021, 12:57 PM IST

Updated : May 20, 2021, 3:06 PM IST

ਅਮਿਤਾਬ ਬੱਚਨ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜੀ 10 ਸਾਲ ਪੁਰਾਣੀ ਚਿੱਠੀ ਆਈ ਸਾਹਮਣੇ
ਅਮਿਤਾਬ ਬੱਚਨ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜੀ 10 ਸਾਲ ਪੁਰਾਣੀ ਚਿੱਠੀ ਆਈ ਸਾਹਮਣੇ

ਅਮਿਤਾਬ ਬੱਚਨ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿਖੀ ਚਿੱਠੀ ਸਾਹਮਣੇ ਆਈ ਹੈ ਜਿਸ ਵਿੱਚ ਅਮਿਤਾਬ ਬੱਚਨ ਨੇ ਆਪਣੇ ’ਤੇ ਲੱਗੇ ਇਲਜ਼ਾਮਾਂ ਨੂੰ ਨਕਾਰਿਆ ਹੈ।

ਚੰਡੀਗੜ੍ਹ: ਫਿਲਮੀ ਅਦਾਕਾਰ ਅਮਿਤਾਬ ਵੱਲੋਂ ਕੋਰੋਨਾ ਪੀੜਤਾ ਦੀ ਮਦਦ ਲਈ ਦਿੱਲੀ ਗੁਰਦੁਆਰਾ ਕਮੇਟੀ ਨੂੰ ਦਿੱਤੇ ਦਾਨ ਦਾ ਮਾਮਲਾ ਲਗਾਤਾਰ ਭਖਦਾ ਹੀ ਜਾ ਰਿਹਾ ਹੈ। ਜਿਥੇ ਇੱਕ ਪਾਸੇ ਇਸ ਮਾਮਲੇ ਨੂੰ ਲੈ ਦਿੱਲੀ ਗੁਰਦੁਆਰਾ ਕਮੇਟੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸ਼ਿਕਾਇਤ ਵੀ ਸੌਂਪੀ ਗਈ ਹੈ। ਉਥੇ ਹੀ ਹੁਣ ਅਮਿਤਾਬ ਬੱਚਨ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿਖੀ ਚਿੱਠੀ ਸਾਹਮਣੇ ਆਈ ਹੈ।

10 ਸਾਲ ਪੁਰਾਣੀ ਚਿੱਠੀ
10 ਸਾਲ ਪੁਰਾਣੀ ਚਿੱਠੀ

ਇਹ ਵੀ ਪੜੋ: ਕਾਂਗਰਸੀ ਆਗੂ ਨੂੰ ਪਤਨੀ ਨੇ ਰੰਗ-ਰਲੀਆਂ ਮਨਾਉਂਦੇ ਕੀਤਾ ਕਾਬੂ

ਅਮਿਤਾਬ ਨੇ ਦਿੱਤਾ ਸੀ ਸਪਸ਼ਟੀਕਰਨ

ਦਰਾਅਸਰ 1984 ਸਿੱਖ ਨਸਲਕੁਸ਼ੀ ਨੂੰ ਲੈਕੇ ਸਵਾਲਾਂ ਦੇ ਘੇਰੇ ’ਚ ਆਏ ਅਮਿਤਾਭ ਬੱਚਨ ਦੇ ਵੱਲੋਂ ਸਾਲ 2011 ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਭੇਜੀ ਗਈ ਇੱਕ ਚਿੱਠੀ ਸਾਹਮਣੇ ਆਈ ਹੈ। ਜਿਸ ਵਿੱਚ ਸਿੱਖਾਂ ਦੇ ਕਤਲੇਆਮ ਲਈ ਭੀੜ ਨੂੰ ਉਕਸਾਉਣ ਦੇ ਇਲਜ਼ਾਮਾਂ ਦਾ ਸਪਸ਼ਟੀਕਰਨ ਕਰਨ ਦਿੱਤਾ ਹੋਇਆ ਹੈ। ਇਸ ਚਿੱਠੀ ’ਚ ਅਮਿਤਾਬ ਨੇ ਲਿਖਿਆ ਸੀ ਕਿ ਸਿੱਖਾਂ ਨੂੰ ਠੇਸ ਪਹੁੰਚਾਉਣ ਬਾਰੇ ਉਹ ਕਦੇ ਸੋਚ ਵੀ ਨਹੀਂ ਸਕਦੇ। ਉਹਨਾਂ ਨੇ ਲਿਖਿਆ ਸੀ ਕਿ ਉਸ ਉਪਰ ਗ਼ਲਤ ਇਲਜ਼ਾਮ ਲਗਾਏ ਗਏ ਹਨ। ਅਮਿਤਾਬ ਨੇ ਲਿਖਿਆ ਕਿ 1984 ਸਿੱਖ ਨਸਲਕੁਸ਼ੀ ਦੀ ਘਟਨਾ ਦੇਸ਼ ਦੇ ਇਤਿਹਾਸ ਵਿੱਚ ਇੱਕ ਕਾਲਾ ਦਿਨ ਹੈ।

10 ਸਾਲ ਪੁਰਾਣੀ ਚਿੱਠੀ
10 ਸਾਲ ਪੁਰਾਣੀ ਚਿੱਠੀ

ਉਦਘਾਟਨ ਸਮਾਰੋਹ ਸਮੇਂ ਲਿਖੀ ਸੀ ਚਿੱਠੀ

ਅਮਿਤਾਬ ਬੱਚਨ ਵੱਲੋਂ ਇਹ ਪੱਤਰ ਉਸ ਸਮੇਂ ਲਿਖਿਆ ਗਿਆ ਜਦੋਂ ਖਾਲਸਾ ਪੰਥ ਦੇ ਜਨਮ ਸਥਾਨ ਸ੍ਰੀ ਅਨੰਦਪੁਰ ਸਾਹਿਬ ਦੇ ਇਤਿਹਾਸਿਕ ਖਾਲਸਾ ਵਿਰਾਸਤ ਕੰਮਪਲੈਕਸ ਦੇ ਉਦਘਾਟਨ ਸਮਾਰੋਹ ਸਮੇਂ ਅਮਿਤਾਭ ਬੱਚਨ ਨੂੰ ਸ਼ਾਮਿਲ ਹੋਣ ਦਾ ਪੰਜਾਬ ਸਰਕਾਰ ਵੱਲੋਂ ਸੱਦਾ ਦਿੱਤਾ ਗਿਆ ਸੀ ਤੇ ਇਸ ਸਮਾਗਮ ’ਚ ਉਹ ਸ਼ਾਮਿਲ ਵੀ ਹੋਣਾ ਚਾਹੁੰਦੇ ਸਨ, ਪਰ ਵਿਵਾਦ ਹੋਣ ਕਾਰਨ ਉਹ ਸਮਾਗਮ ’ਚ ਸ਼ਾਮਲ ਨਹੀਂ ਹੋ ਸਕੇ।

ਮਾਮਲੇ ਨੇ ਕਿਉਂ ਫੜੀ ਤੂਲ ?

ਕੋਰੋਨਾ ਕਾਲ ਦੌਰਾਨ ਜਿਥੇ ਬਹੁਤ ਸਾਰੀਆਂ ਸੰਸਥਾਵਾਂ ਦੇਸ਼ ਦੀ ਮਦਦ ਲਈ ਅੱਗੇ ਆ ਰਹੀਆਂ ਹਨ ਉਥੇ ਹੀ ਅਮਿਤਾਬ ਬੱਚਨ ਨੇ ਵੀ ਕੋਰੋਨਾ ਪੀੜਤਾ ਦੀ ਮਦਦ ਲਈ ਦਿੱਲੀ ਗੁਰਦੁਆਰਾ ਕਮੇਟੀ ਨੂੰ 2 ਕਰੋੜ ਰੁਪਏ ਦਿੱਤੇ ਹਨ। ਜਿਸ ਤੋਂ ਮਗਰੋਂ 84 ਦਾ ਸੰਤਾਪ ਹਢਾਉਣ ਵਾਲੇ ਪੀੜਤ ਇਸ ਦੇ ਵਿਰੋਧ ਕਰ ਰਹੇ ਹਨ ਤੇ ਮੰਗ ਕੀਤੀ ਜਾ ਰਹੀ ਹੈ ਕਿ ਅਮਿਤਾਬ ਵੱਲੋਂ ਭੇਜੇ ਗਏ ਪੈਸੇ ਉਸ ਨੂੰ ਵਾਪਿਸ ਕੀਤੇ ਜਾਣ ਤੇ ਦਿੱਲੀ ਗੁਰਦੁਆਰਾ ਕਮੇਟੀ ਸਿੱਖਾਂ ਤੋਂ ਮਾਫੀ ਮੰਗੇ।

ਇਹ ਵੀ ਪੜੋ: ਐਸਬੀਐਸਐਸਟੀਸੀ ਦੇ ਮੁਲਾਜ਼ਮਾਂ ਦੇ ਬੱਚਿਆਂ ਨੇ ਲਹੂ ਨਾਲ ਲਿਖੀ ਕੈਪਟਨ ਨੂੰ ਚਿੱਠੀ

Last Updated :May 20, 2021, 3:06 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.