ETV Bharat / bharat

75 ਵਾਂ ਸੁਤੰਤਰਤਾ ਦਿਵਸ: PM ਮੋਦੀ ਨੇ ਕੀਤੇ ਵੱਡੇ ਐਲਾਨ

author img

By

Published : Aug 15, 2021, 9:25 AM IST

Updated : Aug 15, 2021, 9:57 AM IST

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ 75 ਵੇਂ ਆਜ਼ਾਦੀ ਦਿਵਸ ਦੇ ਮੌਕੇ 'ਤੇ ਐਤਵਾਰ ਨੂੰ ਲਾਲ ਕਿਲ੍ਹੇ ਦੀ ਕੰਧ' ਤੇ ਰਾਸ਼ਟਰੀ ਝੰਡਾ ਲਹਿਰਾਇਆ। ਇਸ ਮੌਕੇ ਪੀਐਮ ਮੋਦੀ ਨੇ ਸਾਰੇ ਦੇਸ਼ ਵਾਸੀਆਂ ਨੂੰ ਸੁਤੰਤਰਤਾ ਦਿਵਸ ਦੀਆਂ ਵਧਾਈਆਂ ਦਿੱਤੀਆਂ। ਪੀਐਮ ਮੋਦੀ ਨੇ ਓਲੰਪਿਕ ਖਿਡਾਰੀਆਂ ਦਾ ਸਨਮਾਨ ਕੀਤਾ।

75 ਵਾਂ ਸੁਤੰਤਰਤਾ ਦਿਵਸ
75 ਵਾਂ ਸੁਤੰਤਰਤਾ ਦਿਵਸ

ਨਵੀਂ ਦਿੱਲੀ: ਦੇਸ਼ ਦੇ 75 ਵੇਂ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਦੀ ਕੰਧ ’ਤੇ ਰਾਸ਼ਟਰੀ ਝੰਡਾ ਲਹਿਰਾਇਆ। ਰਾਸ਼ਟਰੀ ਝੰਡਾ ਲਹਿਰਾਉਣ ਤੋਂ ਪਹਿਲਾਂ ਪੀਐਮ ਮੋਦੀ ਨੂੰ ਗੌਡ ਆਫ ਆਨਰ ਦਿੱਤਾ ਗਿਆ। ਇਸ ਮੌਕੇ ਪੀਐਮ ਮੋਦੀ ਨੇ ਸਾਰੇ ਦੇਸ਼ ਵਾਸੀਆਂ ਨੂੰ ਸੁਤੰਤਰਤਾ ਦਿਵਸ ਦੀਆਂ ਵਧਾਈਆਂ ਦਿੱਤੀਆਂ। ਪੀਐਮ ਮੋਦੀ ਨੇ ਓਲੰਪਿਕ ਖਿਡਾਰੀਆਂ ਦਾ ਸਨਮਾਨ ਕੀਤਾ।

ਇਹ ਵੀ ਪੜੋ: Independence Day: ਦੇਸ਼ ਭਰ ’ਚੋਂ ਮਿਲ ਰਹੀਆਂ ਹਨ ਵਧਾਈਆਂ

ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਦੇਸ਼ ਵਾਸੀਆਂ ਨੂੰ ਵਧਾਈਆਂ ਦਿੰਦੇ ਹੋਏ ਕੀਤੀ।

ਖਿਡਾਰੀਆਂ ਨੇ ਵਧਾਇਆ ਮਾਣ

ਪ੍ਰਧਾਨ ਮੰਤਰੀ ਮੋਦੀ ਨੇ ਜਿਥੇ ਓਲਪਿੰਕ ਖਿਡਾਰੀਆਂ ਦਾ ਸਨਮਾਨ ਕੀਤਾ ਉਥੇ ਹੀ ਪੀਐਮ ਮੋਦੀ ਨੇ ਓਲੰਪਿਕ ਤਮਗਾ ਜੇਤੂਆਂ ਨੂੰ ਤਾੜੀਆਂ ਮਾਰ ਕੇ ਸਨਮਾਨਿਤ ਕੀਤਾ ਤੇ ਕਿਹਾ ਕੇ ਓਲਪਿੰਕ ਖਿਡਾਰੀਆਂ ਨੇ ਦੇਸ਼ ਦਾ ਮਾਨ ਵਧਾਇਆ ਹੈ ਤੇ ਸਾਨੂੰ ਉਹਨਾਂ ਨੇ ਮਾਣ ਹੈ ਤੇ ਪੂਰਾ ਦੇਸ਼ ਅੱਜ ਉਹਨਾਂ ਨਾ ਸਨਮਾਨ ਕਰਦਾ ਹੈ। ਉਥੇ ਹੀ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੇਸ਼ ਵਿੱਚ ਨਵੀਂ ਸਿੱਖਿਆ ਨੀਤੀ ਵਿੱਚ ਖੇਡਾਂ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ ਤਾਂ ਜੋ ਦੇਸ਼ ਦਾ ਮਾਨ ਹੋਰ ਵਧਾਇਆ ਜਾ ਸਕੇ।

ਇਹ ਵੀ ਪੜੋ: ਕਰਨਾਟਕ ਵਿੱਚ ਵਿਦੁਰਾਸ਼ਵਥ ਗੋਲੀਬਾਰੀ ਅਤੇ ਝੰਡੇ ਦੇ ਸੱਤਿਆਗ੍ਰਹਿ ਦੀ ਕਹਾਣੀ

ਚੁਣੌਤੀਆਂ ਭਰਿਆ ਰਿਹਾ ਕੋਰੋਨਾ ਕਾਲ

ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੋਰੋਨਾ ਕਾਲ ਚੁਣੌਤੀਆਂ ਭਰਿਆ ਰਿਹਾ ਹੈ, ਪਰ ਸਾਡੇ ਦੇਸ਼ ਨੇ ਉਸ ਦਾ ਡਟ ਕੇ ਮੁਕਾਬਲਾ ਕੀਤਾ ਹੈ। ਇਸ ਦੇ ਨਾਲ ਉਹਨਾਂ ਨੇ ਫਰੰਟ ਲਾਈਨ ’ਤੇ ਕੰਮ ਕਰਨ ਵਾਲਿਆਂ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਸੀਂ ਕੋਰੋਨਾ ਕਾਲ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਬਚਾ ਨਹੀਂ ਸਕੇ ਇਹ ਸਾਡੇ ਲਈ ਬਹੁਤ ਮਾੜੀ ਗੱਲ ਹੈ ਤੇ ਸਾਨੂੰ ਹੁਣ ਹੱਥ ਤੇ ਹੱਥ ਰੱਖ ਬੈਠਣਾ ਨਹੀਂ ਚਾਹੀਦਾ ਨਹੀਂ ਤਾਂ ਸਾਡੀ ਤਰੱਕੀ ਨਹੀਂ ਹੋਵੇਗਾ ਸਾਨੂੰ ਹੋਰ ਵਿਕਸਿਤ ਹੋਣ ਤੇ ਲੜਨ ਦੀ ਲੋੜ ਹੈ ਤਾਂ ਜੋ ਅਸੀਂ ਤਰੱਕੀ ਵੱਲ ਹੋਰ ਅੱਗੇ ਵਧ ਸਕੀਏ।

ਦੁਨੀਆਂ ਦਾ ਸਭ ਤੋਂ ਵੱਡਾ ਵੈਕਸੀਨੇਸ਼ਨ ਕੈਂਪ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਵਿੱਚ ਅੱਜ ਵਿਸ਼ਵ ਤੋਂ ਸਭ ਤੋਂ ਵੱਡਾ ਵੈਕਸੀਨੇਸ਼ਨ ਅਭਿਆਨ ਚੱਲ ਰਿਹਾ ਹੈ, ਭਾਰਤ ਸਭ ਤੋਂ ਵਧੇਰੇ ਵੈਕਸੀਨੇਸ਼ਨ ਤਿਆਰ ਕਰ ਰਿਹਾ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਸਾਡੇ ਕੋਲ ਵੈਕਸੀਨੇਸ਼ਨ ਨਾ ਹੁੰਦੀ ਤਾਂ ਅਸੀਂ ਦੂਜੇ ਦੇਸ਼ਾਂ ’ਤੇ ਨਿਰਭਰ ਰਹਿਣਾ ਸੀ ਤੇ ਦੇਸ਼ ਦਾ ਪੋਲੀਓ ਵੈਕਸੀਨ ਵਾਂਗੀ ਹੀ ਹਾਲ ਹੋਣਾ ਹੀ ਜੋ ਸਾਨੂੰ ਬਹੁਤ ਦੇਰ ਬਾਅਦ ਮਿਲੀ।

ਮੁਫ਼ਤ ਅਨਾਜ਼ ਦਿੱਤਾ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੋਰੋਨਾ ਕਾਲ ਦੌਰਾਨ ਸਰਕਾਰ ਨੇ ਦੇਸ਼ ਵਾਸੀਆਂ ਨੂੰ ਮੁਫ਼ਤ ਭੋਜਨ ਦਿੱਤਾ ਤਾਂ ਜੋ ਕੋਈ ਵੀ ਪਰਿਵਾਰ ਭੁੱਖਾ ਨਾ ਰਹਿ ਸਕੇ। ਉਹਨਾਂ ਨੇ ਕਿਹਾ ਕਿ ਅਸੀਂ ਸਭ ਨੇ ਮਿਲਕੇ ਕੋਰੋਨਾ ਨੂੰ ਮਾਤ ਦਿੱਤੀ ਹੈ, ਪਰ ਅਜੇ ਵੀ ਸਾਨੂੰ ਹੋਰ ਸਾਵਧੀਆਂ ਵਰਤਣ ਦੀ ਲੋੜ ਹੈ ਤਾਂ ਜੋ ਇਸ ਮਹਾਂਮਾਰੀ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾ ਸਕੇ।

ਦੇਸ਼ ਦੇ ਸੈਂਕੜੇ ਪੁਰਾਣੇ ਕਾਨੂੰਨ ਖ਼ਤਮ ਕੀਤੇ

ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੇਸ਼ ਵਿੱਚ ਚੱਲ ਰਹੇ ਪੁਰਾਣੇ ਸੈਂਕੜੇ ਕਾਨੂੰਨ ਕੋਰੋਨਾ ਕਾਲ ਦੌਰਾਨ ਖ਼ਤਮ ਕੀਤੇ ਹਨ ਜੋ ਕਿ ਆਜ਼ਾਦ ਭਾਰਤ ਵਿੱਚ ਰੋੜਾ ਬਣ ਰਹੇ ਸਨ। ਉਹਨਾਂ ਨੇ ਕਿਹਾ ਕਿ ਅੱਜ ਦੇਸ਼ ਦੀ ਹਰ ਨਾਗਰਿਕ ਨੂੰ ਅਜਾਦੀ ਹੈ ਕਿ ਉਹ ਕੁਝ ਵੀ ਕਰ ਸਕਦਾ ਹੈ ਜਦਕਿ ਪਹਿਲਾਂ ਬਹੁਤ ਬੰਦੀਸ਼ਾਂ ਹੁੰਦੀਆਂ ਸਨ।

ਇਹ ਵੀ ਪੜੋ: ਜਾਣੋਂ ਕਿਸ ਅਨੋਖੇ ਤਰੀਕੇ ਨਾਲ ਬਣਾਏ ਗਏ ਹਨ ਸ਼ਹੀਦਾਂ ਦੇ ਪੋਰਟਰੇਟ

ਮੇਡ ਇਨ ਇੰਡੀਆ

ਇਸ ਦੇ ਨਾਲ ਮੋਦੀ ਨੇ ਆਤਮ ਨਿਰਭਰ ਭਾਰਤ ਤੇ ਜ਼ੋਰ ਦਿੰਦੇ ਕਿਹਾ ਕਿ ਅਸੀਂ ਭਾਰਤ ਨੂੰ ਆਤਮ ਨਿਰਭਰ ਦੇਸ਼ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਾਂ। ਉਹਨਾਂ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਦੇਸ਼ ਵਿੱਚ ਬਣੀ ਵਸਤੂ ਹੀ ਖਰੀਦਣ ਤੇ ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਉਦਯੋਗਪਤੀ ਜੋ ਵੀ ਬਣਾ ਰਹੇ ਹਨ ਉਹ ਆਪਣਾ ਬੈਸਟ ਦੇਣ ਤਾਂ ਜੋ ਦੇਸ਼ ਵਾਸੀਆਂ ਨੂੰ ਆਪਣੇ ਦੇਸ਼ ਦੀ ਖਰੀਦੀ ਹੋਈ ਵਸਤੂ ’ਤੇ ਮਾਣ ਹੋ ਸਕੇ। ਪੀਐਮ ਮੋਦੀ ਨੇ ਕਿਹਾ ਕਿ ਹੁਣ ਅਸੀਂ 3 ਅਰਬ ਡਾਲਰ ਮੁੱਲ ਦੇ ਮੋਬਾਈਲ ਨਿਰਯਾਤ ਕਰ ਰਹੇ ਹਾਂ। ਪੀਐਮ ਮੋਦੀ ਨੇ ਕਿਹਾ ਕਿ ਜਿਹੜਾ ਵਿਅਕਤੀ ਉਤਪਾਦ ਖਰੀਦਦਾ ਹੈ ਉਹ ਮਾਣ ਨਾਲ ਮੇਡ ਇਨ ਇੰਡੀਆ ਕਹੇਗਾ।

ਮਾਂ ਬੋਲੀ ’ਤੇ ਜ਼ੋਰ

ਪ੍ਰਧਾਨ ਮੰਤਰੀ ਮੋਦੀ ਨੇ ਨਵੀਂ ਸਿੱਖਿਆ ਨੀਤੀ ਤਹਿਤ ਮਾਂ ਬੋਲੀ ’ਤੇ ਜ਼ੋਰ ਦਿੰਦੇ ਕਿਹਾ ਕਿ ਸਾਨੂੰ ਮਾਣ ਹੋਵੇਗਾ ਕਿ ਹਰ ਕੋਈ ਆਪਣੀ ਮਾਂ ਬੋਲੀ ਵਿੱਚ ਸਿੱਖਿਆ ਹਾਸਲ ਕਰ ਦੇਸ਼ ਦਾ ਨਾਂ ਰੋਸ਼ਨ ਕਰ ਸਕੇ। ਉਹਨਾਂ ਨੇ ਕਿਹਾ ਕਿ ਅਸੀਂ ਨਵੀਂ ਸਿੱਖਿਆ ਨੀਤੀ ਵਿੱਚ ਮਾਂ ਬੋਲੀ ’ਤੇ ਹੀ ਜ਼ੋਰ ਦਿੱਤਾ ਹੈ ਤਾਂ ਜੋ ਹਰ ਕੋਈ ਆਪਣੀ ਮਾਂ ਬੋਲੀ ਨਾਲ ਜੁੜਿਆ ਰਹੇ ਤੇ ਜੇਕਰ ਉਹ ਆਪਣੀ ਮਾਂ ਬੋਲੀ ਵਿੱਚ ਪੜ ਦੇਸ਼ ਦਾ ਨਾਂ ਰੋਸ਼ਨ ਕਰਦਾ ਹੈ ਤਾਂ ਉਸ ਨੂੰ ਆਪਣੇ ਆਪ ’ਤੇ ਮਾਣ ਮਹਿਸੂਸ ਹੋਵੇਗਾ।

ਦੇਸ਼ ਦੇ ਸਾਰੇ ਸੈਨੀਕ ਸਕੂਲਾਂ ਵਿੱਚ ਬੇਟੀਆਂ ਪੜ੍ਹ ਸਕਦੀਆਂ ਹਨ

ਇਸ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਔਰਤਾਂ ਦੀ ਸੁਰੱਖਿਆ ਬਣਾਉਣਾ ਯਕੀਨੀ ਹੋਵੇਗਾ। ਉਥੇ ਹੀ ਉਹਨਾਂ ਨੇ ਐਲਾਨ ਕੀਤਾ ਕਿ ਦੇਸ਼ ਦੇ ਹਰ ਸੈਨਿਕ ਸਕੂਲ ਵਿੱਚ ਬੇਟੀਆਂ ਪੜ੍ਹ ਸਕਦੀਆਂ ਹਨ ਤਾਂ ਜੋ ਉਹ ਆਤਮ ਨਿਰਭਰ ਹੋ ਸਕਣ।

ਸਾਡਾ ਨਾਅਰਾ ਛੋਟਾ ਕਿਸਾਨ ਬਣੇ ਦੇਸ਼ ਦੀ ਸ਼ਾਨ

ਇਸ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਕਿਸਾਨੀ ’ਤੇ ਜ਼ੋਰ ਦਿੰਦੇ ਕਿਹਾ ਕਿ ਸਾਡਾ ਨਾਅਰਾ ਹੈ ਕਿ ਦੇਸ਼ ਦਾ ਛੋਟਾ ਕਿਸਾਨ ਦੇਸ਼ ਦੀ ਸ਼ਾਨ ਬਣੇ। ਉਹਨਾਂ ਨੇ ਕਿਹਾ ਕਿ ਦੇਸ਼ ਦੇ 80 ਫੀਸਦੀ ਕਿਸਾਨਾਂ ਕੋਲ ਦੋ ਹੈਕਟੇਅਰ ਤੋਂ ਘੱਟ ਜ਼ਮੀਨ ਹੈ। ਇਸ ਲਈ ਸਾਡੀ ਯੋਜਨਾ ਹੈ ਕਿ ਉਹਨਾਂ ਕਿਸਾਨਾਂ ਨੂੰ ਅੱਗੇ ਲੈ ਕੇ ਆਇਆ ਜਾਵੇ ਤਾਂ ਜੋ ਉਹ ਦੇਸ਼ ਦਾ ਮਾਣ ਬਣ ਸਕਣ। ਪੀਐਮ ਮੋਦੀ ਨੇ ਖੇਤੀਬਾੜੀ ਖੇਤਰ ਵਿੱਚ ਵਿਗਿਆਨੀਆਂ ਦੀਆਂ ਤਕਨੀਕਾਂ ਨੂੰ ਜੋੜਨ ਦੀ ਗੱਲ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਹੁਣ ਜ਼ਿਆਦਾ ਇੰਤਜ਼ਾਰ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਸਾਡੇ ਵਿਗਿਆਨੀਆਂ ਦੀ ਵਚਨਬੱਧਤਾ ਦੇਸ਼ ਵਿੱਚ ਵੇਖੀ ਗਈ ਹੈ। ਸਾਡੇ ਵਿਗਿਆਨੀ ਸੋਚ ਸਮਝ ਕੇ ਕੰਮ ਕਰ ਰਹੇ ਹਨ।

ਭਾਰਤ ਦਾ ਐਨਰਜੀ ਦੇ ਤੌਰ ’ਤੇ ਅਜ਼ਾਦ ਹੋਣਾ ਜ਼ਰੂਰੀ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੇਸ਼ ਦਾ ਐਨਰਜੀ ਤੌਰ ’ਤੇ ਅਜ਼ਾਦ ਹੋਣਾ ਬਹੁਤ ਜ਼ਰੂਰੀ ਹੈ ਉਹਨਾਂ ਨੇ ਕਿਹਾ ਕਿ ਸਾਡਾ ਟੀਚਾ ਹੈ ਕਿ 2030 ਤਕ ਦੇਸ਼ ਪੂਰੀ ਤਰ੍ਹਾਂ ਨਿਰਭਰ ਹੋ ਸਕੇ ਤੇ ਸਾਨੂੰ ਕਿਸੇ ਹੋਰ ਪਾਸੇ ਤੋਂ ਮਦਦ ਦੀ ਲੋੜ ਨਾ ਪਵੇ।

75 ਵੰਦੇ ਭਾਰਤ ਟ੍ਰੇਨਾਂ ਚੱਲਣਗੀਆਂ

ਪੀਐਮ ਮੋਦੀ ਨੇ ਅੱਗੇ ਕਿਹਾ ਕਿ 75 ਵੰਦੇ ਭਾਰਤ ਟ੍ਰੇਨਾਂ 75 ਹਫਤਿਆਂ ਵਿੱਚ ਚੱਲਣਗੀਆਂ। ਭਾਰਤੀ ਰੇਲਵੇ ਇੱਕ ਆਧੁਨਿਕ ਅਵਤਾਰ ਵਿੱਚ ਬਦਲ ਰਿਹਾ ਹੈ। ਉਹਨਾਂ ਨੇ ਕਿਹਾ ਦੇਸ਼ ਦੇ ਹਰ ਕੋਨੇ ਨੂੰ ਰੇਲ ਸੁਵੀਧਾ ਨਾਲ ਜੋੜਿਆ ਜਾ ਰਿਹਾ ਹੈ ਤਾਂ ਜੋ ਦੇਸ਼ ਵਾਸੀਆਂ ਨੂੰ ਕਿਸੇ ਵੀ ਪ੍ਰਕਾਰ ਦੀਆਂ ਮੁਸ਼ਕਿਲਾ ਨਾ ਆ ਸਕਣ। ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਰੇਲਵੇ ਨੂੰ ਜਲਦ ਤੋਂ ਜਲਦ 100 ਫੀਸਦ ਇਲੈਕਟ੍ਰੀਫਿਕੇਸ਼ ਕਰਨ ਦਾ ਟੀਚਾ ਰੱਖਿਆ ਗਿਆ। ਉੱਤਰ-ਪੂਰਬੀ ਰਾਜਾਂ ਦੀਆਂ ਰਾਜਧਾਨੀਆਂ ਰੇਲ ਸੇਵਾ ਨਾਲ ਜੁੜੀਆਂ ਹੋਣਗੀਆਂ।

ਸਰਜੀਕਲ ਤੇ ਏਅਰ ਸਟ੍ਰਾਇਕ ਦੇਸ਼ ਦੇ ਦੁਸ਼ਮਣਾ ਨੂੰ ਸੁਨੇਹਾ

ਇਸ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਕੋਈ ਵੀ ਵੱਡਾ ਫੈਸਲਾ ਲੈ ਸਕਦਾ ਹੈ। ਉਹਨਾਂ ਨੇ ਕਿਹਾ ਕਿ ਭਾਰਤ ਦੇਸ਼ ਦੇ ਦੁਸ਼ਮਣਾ ਨੂੰ ਮੁਹ ਤੋੜਵਾਂ ਜਵਾਬ ਦੇ ਸਕਦਾ ਹੈ ਜਿਸ ਦੀਆਂ ਉਦਹਰਨਾਂ ਸਰਜੀਕਲ ਤੇ ਏਅਰ ਸਟ੍ਰਾਇਕ ਹੈ। ਇਸ ਨਾਲ ਭਾਰਤ ਨੇ ਆਪਣੇ ਤਾਕਸ਼ ਦੁਸ਼ਮਣ ਨੂੰ ਦਿਖਾ ਦਿੱਤਾ ਹੈ ਕਿ ਭਾਰਤ ਕਿੰਨਾ ਤਾਕਤ ਵਰ ਹੈ।

ਅੰਤ ਵਿੱਚ ਪੀਐਮ ਮੋਦੀ ਨੇ ਕਿਹਾ ਇਹ ਸਹੀ ਸਮਾਂ ਹੈ। ਸਾਡੀ ਏਕਤਾ ਸਾਡੀ ਤਾਕਤ ਹੈ, ਸਾਡੀ ਤਾਕਤ ਸਾਡੀ ਜੀਵਨਸ਼ਕਤੀ ਹੈ। ਅੱਜ ਦੀ ਪੀੜ੍ਹੀ-ਪੀੜ੍ਹੀ ਕਰ ਸਕਦੀ ਹੈ, ਉੱਠੋ, ਤਿਰੰਗਾ ਲਹਿਰਾਓ, ਸਮਾਂ ਆ ਗਿਆ ਹੈ।

ਇਹ ਵੀ ਪੜੋ: 75ਵਾਂ ਆਜ਼ਾਦੀ ਦਿਹਾੜਾ : ਦੇਸ਼ ਭਰ ਆਜ਼ਾਦੀ ਦਿਹਾੜਾ ਦੇ ਜਸ਼ਨ

Last Updated : Aug 15, 2021, 9:57 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.