ETV Bharat / bharat

ਪਰਿਵਾਰ ਦੇ 5 ਜੀਆਂ ਨੇ ਖਾਧਾ ਜ਼ਹਿਰ, ਮਾਸੂਮ ਦੀ ਹੋਈ ਮੌਤ

author img

By

Published : Nov 26, 2021, 7:48 PM IST

ਭੋਪਾਲ ’ਚ ਪਰਿਵਾਰਿਕ ਝਗੜੇ ਦੇ ਚੱਲਦੇ ਇੱਕੋ ਪਰਿਵਾਰ ਦੇ 5 ਮੈਂਬਰਾਂ ਦੇ ਜ਼ਹਿਰ ਨਿਗਲਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਦੇ ਵਿੱਚ ਇੱਕ ਬੱਚੀ ਦੀ ਮੌਤ ਹੋ ਗਈ ਹੈ ਜਦਕਿ ਬਾਕੀ ਦੇ 4 ਮੈਂਬਰਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਪੁਲਿਸ (Police) ਮਾਮਲੇ ਦੀ ਜਾਂਚ ਕਰ ਰਹੀ ਹੈ।

ਪਰਿਵਾਰ ਦੇ 5 ਜੀਆਂ ਨੇ ਖਾਧਾ ਜ਼ਹਿਰ, ਮਾਸੂਮ ਦੀ ਹੋਈ ਮੌਤ
ਪਰਿਵਾਰ ਦੇ 5 ਜੀਆਂ ਨੇ ਖਾਧਾ ਜ਼ਹਿਰ, ਮਾਸੂਮ ਦੀ ਹੋਈ ਮੌਤ

ਭੋਪਾਲ: ਪਿਪਲਾਨੀ ਥਾਣਾ ਖੇਤਰ 'ਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ 'ਚ ਇਕ ਹੀ ਪਰਿਵਾਰ ਦੇ 5 ਮੈਂਬਰਾਂ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ (5 members of same family ate poison in bhopal)। ਇਸ ਘਟਨਾ 'ਚ ਇੱਕ ਮਾਸੂਮ ਬੱਚੀ ਦੀ ਮੌਤ ਹੋ ਗਈ।

ਮੁੱਢਲੀ ਜਾਣਕਾਰੀ ਜਾਂਚ 'ਚ ਪਰਿਵਾਰਿਕ ਕਲੇਸ਼ ਨੂੰ ਇਸਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ। ਬਾਕੀ ਪਰਿਵਾਰਿਕ ਮੈਂਬਰ ਹਸਪਤਾਲ ( hospital) 'ਚ ਜ਼ੇਰੇ ਇਲਾਜ ਹਨ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ਤੇ ਪਹੁੰਚ ਚੁੱਕੀ ਹੈ ਤੇ ਆਲੇ ਦੁਆਲੇ ਦੇ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ। ਹਾਲਾਂਕਿ ਪੁਲਿਸ ਨੇ ਅਜੇ ਤੱਕ ਮੌਤ ਦੀ ਪੁਸ਼ਟੀ ਨਹੀਂ ਕੀਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਪਰਿਵਾਰਿਕ ਝਗੜੇ (family dispute) ਦੇ ਚੱਲਦਿਆਂ ਪੂਰੇ ਪਰਿਵਾਰ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਵਰਗਾ ਘਾਤਕ ਕਦਮ ਚੁੱਕਿਆ ਹੈ। ਪਿਪਲਾਨੀ ਪੁਲਿਸ ਅਨੁਸਾਰ ਅਸ਼ੋਕ ਵਿਹਾਰ ਕਾਲੋਨੀ 'ਚ ਰਹਿਣ ਵਾਲਾ ਸੰਜੀਵ ਜੋਸ਼ੀ ਮਕੈਨਿਕ ਹੈ, ਉਹ ਆਪਣੀ ਮਾਂ ਨੰਦਨੀ ਜੋਸ਼ੀ , ਪਤਨੀ ਅਰਚਨਾ, ਦੋ ਬੇਟੀਆਂ ਰਿਸ਼ੀਮਾ, ਪੂਰਵੀ ਨਾਲ ਰਹਿੰਦਾ ਹੈ। ਸ਼ੁੱਕਰਵਾਰ ਸਵੇਰੇ ਪਤਾ ਲੱਗਾ ਕਿ ਪਰਿਵਾਰ ਦੇ ਪੰਜੇ ਮੈਂਬਰਾਂ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ ਜਿੰਨਾਂ ਦਾ ਇਲਾਜ ਗਾਇਤਰੀ ਹਸਪਤਾਲ 'ਚ ਚੱਲ ਰਿਹਾ ਹੈ। ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ ਅਤੇ ਜ਼ਹਿਰ ਖਾਣ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋ ਸਕਿਆ ਹੈ।

ਇਹ ਵੀ ਪੜ੍ਹੋ: Burning Train In Morena: ਊਧਮਪੁਰ ਐਕਸਪ੍ਰੈੱਸ ਦੇ 4 ਡੱਬਿਆਂ 'ਚ ਲੱਗੀ ਅੱਗ

ETV Bharat Logo

Copyright © 2024 Ushodaya Enterprises Pvt. Ltd., All Rights Reserved.