ETV Bharat / bharat

ਭਿਆਨਕ ਹਾਦਸਾ: ਮੁੰਬਈ 'ਚ 4 ਮੰਜਿਲਾ ਇਮਾਰਤ ਢਹਿ, 11 ਲੋਕਾਂ ਦੀ ਮੌਤ, 8 ਫੱਟੜ

author img

By

Published : Jun 10, 2021, 8:40 AM IST

ਮੁੰਬਈ ਵਿੱਚ ਕੱਲ੍ਹ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਮਲਾਡ ਵੈਸਟ ਦੇ ਨਿਉ ਕਲੈਕਟਰ ਕੰਪਾਉਡ ਇਲਾਕੇ ਵਿੱਚ ਮਕਾਨ ਡਿੱਗ ਗਏ ਹਨ। ਇਸ ਹਾਦਸੇ ਵਿੱਚ 11 ਲੋਕਾਂ ਦੀ ਮੌਤ (11 people died in the accident) ਹੋ ਗਈ ਹੈ। ਜਦਕਿ 8 ਲੋਕ ਫੱਟੜ (eight people injured) ਹਨ। ਇਸ ਹਾਦਸੇ ਦੇ ਬਾਅਦ ਆਲੇ ਦੁਆਲੇ ਦੀ ਤਿੰਨ ਇਮਾਰਤਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਹੈ।

ਫ਼ੋਟੋ
ਫ਼ੋਟੋ

ਮੁੰਬਈ: ਮੁੰਬਈ ਵਿੱਚ ਪੈ ਰਹੇ ਭਾਰੀ ਮੀਂਹ ਕਾਰਨ ਲੰਘੀ ਦੇਰ ਰਾਤ ਨੂੰ ਮਲਾਡ ਵੈਸਟ ਦੇ ਨਿਉ ਕਲੈਕਟਰ ਕੰਪਾਉਡ ਇਲਾਕੇ ਵਿੱਚ 4 ਮੰਜਿਲਾਂ ਮਕਾਨ ਡਿੱਗ ਗਿਆ। ਇਸ ਹਾਦਸੇ ਵਿੱਚ 11 ਲੋਕਾਂ ਦੀ ਮੌਤ (11 people died in the accident) ਹੋ ਗਈ ਹੈ। ਜਦਕਿ 8 ਲੋਕ ਫੱਟੜ (eight people injured) ਹਨ। ਇਸ ਹਾਦਸੇ ਦੇ ਬਾਅਦ ਆਲੇ-ਦੁਆਲੇ ਦੀ ਤਿੰਨ ਇਮਾਰਤਾਂ ਨੂੰ ਖਾਲੀ ਕਰਵਾਇਆ ਗਿਆ।

ਵੇਖੋ ਵੀਡੀਓ

ਮੁੰਬਈ ਮਿਉਂਸੀਪਲ ਕਾਰਪੋਰੇਸ਼ਨ (BMC) ਨੇ ਦੱਸਿਆ ਕਿ ਮਕਾਨ ਵਿੱਚ ਫਸੇ ਹੋਏ ਲੋਕਾਂ ਦੀ ਤਲਾਸ਼ ਅਤੇ ਬਚਾਅ ਲਈ ਮੁਹਿੰਮ (Search and rescue operations continue) ਚਲਾਈ ਜਾ ਰਹੀ ਹੈ।

ਮਹਾਰਾਸ਼ਟਰ ਦੇ ਮੰਤਰੀ ਅਸਲਮ ਸ਼ੇਖ (Maharashtra minister Aslam Sheikh) ਨੇ ਕਿਹਾ ਕਿ ਮੀਂਹ ਕਾਰਨ ਇਮਾਰਤ ਡਿੱਗ ਗਈ (buildings collapsed due to rain) ਹੈ। ਰੈਸਕਿਉ ਆਪਰੇਸ਼ਨ (Rescue operation underway) ਜਾਰੀ ਹੈ। ਉਨ੍ਹਾਂ ਨੇ ਦੱਸਿਆ ਕਿ ਫੱਟੜ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਨਾਲ ਹੀ ਇਮਾਰਤਾਂ ਦੇ ਮਲਬੇ ਨੂੰ ਇਹ ਦੇਖਣ ਲਈ ਹਟਾਇਆ ਜਾ ਰਿਹਾ ਕਿ ਕੀਤੇ ਹੋਰ ਲੋਕ ਇਸ ਦੇ ਹੇਠਾਂ ਤਾਂ ਨਹੀਂ ਫਸੇ।

ਇਹ ਵੀ ਪੜ੍ਹੋ:ਨਗਰ ਨਿਗਮ ਦੀ ਲਾਪਰਵਾਹੀ ਕਾਰਨ ਹਵਾ ’ਚ ਲਟਕਿਆ ਤਿੰਨ ਮੰਜ਼ਿਲਾਂ ਮਕਾਨ

ਇਸ ਸਬੰਧ ਵਿੱਚ ਚਸ਼ਮਦੀਦ ਸਥਾਨਕ ਸਦੀਕੀ ਨੇ ਕਿਹਾ ਕਿ ਉਹ ਦੋ ਵਿਅਕਤੀਆਂ ਨੂੰ ਛੱਡਣ ਲਈ ਬਾਹਰ ਆਇਆ ਤਾਂ ਦੇਖਿਆ ਕਿ ਨੇੜੇ ਦੀ ਇੱਕ ਡੇਅਰੀ ਸਮੇਤ ਤਿੰਨ ਇਮਾਰਤਾਂ ਡਿੱਗ ਗਈ।

ਘਟਨਾ ਬਾਰੇ ਡੀਸੀਪੀ 11 ਜੋਨ, ਵਿਸ਼ਾਲ ਠਾਕੁਰ ਨੇ ਕਿਹਾ ਕਿ ਹਾਦਸੇ ਵਿੱਚ ਮਹਿਲਾਵਾਂ ਅਤੇ ਬੱਚੇ ਸਮੇਤ 15 ਲੋਕਾਂ ਨੂੰ ਬਚਾ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮਲਬੇ ਵਿੱਚ ਹੋਰ ਲੋਕਾਂ ਦੇ ਦਬੇ ਹੋਣ ਦੀ ਖਦਸ਼ਾ ਹੈ ਲੋਕਾਂ ਨੂੰ ਬਚਾਉਣ ਲਈ ਟੀਮਾਂ ਇੱਥੇ ਮੌਜੂਦ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.