ETV Bharat / bharat

Atiq Ashraf Shot Dead Updates: ਮੀਡੀਆ ਦੇ ਭੇਸ ਵਿੱਚ ਆਏ ਸਨ ਹਮਲਾਵਰ, ਘਟਨਾ ਤੋਂ ਬਾਅਦ ਕੀਤਾ ਸਰੰਡਰ

author img

By

Published : Apr 16, 2023, 8:14 AM IST

Updated : Apr 16, 2023, 11:06 AM IST

Atiq-Ashraf murder case
Atiq-Ashraf murder case

ਪ੍ਰਯਾਗਰਾਜ 'ਚ ਮਾਫੀਆ ਅਤੀਕ ਅਹਿਮਦ ਅਤੇ ਅਸ਼ਰਫ ਦਾ ਗੋਲੀਆਂ ਮਾਰਕੇ ਕਤਲ ਕਰਨ ਵਾਲੇ ਤਿੰਨੋਂ ਮੁਲਜ਼ਮ ਮੀਡੀਆ ਦੇ ਭੇਸ ਵਿੱਚ ਆਏ ਸਨ, ਜਿਹਨਾਂ ਨੇ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਸਰੰਡਰ ਕਰ ਦਿੱਤਾ ਤੇ ਪੁਲਿਸ ਨੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਘਟਨਾ ਤੋਂ ਬਾਅਦ ਸੂਬੇ 'ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਮੀਡੀਆ ਦੇ ਭੇਸ ਵਿੱਚ ਆਏ ਸਨ ਹਮਲਾਵਰ, ਘਟਨਾ ਤੋਂ ਬਾਅਦ ਕੀਤਾ ਸਰੰਡਰ

ਪ੍ਰਯਾਗਰਾਜ: ਮਾਫੀਆ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤ ਹੈ। ਇਹ ਘਟਨਾ ਸ਼ਨੀਵਾਰ ਰਾਤ ਦੀ ਹੈ ਜਦੋਂ ਪੁਲਿਸ ਦੋਵਾਂ ਨੂੰ ਮੈਡੀਕਲ ਜਾਂਚ ਲਈ ਕੋਲਵਿਨ ਹਸਪਤਾਲ ਲੈ ਗਈ ਸੀ। ਇਸ ਦੌਰਾਨ ਤਿੰਨ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਇਸ ਮਾਮਲੇ 'ਚ ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਘਟਨਾ ਦੇ ਬਾਅਦ ਤੋਂ ਯੂਪੀ ਪੁਲਿਸ ਅਲਰਟ ਮੋਡ 'ਤੇ ਹੈ। ਸੂਬੇ ਵਿੱਚ ਧਾਰਾ 144 ਵੀ ਲਾਗੂ ਕਰ ਦਿੱਤੀ ਗਈ ਹੈ।

ਇਹ ਵੀ ਪੜੋ: Atiq-Ashraf murder case : ਯੂਪੀ 'ਚ ਹਾਈ ਅਲਰਟ, 17 ਪੁਲਿਸ ਮੁਲਾਜ਼ਮ ਮੁਅੱਤਲ, ਧਾਰਾ-144 ਲਾਗੂ, ਜਾਂਚ ਲਈ ਤਿੰਨ ਮੈਂਬਰੀ ਨਿਆਂਇਕ ਕਮਿਸ਼ਨ ਦਾ ਗਠਨ

ਮੀਡੀਆ ਦੇ ਭੇਸ ਵਿੱਚ ਆਏ ਸਨ ਹਮਲਾਵਰ: ਸ਼ਨੀਵਾਰ ਰਾਤ ਨੂੰ ਪੁਲਿਸ ਧੂਮਨਗੰਜ ਥਾਣਾ ਖੇਤਰ ਤੋਂ ਅਤੀਕ ਅਹਿਮਦ ਅਤੇ ਉਸ ਦੇ ਛੋਟੇ ਭਰਾ ਖਾਲਿਦ ਅਜ਼ੀਮ ਉਰਫ ਅਸ਼ਰਫ ਨੂੰ ਡਾਕਟਰੀ ਜਾਂਚ ਲਈ ਮੋਤੀ ਲਾਲ ਨਹਿਰੂ ਡਿਵੀਜ਼ਨਲ ਹਸਪਤਾਲ ਕੈਲਵਿਨ ਹਸਪਤਾਲ ਲੈ ਗਈ। ਪੁਲਿਸ ਜੀਪ ਤੋਂ ਉਤਰ ਕੇ ਦੋਵਾਂ ਨੂੰ ਹਸਪਤਾਲ ਦੇ ਗੇਟ ਰਾਹੀਂ ਅੰਦਰ ਲਿਜਾਇਆ ਜਾ ਰਿਹਾ ਸੀ। ਇਸ ਦੌਰਾਨ ਕੁਝ ਮੀਡੀਆ ਵਾਲੇ ਵੀ ਪਹੁੰਚ ਗਏ ਸਨ। ਤਿੰਨ ਹਮਲਾਵਰ ਵੀ ਉਨ੍ਹਾਂ ਦੇ ਭੇਸ ਵਿੱਚ ਮੌਜੂਦ ਸਨ। ਮੀਡੀਆ ਵਾਲਿਆਂ ਨੇ ਮਾਈਕ ਅਤੀਕ ਅਤੇ ਅਸ਼ਰਫ ਵੱਲ ਵਧਾਇਆ ਹੀ ਸੀ ਕਿ ਇੱਕ ਹਮਲਾਵਰ ਨੇ ਪਿਸਤੌਲ ਨਾਲ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਤਿੰਨਾਂ ਨੇ ਤੇਜ਼ੀ ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ।

ਘਟਨਾ ਤੋਂ ਬਾਅਦ ਕੀਤਾ ਸਰੰਡਰ: ਗੋਲੀ ਲੱਗਣ ਕਾਰਨ ਅਤੀਕ ਅਤੇ ਅਸ਼ਰਫ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਹਮਲਾਵਰਾਂ ਨੇ ਵੀ ਮੌਕੇ 'ਤੇ ਆਤਮ ਸਮਰਪਣ ਕਰ ਦਿੱਤਾ। ਪੁਲਿਸ ਨੇ ਤਿੰਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇਨ੍ਹਾਂ ਦੇ ਨਾਂ ਨਵੀਨ ਤਿਵਾਰੀ, ਅਰੁਣ ਮੌਰਿਆ ਅਤੇ ਸੋਨੂੰ ਹਨ। ਘਟਨਾ ਤੋਂ ਬਾਅਦ ਅਤੀਕ ਦੀ ਪਤਨੀ ਸ਼ਾਇਸਤਾ ਪਰਵੀਨ ਵੀ ਮੌਕੇ 'ਤੇ ਪਹੁੰਚ ਗਈ।

ਘਟਨਾ ਤੋਂ ਬਾਅਦ ਸੀਐਮ ਯੋਗੀ ਆਦਿਤਿਆਨਾਥ ਨੇ ਉੱਚ ਪੱਧਰੀ ਮੀਟਿੰਗ ਬੁਲਾਈ। ਉਨ੍ਹਾਂ ਸਪੈਸ਼ਲ ਡੀਜੀ ਲਾਅ ਐਂਡ ਆਰਡਰ ਪ੍ਰਸ਼ਾਂਤ ਕੁਮਾਰ ਨੂੰ ਤਲਬ ਕੀਤਾ। ਉਹ ਕੁਝ ਹੀ ਦੇਰ ਵਿੱਚ ਮੁੱਖ ਮੰਤਰੀ ਨਿਵਾਸ ਪਹੁੰਚ ਗਿਆ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ। ਮੁੱਖ ਮੰਤਰੀ ਦੇ ਓਐਸਡੀ ਮ੍ਰਿਤੁੰਜੇ ਕੁਮਾਰ ਵੀ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਪੁੱਜੇ। ਡੀਜੀ ਨੇ ਪੁਲਿਸ ਕਮਿਸ਼ਨਰ ਪ੍ਰਯਾਗਰਾਜ ਰਮਿਤ ਸ਼ਰਮਾ ਤੋਂ ਪੂਰੇ ਮਾਮਲੇ ਦੀ ਜਾਣਕਾਰੀ ਲਈ। ਮੁੱਖ ਮੰਤਰੀ ਨੇ ਤਿੰਨ ਮੈਂਬਰੀ ਜੁਡੀਸ਼ੀਅਲ ਕਮਿਸ਼ਨ (ਜੁਡੀਸ਼ੀਅਲ ਇਨਕੁਆਰੀ ਕਮਿਸ਼ਨ) ਦੇ ਗਠਨ ਦੇ ਨਿਰਦੇਸ਼ ਵੀ ਦਿੱਤੇ ਹਨ।

ਪ੍ਰਯਾਗਰਾਜ ਦੇ ਕਈ ਇਲਾਕਿਆਂ 'ਚ ਪੱਥਰਬਾਜ਼ੀ: ਘਟਨਾ ਤੋਂ ਬਾਅਦ ਪ੍ਰਯਾਗਰਾਜ ਦੇ ਕਈ ਇਲਾਕਿਆਂ 'ਚ ਪੱਥਰਬਾਜ਼ੀ ਹੋਈ। ਮੁਸਲਿਮ ਭਾਈਚਾਰੇ ਦੇ ਗੁੱਸੇ ਦੇ ਮੱਦੇਨਜ਼ਰ ਦੰਗੇ ਹੋਣ ਦੀ ਸੰਭਾਵਨਾ ਹੈ। ਸਰਕਾਰ ਵੱਲੋਂ ਪੂਰੇ ਸੂਬੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਪ੍ਰਮੁੱਖ ਸਕੱਤਰ ਗ੍ਰਹਿ ਸੰਜੇ ਪ੍ਰਸਾਦ ਨੂੰ ਪ੍ਰਯਾਗਰਾਜ ਭੇਜਿਆ ਹੈ।

20 ਰਾਊਂਡ ਗੋਲੀਆਂ ਚਲਾਈਆਂ: ਫੋਰੈਂਸਿਕ ਟੀਮ ਦੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ 20 ਰਾਊਂਡ ਗੋਲੀਆਂ ਚਲਾਈਆਂ ਗਈਆਂ ਸਨ। ਪੁਲਿਸ ਤਿੰਨਾਂ ਹਮਲਾਵਰਾਂ ਤੋਂ ਜਾਣਕਾਰੀ ਜੁਟਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਤੋਂ ਬਾਅਦ ਹੱਤਿਆ ਦੇ ਪਿੱਛੇ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜੋ: Atiq Ahmed and Ashraf murder case: ਪੰਜਾਬ ਨਾਲ ਜੁੜ ਰਹੇ ਨੇ ਅਤੀਕ ਤੇ ਅਸ਼ਰਫ ਕਤਲ ਦੇ ਤਾਰ, ਜਾਣੋ ਕਿਵੇਂ

Last Updated :Apr 16, 2023, 11:06 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.