ETV Bharat / bharat

16 year Old Girl Raped: ਦਿੱਲੀ ਵਿੱਚ ਇਨਸਾਨੀਅਤ ਸ਼ਰਮਸਾਰ, ਵੱਡੀ ਭੈਣ ਦੇ ਸਾਹਮਣੇ ਛੋਟੀ ਭੈਣ ਨਾਲ ਕੀਤਾ ਬਲਾਤਕਾਰ

author img

By

Published : Apr 5, 2023, 8:18 AM IST

16 year old girl raped in Delhi
16 year old girl raped in Delhi

ਦਿੱਲੀ ਦੇ ਅਸ਼ੋਕ ਵਿਹਾਰ ਇਲਾਕੇ ਵਿੱਚ ਇੱਕ ਬਦਮਾਸ਼ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇੱਕ 16 ਸਾਲਾ ਲੜਕੀ ਨਾਲ ਉਸ ਦੀ ਵੱਡੀ ਭੈਣ ਦੇ ਸਾਹਮਣੇ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਮੁਲਜ਼ਮਾਂ ਦੀ ਭਾਲ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰ ਰਹੀ ਹੈ।

ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਅਸ਼ੋਕ ਵਿਹਾਰ ਥਾਣਾ ਖੇਤਰ ਤੋਂ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਅਸ਼ੋਕ ਵਿਹਾਰ ਇਲਾਕੇ 'ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਦਮਾਸ਼ ਨੇ ਵੱਡੀ ਭੈਣ ਦੇ ਸਾਹਮਣੇ 16 ਸਾਲਾ ਲੜਕੀ ਨਾਲ ਬਲਾਤਕਾਰ ਕੀਤਾ। ਮੁਲਜ਼ਮਾਂ ਨੇ ਘਟਨਾ ਸਮੇਂ ਮੌਕੇ ’ਤੇ ਮੌਜੂਦ ਪੀੜਤਾ ਦੀ ਵੱਡੀ ਭੈਣ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜੋ: Asia's Richest Man: ਇੱਕ ਵਾਰ ਫਿਰ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਮੁਕੇਸ਼ ਅੰਬਾਨੀ, 24ਵੇਂ ਨੰਬਰ 'ਤੇ ਖਿਸਕੇ ਅਡਾਨੀ

ਸਰਕਾਰੀ ਸਕੂਲ 'ਚ ਰਹਿ ਰਿਹਾ ਸੀ ਪੀੜਤ ਪਰਿਵਾਰ: ਜਾਣਕਾਰੀ ਮੁਤਾਬਕ ਅਸ਼ੋਕ ਵਿਹਾਰ ਇਲਾਕੇ 'ਚ ਸਰਕਾਰੀ ਸਕੂਲ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਇਸ ਇਮਾਰਤ ਵਿੱਚ ਇੱਕ ਮਜ਼ਦੂਰ ਆਪਣੀ ਪਤਨੀ ਅਤੇ ਦੋ ਧੀਆਂ ਨਾਲ ਰਹਿ ਰਿਹਾ ਹੈ। ਕੁਝ ਦਿਨਾਂ ਤੋਂ ਮੁਰੰਮਤ ਦਾ ਕੰਮ ਬੰਦ ਸੀ, ਜਿਸ ਕਾਰਨ ਮਜ਼ਦੂਰ ਆਪਣੀ ਪਤਨੀ ਸਮੇਤ ਆਸ-ਪਾਸ ਦੇ ਇਲਾਕੇ ਵਿੱਚ ਕਿਸੇ ਹੋਰ ਕੰਮ ਲਈ ਚਲਾ ਗਿਆ। ਦੋਵੇਂ ਪਤੀ-ਪਤਨੀ ਆਪਣੇ ਕੰਮ 'ਤੇ ਗਏ ਹੋਏ ਸਨ ਅਤੇ ਘਰ 'ਚ ਸਿਰਫ 16 ਸਾਲ ਅਤੇ 18 ਸਾਲ ਦੀਆਂ ਦੋ ਬੇਟੀਆਂ ਮੌਜੂਦ ਸਨ ਤਾਂ ਇਸੇ ਦੌਰਾਨ ਮੁਲਜ਼ਮਾਂ ਨੇ ਘਟਨਾ ਨੂੰ ਅੰਜ਼ਾਮ ਦਿੱਤਾ।

ਚਾਕੂ ਦੀ ਨੋਕ 'ਤੇ ਕੀਤਾ ਬਲਾਤਕਾਰ: ਇੱਕ ਨੌਜਵਾਨ ਨੇ ਕਮਰੇ ਵਿੱਚ ਆ ਕੇ ਦੋਵੇਂ ਭੈਣਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਮੋਬਾਈਲ ਆਦਿ ਲੁੱਟ ਲਿਆ। ਇਸ ਤੋਂ ਬਾਅਦ ਦੋਸ਼ੀ ਨੇ ਰਸੋਈ 'ਚ ਪਏ ਚਾਕੂ ਦੀ ਨੋਕ 'ਤੇ ਵੱਡੀ ਭੈਣ ਦੇ ਸਾਹਮਣੇ ਛੋਟੀ ਲੜਕੀ ਨਾਲ ਬਲਾਤਕਾਰ ਕੀਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਦੋਸ਼ੀ ਦੇ ਫਰਾਰ ਹੋਣ ਤੋਂ ਬਾਅਦ ਪੀੜਤਾ ਨੇ ਫੋਨ ਕਰਕੇ ਆਪਣੇ ਪਿਤਾ ਨੂੰ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਨੇ ਐਫਆਈਆਰ ਦਰਜ ਕਰਕੇ ਪੀੜਤ ਦਾ ਮੈਡੀਕਲ ਕਰਵਾਇਆ।

ਇਹ ਵੀ ਪੜੋ: Big News: ਗੁਰੂ ਨਗਰੀ ਵਿੱਚ ਦਰਦਨਾਕ ਹਾਦਸਾ, ਅੱਗ ਲੱਗਣ ਕਾਰਨ ਪਰਿਵਾਰ ਦੇ 3 ਜੀਆਂ ਦੀ ਮੌਤ, 5 ਜ਼ਖਮੀ

ETV Bharat Logo

Copyright © 2024 Ushodaya Enterprises Pvt. Ltd., All Rights Reserved.