ETV Bharat / snippets

ਇੱਕ ਵਿਅਕਤੀ ਨਾਜਾਇਜ਼ ਹਥਿਆਰ ਨਾਲ ਗ੍ਰਿਫਤਾਰ, ਮੁਲਜ਼ਮ 'ਤੇ ਪੰਜਾਬ ਤੇ ਰਾਜਸਥਾਨ ‘ਚ ਪਹਿਲਾਂ ਵੀ 3 ਮੁਕਦਮੇ ਦਰਜ - Amritsar Police

author img

By ETV Bharat Punjabi Team

Published : May 21, 2024, 3:45 PM IST

Amritsar Police
Amritsar Police (ਅੰਮ੍ਰਿਤਸਰ (ਪੱਤਰਕਾਰ))

ਅੰਮ੍ਰਿਤਸਰ ਪੁਲਿਸ ਨੇ ਅੱਜ ਇੱਕ ਵਿਅਕਤੀ ਨੂੰ ਨਾਜਾਇਜ਼ ਹਥਿਆਰ ਨਾਲ ਗ੍ਰਿਫਤਾਰ ਕੀਤਾ ਹੈ। ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਏਸੀਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੌਰਾਨ ਨਾਵਲਟੀ ਚੌਕ ਮੌਜੂਦ ਸੀ, ਤਾਂ ਪੁਖਤਾ ਸੂਚਨਾ ਦੇ ਅਧਾਰ 'ਤੇ ਰਣਜੀਤ ਸਿੰਘ ਵਾਸੀ ਪਿੰਡ ਸੰਘਵਾਲ, ਜਲੰਧਰ ਦਿਹਾਤੀ ਨੂੰ ਕੋਰਟ ਰੋਡ ਤੋਂ ਕਾਬੂ ਕੀਤਾ। ਇਸ ਕੋਲੋਂ ਇੱਕ ਨਜ਼ਾਇਜ਼ ਪਿਸਟਲ, 32 ਬੋਰ ਸਣੇ ਰੋਂਦ ਬਰਾਮਦ ਕੀਤਾ ਗਿਆ। ਗ੍ਰਿਫ਼ਤਾਰ ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਲਿਆ, ਤਾਂ ਜੋ ਹੋਰ ਪੁੱਛਗਿੱਛ ਹੋ ਸਕੇ। ਗ੍ਰਿਫ਼ਤਾਰ ਮੁਲਜ਼ਮ ਵਿਰੁੱਧ ਪਹਿਲਾਂ ਵੀ ਪੰਜਾਬ ਤੇ ਰਾਜਸਥਾਨ 'ਚ 3 ਮੁਕੱਦਮੇ ਦਰਜ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.