ਨਿੱਜੀ ਝਗੜੇ ਕਾਰਨ ਹੋਇਆ ਇਹ ਖ਼ਤਰਨਾਕ ਅਪਰਾਧ, ਬੇਜ਼ੁਬਾਨਾਂ ਉੱਤੇ ਹੋਇਆ ਕਾਤਲਾਨਾ ਹਮਲਾ? - two hen have died

By ETV Bharat Punjabi Team

Published : Jun 22, 2024, 1:19 PM IST

Updated : Jun 22, 2024, 2:09 PM IST

thumbnail
ਜ਼ਹਿਰੀਲੀ ਦਵਾਈ ਨਾਲ ਦੋ ਮੁਰਗੀਆਂ ਦੀ ਮੌਤ (ETV Bharat Amritsar)

ਅੰਮ੍ਰਿਤਸਰ : ਦੋ ਇਨਸਾਨਾਂ ਵਿੱਚ ਵੈਰ-ਵਿਰੋਧ ਹੋਣਾ ਆਮ ਵਰਤਾਰਾ ਹੈ ਪਰ ਜਦੋਂ ਇਹ ਵੈਰ-ਵਿਰੋਧ ਅਪਰਾਧ ਦਾ ਰਾਹ ਚੁਣਦਾ ਹੈ ਤਾਂ ਇਹ ਵਿਰੋਧ ਕਈ ਜਾਨਾਂ ਨੂੰ ਆਪਣੇ ਨਾਲ ਲੈ ਕੇ ਜਾਂਦਾ ਹੈ ਪਰ ਜਦੋਂ ਇਹ ਜਾਨਾਂ ਮਾਸੂਮ ਹੋਣ ਤਾਂ ਸੁਣਨ ਅਤੇ ਦੇਖਣ ਵਾਲੇ ਦਾ ਦਿਲ ਦਹਿਲ ਜਾਂਦਾ ਹੈ। ਇਸ ਦੀ ਤਾਜ਼ਾ ਉਦਾਹਰਣ ਅੰਮ੍ਰਿਤਸਰ ਵਿੱਚ ਪੈਂਦੇ ਚੇਲੇਕੇ ਪਿੰਡ ਦੀ ਹੈ, ਜਿੱਥੇ ਕੁੱਝ ਮੁਰਗੀਆਂ ਮਰ ਗਈਆਂ ਅਤੇ ਕੁੱਝ ਬਿਮਾਰ ਹੋ ਗਈਆਂ ਹਨ। ਹੁਣ ਇਸ ਪੂਰੇ ਮਾਮਲੇ ਉੱਤੇ ਮੁਰਗੀਆਂ ਦੇ ਮਾਲਕ ਨੇ ਆਪਣੇ ਗੁਆਂਢੀ ਉਤੇ ਇਲਜ਼ਾਮ ਲਾਇਆ ਹੈ ਅਤੇ ਕਿਹਾ ਹੈ ਕਿ ਉਸ ਦੇ ਗੁਆਂਢੀ ਨੇ ਹੀ ਉਨ੍ਹਾਂ ਦੀਆਂ ਮੁਰਗੀਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਪੂਰਾ ਮਾਮਲਾ ਪੁਲਿਸ ਕੋਲ ਚਲਾ ਗਿਆ ਹੈ ਅਤੇ ਇਸ ਸੰਬੰਧੀ ਜਾਂਚ ਹੋ ਰਹੀ ਹੈ।

Last Updated : Jun 22, 2024, 2:09 PM IST

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.