ਘਰ 'ਚ ਕੰਮ ਕਰਨ ਵਾਲੀ ਔਰਤ ਉੱਤੇ ਲੱਗੇ ਸੋਨਾ ਚੋਰੀ ਦੇ ਇਲਜ਼ਾਮ, ਥਾਣੇ 'ਚ ਢਾਹਿਆ ਤਸ਼ੱਦਦ, ਪਰਿਵਾਰ ਨੇ ਲਾਇਆ ਧਰਨਾ
Published : Jan 29, 2024, 3:40 PM IST
ਅੰਮ੍ਰਿਤਸਰ: ਅੰਮ੍ਰਿਤਸਰ ਦੇ ਥਾਣਾ ਮਜੀਠਾ ਰੋਡ ਦੇ ਬਾਹਰ ਹੋਏ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਜਿੱਥੇ ਬਿਊਟੀ ਐਵੀਨਿਊ ਵਿੱਚ ਕੰਮ ਕਰਨ ਵਾਲੀ ਇੱਕ ਔਰਤ ਨੂੰ ਚੋਰੀ ਦੇ ਇਲਜ਼ਾਮ ਹੇਠ ਕਈ ਘੰਟੇ ਥਾਣੇ ਵਿੱਚ ਬਿਠਾਉਣ 'ਤੇ ਲੋਕ ਭੜਕ ਗਏ। ਇਸ ਸਬੰਧੀ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਬਿਨਾਂ ਕਿਸੇ ਸਬੂਤ ਤੋਂ ਝੁਠੇ ਇਲਜ਼ਾਮ ਹੇਠ ਮਹਿਲਾ ਨੂੰ ਫਸਾਇਆ ਗਿਆ ਹੈ। ਇਨਾਂ ਹੀ ਨਹੀਂ ਪਰਿਵਾਰ ਨੇ ਇਹ ਵੀ ਕਿਹਾ ਕਿ ਪੁਲਿਸ ਅਤੇ ਚੋਰੀ ਦਾ ਇਲਜ਼ਾਮ ਲਗਾਉਣ ਵਾਲੇ ਕੋਠੀ ਮਾਲਿਕਾਂ ਨੇ ਪੀੜਤ ਔਰਤ ਉੱਤੇ ਤਸ਼ਦੱਦ ਢਾਇਆ ਹੈ। ਨਰਿੰਦਰ ਕੌਰ ਜੋ ਕਿ ਬਿਊਟੀ ਐਵੀਨਿਊ ਕੋਠੀ ਵਿੱਚ ਕੰਮ ਕਰਦੀ ਹੈ। ਉਥੇ ਹੀ ਇਸ ਮਾਮਲੇ 'ਚ ਸਮਾਜ ਸੇਵੀ ਵੀ ਅੱਗੇ ਆਏ। ਉਹਨਾਂ ਕਿਹਾ ਕਿ ਔਰਤ ਨਾਲ ਧੱਕਾ ਹੋ ਰਿਹਾ ਹੈ ਦੇਰ ਰਾਤ ਤੱਕ ਔਰਤ ਨੂੰ ਥਾਣੇ ਰੱਖਣਾ ਕਾਨੂੰਨ ਦੇ ਖਿਲਾਫ ਹੈ। ਉਹਨਾਂ ਕਿਹਾ ਕਿ ਪੁਲਿਸ ਜਾਂਚ ਕਰੇ ਤਾਂ ਦੋਸ਼ੀ ਖਿਲਾਫ ਕਾਰਵਾਈ ਕਰ ਸਕਦੇ ਹਨ। ਪਰ ਇਸ ਤਰ੍ਹਾਂ ਤਸ਼ੱਦਦ ਢਾਹੁਣਾ ਗਲਤ ਹੈ। ਉਥੇ ਹੀ ਪੁਲਿਸ ਨੇ ਕਿਹਾ ਕਿ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਤੱਥਾਂ ਦੇ ਅਧਾਰ ਉੱਤੇ ਹੀ ਕਾਰਵਾਈ ਕੀਤੀ ਜਾਵੇਗੀ।