ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜੀ ਪੰਜਾਬੀ ਫਿਲਮ 'ਜਿਉਂਦੇ ਰਹੋ ਭੂਤ ਜੀ' ਦੀ ਸਟਾਰ ਕਾਸਟ, ਵੀਡੀਓ - jeonde raho bhoot ji

By ETV Bharat Entertainment Team

Published : Apr 9, 2024, 3:22 PM IST

thumbnail

ਅੰਮ੍ਰਿਤਸਰ: ਆਉਣ ਵਾਲੇ ਦਿਨਾਂ ਵਿੱਚ ਰਿਲੀਜ਼ ਹੋਣ ਵਾਲੀ ਹੌਰਰ ਕਾਮੇਡੀ ਪੰਜਾਬੀ ਫਿਲਮ 'ਜਿਉਂਦੇ ਰਹੋ ਭੂਤ ਜੀ' ਦੀ ਸਟਾਰ ਕਾਸਟ ਹਾਲ ਹੀ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪੁੱਜੀ। ਇਸ ਮੌਕੇ ਫਿਲਮ ਦੀ ਸਟਾਰ ਕਾਸਟ ਨੇ ਮੀਡੀਆ ਨਾਲ ਗੱਲਬਾਤ ਕੀਤੀ। ਮੀਡੀਆ ਨਾਲ ਗੱਲਬਾਤ ਦੌਰਾਨ ਫਿਲਮ ਦੀ ਮੁੱਖ ਅਦਾਕਾਰਾ ਭਾਵਨਾ ਸ਼ਰਮਾ ਨੇ ਫਿਲਮ ਸੰਬੰਧੀ ਆਪਣੀ ਭਾਵਨਾ ਸਾਂਝੀ ਕੀਤੀ ਅਤੇ ਦੱਸਿਆ ਕਿ ਕਿਵੇਂ ਬਿਨੂੰ ਢਿੱਲੋਂ ਨਾਲ ਕੰਮ ਕਰਕੇ ਉਹਨਾਂ ਨੂੰ ਨਵਾਂ ਅਨੁਭਵ ਹੋਇਆ ਅਤੇ ਕਾਫੀ ਚੀਜ਼ਾਂ ਨਵੀਆਂ ਸਿੱਖੀਆਂ। ਇਸ ਤੋਂ ਇਲਾਵਾ ਉਹਨਾਂ ਕਿਹਾ, 'ਅਸੀਂ ਦਰਸ਼ਕਾਂ ਨੂੰ ਅਪੀਲ ਕਰਦੇ ਹਾਂ ਕਿ 12 ਤਾਰੀਕ ਨੂੰ ਇਹ ਫਿਲਮ ਸਿਨੇਮਾ ਘਰਾਂ ਵਿੱਚ ਵੇਖਣ ਜ਼ਰੂਰ ਜਾਓ ਅਤੇ ਤੁਹਾਨੂੰ ਬਹੁਤ ਮਜ਼ਾ ਆਵੇਗਾ।' 

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.