ਪੀਓ ਸਟਾਫ ਨੇ ਵੱਖ-ਵੱਖ ਕੇਸਾਂ ਵਿੱਚੋਂ ਦੋ ਭਗੌੜਿਆਂ ਨੂੰ ਕੀਤਾ ਗਿਰਫਤਾਰ - PO Staff Amritsar

By ETV Bharat Punjabi Team

Published : Apr 23, 2024, 12:47 PM IST

thumbnail
()

ਅੰਮ੍ਰਿਤਸਰ ਪੁਲਿਸ ਵੱਲੋਂ ਲਗਾਤਾਰ ਹੀ ਅਪਰਾਧੀਆਂ ਦੇ ਖਿਲਾਫ ਸਖਤ ਕਾਰਵਾਈਆਂ ਕੀਤੀਆਂ ਜਾ ਰਹੀਆਂ, ਜਿਸ ਦੇ ਚਲਦੇ ਅੰਮ੍ਰਿਤਸਰ ਪੀਓ ਸਟਾਫ ਵੱਲੋਂ ਅੱਜ ਸਵੇਰੇ ਰੇਡ ਕਰਕੇ ਦੋ ਭਗੌੜਿਆਂ ਨੂੰ ਗ੍ਰਿਫਤਾਰ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀਓ ਸਟਾਫ ਦੇ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਵੱਲੋਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਜਿਨਾਂ ਦੀ ਪਛਾਣ ਹੀਰਾ ਸਿੰਘ ਉਰਫ ਮਿੰਟੂ, ਜਿਸ ਖਿਲਾਫ ਕੁੱਲ ਚਾਰ ਮਾਮਲੇ ਦਰਜ ਸਨ। ਇਸੇ ਦੇ ਨਾਲ ਦੂਸਰਾ ਮੁਲਜ਼ਮ ਹਰਸ਼ ਕੁਮਾਰ ਟੈਟੂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਦੇ ਖਿਲਾਫ ਥਾਣਾ ਗੇਟ ਹਕੀਮਾਂ ਵਿੱਚ ਪਹਿਲਾਂ ਤੋਂ ਮਾਮਲਾ ਦਰਜ ਸੀ। ਪੁਲਿਸ ਨੇ ਅੱਜ ਇਹਨਾਂ ਦੋਵਾਂ ਗਿਰਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.