ਮੱਧ ਪ੍ਰਦੇਸ਼ ਦੀ ਲੜਕੀ ਨੇ ਇੰਸਟਾਗਰਾਮ 'ਤੇ ਫਸਾਇਆ ਅੰਮ੍ਰਿਤਸਰ ਦਾ ਮੁੰਡਾ, ਫਿਰ ਲਾਏ ਗੰਭੀਰ ਇਲਜ਼ਾਮ, ਪਰਿਵਾਰ ਨੇ ਲਾਈ ਇਨਸਾਫ ਦੀ ਗੁਹਾਰ - Amritsar boys seeking justice

By ETV Bharat Punjabi Team

Published : Apr 2, 2024, 3:02 PM IST

thumbnail

ਅੰਮ੍ਰਿਤਸਰ: ਪੰਜਾਬ ਦੇ ਅੰਮ੍ਰਿਤਸਰ ‘ਚ ਮੰਗਲਵਾਰ ਨੂੰ ਇੱਕ ਲੜਕੀ ਨੇ ਮਿੰਨੀ ਸਕੱਤਰੇਤ ‘ਤੇ ਚੜ੍ਹ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਿਸ ਤੋਂ ਬਾਅਦ ਹੁਣ ਇਸ ਮਾਮਲੇ 'ਚ ਲੜਕੇ ਦਾ ਪਰਿਵਾਰ ਸਾਹਮਣੇ ਆਇਆ ਹੈ ਜਿੰਨਾਂ ਵੱਲੋਂ ਪੁਰੀ ਗੱਲ ਮੀਡੀਆ ਸਾਹਮਣੇ ਰੱਖੀ ਗਈ ਹੈ। ਲੜਕੇ ਦੇ ਪਰਿਵਾਰ ਨੇ ਕਿਹਾ ਕਿ ਉਕਤ ਲੜਕੀ ਵੱਲੋਂ ਜੋ ਇਲਜ਼ਾਮ ਲਗਾਏ ਗਏ ਹਨ ਉਹ ਸਭ ਝੁਠ ਹਨ। ਅਸਲ ਵਿੱਚ ਲੜਕੀ ਮੱਧ ਪ੍ਰਦੇਸ਼ ਤੋਂ ਆਈ ਹੈ ਜਿਸ ਨੇ ਮਹਿਜ਼ ਪੈਸਿਆਂ ਦੀ ਖਾਤਿਰ ਦੀ ਉਹਨਾਂ ਦੇ ਬੇਟੇ ਨੂੰ ਫਸਾਇਆ ਹੈ। ਉਹਨਾਂ ਕਿਹਾ ਕਿ ਪਹਿਲ਼ਾਂ ਲੜਕੀ ਨੇ ਬਲਾਤਕਾਰ ਦੇ ਇਲਜ਼ਾਮ ਲਗਾ ਕੇ ਵਿਆਹ ਦੀ ਮੰਗ ਕੀਤੀ ਉਹ ਵੀ ਪਰਿਵਾਰ ਨੇ ਮੰਨ ਲਈ। ਪਰ ਹੁਣ ਲੜਕੀ ਤਲਾਕ ਦਾ ਕੇਸ ਕਰ ਰਹੀ ਹੈ ਅਤੇ ਹੋਰ ਵੀ ਗੰਭੀਰ ਇਲਜ਼ਾਮ ਲਗਾ ਰਹੀ ਹੈ, ਜੋ ਕਿ ਬਿਲਕੁਲ ਗਲਤ ਹਨ। ਉਹਨਾਂ ਕਿਹਾ ਕਿ ਕੁੜੀਆਂ ਭੋਲੇ ਭਾਲੇ ਮੁੰਡਿਆਂ ਨੂੰ ਫਸਾ ਕੇ ਉਹਨਾਂ ਤੋਂ ਪੈਸੇ ਠੱਗਣ ਦੀ ਕੋਸ਼ਿਸ਼ ਕਰਦੀਆਂ ਹਨ ਇਹਨਾਂ ਤੋਂ ਬਚਨ ਦੀ ਲੋੜ ਹੈ, ਨਾਲ ਹੀ ਉਹਨਾਂ ਮੀਡੀਆ ਦੇ ਜਰੀਏ ਹੋਰ ਨੌਜਵਾਨਾਂ ਨੂੰ ਵੀ ਗੁਹਾਰ ਲਗਾਈ ਕਿ ਕਦੀ ਵੀ ਉਹ ਸੋਸ਼ਲ ਮੀਡੀਆ 'ਤੇ ਲੜਕੀਆਂ ਦੇ ਨਾਲ ਇਸ ਤਰੀਕੇ ਗੱਲ ਕਰਕੇ ਉਹਨਾਂ ਦੇ ਝਾਂਸੇ ਵਿੱਚ ਨਾ ਫਸਣ। ਇਸ ਦੇ ਨਾਲ ਹੀ ਪੀੜਿਤ ਪਰਿਵਾਰ ਨੇ ਅਲਿਸ ਅਤੇ ਮੀਡੀਆ ਦੀ ਕਾਰਵਾਈ ਨੂੰ ਮੰਦਭਾਗਾ ਦੱਸਿਆ ਹੈ।

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.