ਲੋਕਾਂ ਨੇ ਔਰਤ ਤੋਂ ਸੋਨੇ ਦੀ ਚੇਨ ਖੋਹਣ ਵਾਲੇ ਵਿਅਕਤੀ ਦਾ ਚਾੜਿਆ ਕੁੱਟਾਪਾ, ਕੀਤਾ ਪੁਲਿਸ - Kapurthala latest news

By ETV Bharat Punjabi Team

Published : Apr 22, 2024, 10:59 PM IST

thumbnail

ਕਪੂਰਥਲਾ: ਕਪੂਰਥਲਾ ਦੀ ਮੁੱਖ ਸਬਜ਼ੀ ਮੰਡੀ ਅਤੇ ਭੀੜ-ਭੜੱਕੇ ਵਾਲੇ ਇਲਾਕੇ 'ਚ ਇੱਕ ਔਰਤ ਤੋਂ ਚੇਨ ਖੋਹ ਕੇ ਭੱਜ ਰਿਹਾ ਸੀ। ਆਸ-ਪਾਸ ਦੇ ਲੋਕਾਂ ਅਤੇ ਦੁਕਾਨਦਾਰਾਂ ਨੂੰ ਜਦੋਂ ਪਤਾ ਲੱਗਿਆ ਤਾਂ ਨੌਜਵਾਨ ਦੇ ਮਗਰ ਭੱਜ ਕੇ ਉਸ ਨੂੰ ਫੜ ਕੇ ਮੌਕੇ ਤੇ ਹੀ ਕਾਬੂ ਕਰ ਲਿਆ। ਉਸ ਸਮੇਂ ਹੀ ਲੋਕਾਂ ਨੇ ਉਸ ਨੂੰ ਫੜ ਕੇ ਥੱਪੜਾਂ ਨਾਲ, ਲੱਤਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਫਿਰ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਥਾਣੇ ਵਿੱਚ ਲੈ ਗਏ ਅਤੇ ਥਾਣੇ ਵਿੱਚ ਲਜ਼ਾ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਉਸ ਤੇ ਚੋਰੀ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ।

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.