ਰਿਸ਼ਤੇਦਾਰਾਂ ਨੂੰ ਮਿਲ ਕੇ ਵਾਪਸ ਆ ਰਹੇ ਪਰਿਵਾਰ ਨਾਲ ਵਰਤਿਆ ਭਾਣਾ, ਸੜਕ ਹਾਦਸੇ 'ਚ ਤਿੰਨ ਮੌਤਾਂ - Road Accident in Tarn Taran

By ETV Bharat Punjabi Team

Published : May 22, 2024, 12:26 PM IST

thumbnail
ਸੜਕ ਹਾਦਸੇ ਚ ਤਿੰਨ ਮੌਤਾਂ (ETV BHARAT)

ਤਰਨ ਤਾਰਨ: ਹਰੀਕੇ ਭਿੱਖੀਵਿੰਡ ਰੋਡ 'ਤੇ ਦੇਰ ਸ਼ਾਮ ਕਾਰ ਦੀ ਅਣਪਛਾਤੇ ਵਾਹਨ ਨਾਲ ਹੋਈ ਟੱਕਰ 'ਚ ਪਤੀ ਪਤਨੀ ਅਤੇ ਉਹਨਾਂ ਦੇ ਬੇਟੇ ਦੀ ਮੌਤ ਹੋ ਗਈ, ਜਦੋ ਕਿ ਉਹਨਾਂ ਦਾ ਭਾਣਜਾ ਜ਼ਖ਼ਮੀ ਹੋ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਮੌਕੇ 'ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਨੇ ਲਾਸ਼ਾਂ ਨੂੰ ਸਿਵਲ ਹਸਪਤਾਲ ਪੱਟੀ ਭੇਜਿਆ ਅਤੇ ਜਖਮੀ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਕਾਰ ਸਵਾਰ ਨੇੜਲੇ ਪਿੰਡ ਠੱਕਰਪੁਰਾ ਦੇ ਵਸਨੀਕ ਸਨ। ਜਾਣਕਾਰੀ ਅਨੁਸਾਰ ਕਾਰ ਸਵਾਰ ਨਿਸ਼ਾਨ ਸਿੰਘ ਆਪਣੀ ਪਤਨੀ ਰਜਵੰਤ ਕੌਰ, ਬੇਟੇ ਨਵਦੀਪ ਸਿੰਘ ਅਤੇ ਭਾਣਜੇ ਜਗਜੀਤ ਸਿੰਘ ਸਮੇਤ ਸੰਗਰੂਰ ਤੋ ਠੱਕਰਪੁਰਾ ਆ ਰਹੇ ਸਨ ਕਿ ਪਿੰਡ ਬੂਹ ਹਵੇਲੀਆਂ ਦੇ ਮੌੜ 'ਤੇ ਅਣਪਛਾਤੇ ਵਾਹਨ ਨਾਲ ਟੱਕਰ ਹੋ ਜਾਣ 'ਤੇ ਨਿਸ਼ਾਨ ਸਿੰਘ ਤੇ ਉਸਦੀ ਪਤਨੀ ਅਤੇ ਪੁੱਤ ਦੀ ਮੌਤ ਹੋ ਗਈ, ਜਦਕਿ ਗੰਭੀਰ ਜ਼ਖਮੀ ਭਾਣਜੇ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਕਿ ਬੇਟੇ ਦਾ ਕੈਨੇਡਾ ਦਾ ਵੀਜ਼ਾ ਆਇਆ ਸੀ, ਜਿਸ ਦੀ ਖੁਸ਼ੀ 'ਚ ਰਿਸ਼ਤੇਦਾਰਾਂ ਨੂੰ ਮਿਲ ਕੇ ਵਾਪਸ ਆ ਰਹੇ ਸੀ ਤੇ ਇਹ ਭਾਣਾ ਵਰਤ ਗਿਆ।

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.