ਗੜ੍ਹਸ਼ੰਕਰ ਪੁਲਿਸ ਵੱਲੋਂ 1 ਪਿਸਤੌਲ ਅਤੇ ਜਿੰਦਾਂ ਰੌਂਦਾ ਸਮੇਤ 4 ਨੋਜਵਾਨ ਗ੍ਰਿਫਤਾਰ - 4 arrested including heroin

By ETV Bharat Punjabi Team

Published : May 17, 2024, 6:43 PM IST

thumbnail
1 ਪਿਸਤੌਲ ਅਤੇ 20 ਗ੍ਰਾਮ ਹੈਰੋਇਨ ਸਮੇਤ 4 ਕਾਬੂ (ETV Bharat Hoshiarpur)

 ਗੜ੍ਹਸ਼ੰਕਰ ਪੁਲਿਸ ਨੇ 4 ਨੌਜਵਾਨਾਂ ਨੂੰ 1 ਪਿਸਤੌਲ, ਚਾਰ ਕਾਰਤੂਸ ਅਤੇ 20 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਏ.ਐਸ.ਆਈ ਰਸ਼ਪਾਲ ਸਿੰਘ ਨੇ ਪੁਲਿਸ ਪਾਰਟੀ ਦੀ ਸਹਾਇਤਾ ਨਾਲ ਬੀਰਮਪੁਰ ਰੋਡ ਉੱਤੇ ਨਾਕੇਬੰਦੀ ਦੌਰਾਨ ਸ਼ੱਕੀ ਕਾਰ ਸਵਾਰਾਂ ਨੂੰ ਰੋਕਿਆ ਅਤੇ ਕਾਰ ਸਵਾਰ ਸੁਨੀਲ ਕੁਮਾਰ ਵਾਸੀ ਹਾਜੀਪੁਰ ਦੀ ਤਲਾਸ਼ੀ ਕਰਨ ਉੱਤੇ ਉਸ ਦੀ ਡੱਬ ਵਿੱਚੋਂ ਇਕ ਪਿਸਟਲ ਜਿਸ ਉੱਤੇ ਮੇਡ ਇਨ ਇਟਲੀ ਲਿਖਿਆ ਹੋਇਆ ਸੀ ਸਮੇਤ ਮੈਗਜ਼ੀਨ ਬਰਾਮਦ ਹੋਇਆ। ਕਾਰ ਦੀ ਤਲਾਸ਼ੀ ਲੈਣ ਉੱਤੇ ਡੈਸ਼ਬੋਰਡ ਵਿੱਚ ਰੱਖੇ ਮੋਮੀ ਲਿਫਾਫੇ ਵਿੱਚੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਐਸ.ਐਚ.ਓ ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਕਾਬੂ ਨੌਜਵਾਨਾਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.