ਕਾਂਗਰਸ ਵੱਲੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਡਾਕਟਰ ਧਰਮਵੀਰ ਗਾਂਧੀ ਦਾ ਬਿਆਨ, ਕਿਹਾ- ਭਾਰਤੀ ਗਣਤੰਤਰ ਦਾ ਇਹ ਸਭ ਤੋਂ ਮਹੱਤਵਪੂਰਨ ਇਲੈਕਸ਼ਨ ਹੈ - Dr Dharamvir Gandhi targeted bjp

By ETV Bharat Punjabi Team

Published : Apr 15, 2024, 5:52 PM IST

thumbnail

ਪਟਿਆਲਾ : ਲੋਕ ਸਭਾ ਚੋਣਾਂ ਵਿੱਚ ਪਟਿਆਲਾ ਤੋਂ ਕਾਂਗਰਸ ਵੱਲੋਂ ਡਾਕਟਰ ਧਰਮਵੀਰ ਗਾਂਧੀ ਨੂੰ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਡਾਕਟਰ ਧਰਮਵੀਰ ਗਾਂਧੀ ਕਾਫੀ ਸਰਗਰਮ ਨਜ਼ਰ ਆ ਰਹੇ ਹਨ। ਉਥੇ ਹੀ ਉਹਨਾਂ ਦੇ ਸਮਰਥਕਾਂ ਵੱਲੋਂ ਅੱਜ ਲੱਡੂ ਵੰਡ ਕੇ ਖੁਸ਼ੀ ਜ਼ਾਹਿਰ ਕੀਤੀ ਗਈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਧਰਮਵੀਰ ਗਾਂਧੀ ਨੇ ਪਹਿਲਾਂ ਤਾਂ ਪਾਰਟੀ ਦਾ ਧੰਨਵਾਦ ਕੀਤਾ ਕਿ ਉਹਨਾਂ ਨੂੰ ਟਿਕਟ ਦਿੱਤੀ ਹੈ। ਉਥੇ ਹੀ ਉਹਨਾਂ ਨੇ ਇਸ ਮੌਕੇ ਵਿਰੋਧੀਆਂ ਉੱਤੇ ਨਿਸ਼ਾਨੇ ਸਾਧੇ। ਖਾਸ ਕਰਕੇ ਬੀਜੇਪੀ ਉੱਤੇ ਤਿੱਖੇ ਸ਼ਬਦੀ ਹਮਲੇ ਵੀ ਕਿਤੇ। ਉਹਨਾਂ ਕਿਹਾ ਕਿ ਭਾਰਤੀ ਗਣਤੰਤਰ ਦਾ ਇਹ ਸੱਭ ਤੋਂ ਮਹੱਤਵਪੂਰਨ ਇਲੈਕਸ਼ਨ ਹੈ। ਇਸ ਦੀ ਗੁਣਵਕਤਾ ਇਹ ਹੈ ਕਿ ਪਿਛਲੇ 10 ਸਾਲਾਂ ਵਿੱਚ ਭਾਰਤੀ ਗਣਤੰਤਰ ਅਤੇ ਇਸਦੇ ਮੁੱਲ ਭਾਵਨਾਂ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੇ ਧਰਮ ਪੱਖ ਚਰਿੱਤਰ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਕਿਹਾ ਕਿ ਜਮਹੂਰੀਅਤ ਦਾ ਘਾਣ ਹੋਇਆ, ਜਮਹੂਰੀ ਸੰਸਥਾਂ ਵਿੱਚ ਸਰਕਾਰ ਨੇ ਦਾਖ਼ਲ ਅੰਦਾਜੀ ਕਰਕੇ ਇਹਨਾਂ ਸਾਰੀਆਂ ਸੰਸਥਾਵਾਂ ਨੂੰ ਜਿਸ ਤਰ੍ਹਾਂ ਓਹਨਾ ਦਾ ਘਾਣ ਹੋਇਅ ਹੈ। ਆਪਣੀ ਜਥੇਬੰਦੀ ਬਣਾ ਕੇ ਭਾਜਪਾ ਨੇ ਵਰਤਿਆ ਹੈ, ਓਹਨਾਂ ਅੱਗੇ ਕਿਹਾ ਕਿ ਇਸ ਤਰ੍ਹਾਂ ਆਉਣ ਵਾਲੀਆਂ 2024 ਦੀਆਂ ਚੋਣਾਂ 'ਚ ਇੱਕ ਪਾਰਟੀ ਦੀ ਡਿਕਟੇਟਸ਼ਿਪ ਵੱਲ ਚੱਲਣਾ ਜਾ ਲੋਕ ਰਾਜ ਵੱਲ ਵੱਧਣਾ ਹੈ। ਇਹ ਲੋਕ ਆਪ ਤੈਅ ਕਰਣਗੇ।

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.