ETV Bharat / technology

17 ਮਈ ਨੂੰ ਲਾਂਚ ਹੋਣ ਵਾਲਾ Samsung Galaxy F55 5G ਸਮਾਰਟਫੋਨ ਹੁਣ ਇਸ ਦਿਨ ਹੋਵੇਗਾ ਲਾਂਚ, ਜਾਣੋ ਸੇਲ ਬਾਰੇ - Samsung Galaxy F55 5G Launch Date

author img

By ETV Bharat Tech Team

Published : May 26, 2024, 2:15 PM IST

Samsung Galaxy F55 5G Launch Date: ਸੈਮਸੰਗ ਆਪਣੇ ਗ੍ਰਾਹਕਾਂ ਲਈ Samsung Galaxy F55 5G ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਫੋਨ ਨੂੰ ਭਾਰਤ 'ਚ ਪੇਸ਼ ਕੀਤਾ ਜਾਵੇਗਾ।

Samsung Galaxy F55 5G Launch Date
Samsung Galaxy F55 5G Launch Date (Twitter)

ਹੈਦਰਾਬਾਦ: ਸੈਮਸੰਗ ਆਪਣੇ ਭਾਰਤੀ ਗ੍ਰਾਹਕਾਂ ਲਈ Samsung Galaxy F55 5G ਸਮਾਰਟਫੋਨ ਲਾਂਚ ਕਰਨ ਜਾ ਰਿਹਾ ਹੈ। ਦੱਸ ਦਈਏ ਕਿ ਇਹ ਸਮਾਰਟਫੋਨ ਪਹਿਲਾ 17 ਮਈ ਨੂੰ ਲਾਂਚ ਹੋਣਾ ਸੀ, ਪਰ ਬਾਅਦ 'ਚ ਇਸ ਫੋਨ ਨੂੰ ਲਾਂਚ ਨਹੀਂ ਕੀਤਾ ਗਿਆ ਸੀ। ਇਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਇਸ ਫੋਨ ਦੀ ਲਾਂਚ ਡੇਟ ਸਾਹਮਣੇ ਆ ਗਈ ਹੈ। Samsung Galaxy F55 5G ਸਮਾਰਟਫੋਨ ਹੁਣ 27 ਮਈ ਨੂੰ ਲਾਂਚ ਹੋਵੇਗਾ। ਇਸਦੇ ਨਾਲ ਹੀ, ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਫੋਨ ਦੀ ਅਰਲੀ ਬਰਡ ਸੇਲ ਵੀ ਕੱਲ੍ਹ ਸ਼ਾਮ 7 ਵਜੇ ਲਾਈਵ ਹੋਵੇਗੀ।

Samsung Galaxy F55 5G ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ ਫੀਚਰਸ ਪਹਿਲਾ ਹੀ ਸਾਹਮਣੇ ਆ ਚੁੱਕੇ ਹਨ। ਇਸ ਫੋਨ 'ਚ 120Hz sAMOLED+ਡਿਸਪਲੇ ਮਿਲੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 7 ਜੇਨ 1 ਚਿਪਸੈੱਟ ਮਿਲ ਸਕਦੀ ਹੈ। ਇਸ ਫੋਨ ਨੂੰ 12GB ਰੈਮ ਦੇ ਨਾਲ ਲਿਆਂਦਾ ਜਾ ਰਿਹਾ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ 50MP+5MP+2MP ਦਾ ਕੈਮਰਾ ਸੈਟਅੱਪ ਮਿਲ ਸਕਦਾ ਹੈ ਅਤੇ ਸੈਲਫ਼ੀ ਲਈ 50MP ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ। ਇਸ ਫੋਨ 'ਚ 45 ਵਾਟ ਦੀ ਫਾਸਟ ਚਾਰਜਿੰਗ ਮਿਲੇਗੀ।

Samsung Galaxy F55 5G ਦੀ ਕੀਮਤ: ਕੰਪਨੀ ਇਸ ਸਮਾਰਟਫੋਨ ਨੂੰ 30 ਹਜ਼ਾਰ ਰੁਪਏ ਤੋਂ ਘੱਟ ਕੀਮਤ ਦੇ ਨਾਲ ਪੇਸ਼ ਕਰ ਸਕਦੀ ਹੈ। ਕੰਪਨੀ ਨੇ ਇਸ ਫੋਨ ਦਾ ਟੀਜ਼ਰ ਸ਼ੇਅਰ ਕਰਕੇ ਕੀਮਤ ਬਾਰੇ ਸੰਕੇਤ ਦਿੱਤੇ ਹਨ। ਇਸ ਟੀਜ਼ਰ ਰਾਹੀ ਕੰਪਨੀ ਨੇ 2x999 ਦੀ ਕੀਮਤ ਦੇ ਨਾਲ ਇਸ ਫੋਨ ਨੂੰ ਪੇਸ਼ ਕੀਤੇ ਜਾਣ ਦਾ ਖੁਲਾਸਾ ਕੀਤਾ ਹੈ, ਜਿਸ ਤੋਂ ਉਮੀਦ ਲਗਾਈ ਜਾ ਰਹੀ ਹੈ ਕਿ ਇਹ ਫੋਨ 30 ਹਜ਼ਾਰ ਤੋਂ ਘੱਟ ਕੀਮਤ ਦੇ ਨਾਲ ਆ ਸਕਦਾ ਹੈ। ਇਸ ਫੋਨ ਨੂੰ ਐਪਰੀਕੋਟ ਕ੍ਰਸ਼ ਅਤੇ ਰੇਸਿਨ ਬਲੈਕ ਕਲਰ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.