ETV Bharat / technology

ਇਸ ਦਿਨ ਲਾਂਚ ਹੋਵੇਗੀ Realme P ਸੀਰੀਜ਼, ਕੰਪਨੀ ਨੇ ਸ਼ੇਅਰ ਕੀਤਾ ਟੀਜ਼ਰ - Realme P Series Launch Date

author img

By ETV Bharat Tech Team

Published : Apr 8, 2024, 5:10 PM IST

Realme P Series Launch Date
Realme P Series Launch Date

Realme P Series Launch Date: Realme ਆਪਣੇ ਗ੍ਰਾਹਕਾਂ ਲਈ Realme P ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। Realme ਨੇ ਆਪਣੇ X ਅਕਾਊਂਟ 'ਤੇ ਇਸਦਾ ਇੱਕ ਟੀਜ਼ਰ ਵੀ ਸ਼ੇਅਰ ਕਰ ਦਿੱਤਾ ਹੈ।

ਹੈਦਰਾਬਾਦ: Realme ਆਪਣੇ ਗ੍ਰਾਹਕਾਂ ਲਈ Realme P ਸੀਰੀਜ਼ ਨੂੰ ਲਾਂਚ ਕਰਨ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਸ ਫੋਨ ਨੂੰ 15 ਤੋਂ 25 ਹਜ਼ਾਰ ਰੁਪਏ ਤੱਕ ਦੀ ਕੀਮਤ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਹ ਫੋਨ ਭਾਰਤ 'ਚ 15 ਅਪ੍ਰੈਲ ਨੂੰ ਲਿਆਂਦਾ ਜਾਵੇਗਾ। Realme P ਸੀਰੀਜ਼ ਨੂੰ ਲੈ ਕੇ Realme India ਬਿਜ਼ਨਸ ਸਟ੍ਰੈਟਜੀ ਲੀਡ ਤਾਰਿਣੀ ਪ੍ਰਸਾਦ ਦਾਸ ਨੇ ਜਾਣਕਾਰੀ ਦਿੱਤੀ ਹੈ ਕਿ ਕੰਪਨੀ 5 ਕਰੋੜ ਸਮਾਰਟਫੋਨ ਵੇਚਣ ਦੀ ਯੋਜਨਾ ਬਣਾ ਰਹੀ ਹੈ। ਇਸ ਯੋਜਨਾ ਨੂੰ ਪੂਰਾ ਕਰਨ ਲਈ ਕੰਪਨੀ ਫਲਿੱਪਕਾਰਟ ਦੇ ਨਾਲ ਪਾਰਟਨਰਸ਼ਿੱਪ ਕਰੇਗੀ।

Realme P ਸੀਰੀਜ਼ ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਕੰਪਨੀ ਵੱਲੋ ਅਜੇ ਇਸ ਸੀਰੀਜ਼ ਦੀ ਕੀਮਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਰ ਕੁਝ ਟਿਪਸਟਰਾਂ ਨੇ ਦੱਸਿਆ ਹੈ ਕਿ ਇਸ ਸੀਰੀਜ਼ ਨੂੰ 15,000 ਤੋਂ 25,000 ਰੁਪਏ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ।

Realme P ਸੀਰੀਜ਼ ਦੀ ਲਾਂਚ ਡੇਟ: Realme P ਸੀਰੀਜ਼ ਨੂੰ ਕੰਪਨੀ ਅਪ੍ਰੈਲ ਦੇ ਦੂਜੇ ਹਫ਼ਤੇ ਲਾਂਚ ਕਰ ਸਕਦੀ ਹੈ। ਇਸ ਸੀਰੀਜ਼ 'ਚ ਕਿਹੜੇ ਸਮਾਰਟਫੋਨ ਸ਼ਾਮਲ ਹੋਣਗੇ, ਇਸ ਬਾਰੇ ਅਜੇ ਕੋਈ ਖੁਲਾਸਾ ਨਹੀਂ ਹੋਇਆ ਹੈ। ਦਾਸ ਦਾ ਕਹਿਣਾ ਹੈ ਕਿ ਕੰਪਨੀ ਦੇ ਵਪਾਰ ਨੂੰ ਆਫਲਾਈਨ ਅਤੇ ਔਨਲਾਈਨ ਦੋਨੋ ਹੀ ਸੇਲਾਂ ਦਾ ਲਾਭ ਮਿਲਦਾ ਹੈ।

Realme ਨੇ Realme P ਸੀਰੀਜ਼ ਦਾ ਸ਼ੇਅਰ ਕੀਤਾ ਟੀਜ਼ਰ: Realme ਨੇ ਅੱਜ Realme P ਸੀਰੀਜ਼ ਦਾ ਟੀਜ਼ਰ ਸ਼ੇਅਰ ਕਰਕੇ ਇਸਦੀ ਲਾਂਚ ਡੇਟ ਦਾ ਖੁਲਾਸਾ ਕਰ ਦਿੱਤਾ ਹੈ। ਇਹ ਸੀਰੀਜ਼ 15 ਅਪ੍ਰੈਲ ਨੂੰ ਭਾਰਤ 'ਚ ਲਾਂਚ ਕੀਤੀ ਜਾਵੇਗੀ। ਇਸ ਟੀਜ਼ਰ 'ਚ ਸੀਰੀਜ਼ ਦੀ ਤਸਵੀਰ ਨੂੰ ਦੇਖਿਆ ਜਾ ਸਕਦਾ ਹੈ।

Realme P ਸੀਰੀਜ਼ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.7 ਇੰਚ ਦੀ ਸਕ੍ਰੀਨ ਦਿੱਤੀ ਜਾ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਅਤੇ 2000nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਸਨੈਪਡ੍ਰੈਗਨ 6 ਜੇਨ 1 ਚਿਪਸੈੱਟ ਮਿਲ ਸਕਦੀ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 45 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਫਿਲਹਾਲ, ਇਸ ਸੀਰੀਜ਼ ਦੇ ਫੀਚਰਸ ਬਾਰੇ ਅਜੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਾਲਾਂਕਿ, ਕਿਹਾ ਜਾ ਰਿਹਾ ਹੈ ਕਿ ਇਸ ਫੋਨ ਦਾ ਪ੍ਰਦਰਸ਼ਨ, ਡਿਜ਼ਾਈਨ, ਡਿਸਪਲੇ ਅਤੇ ਚਾਰਜਿੰਗ ਸੁਵਿਧਾ ਬਿਹਤਰ ਹੋਣ ਵਾਲੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.